ਨਾਸਾ ਨੇ ਪੁਲਾੜ ‘ਚ ਲੱਭਿਆ ਨਵਾਂ ਗ੍ਰਹਿ ‘ਸੁਪਰ ਅਰਥ’, ਜਾਗੀ ਜੀਵਨ ਦੀ ਆਸ

TeamGlobalPunjab
2 Min Read

ਵਾਸ਼ਿੰਗਟਨ: ਵਿਗਿਆਨੀਆਂ ਨੇ ਸਾਡੇ ਸੌਰ ਮੰਡਲ ਤੋਂ ਬਾਹਰ ਮਹਿਜ਼ 31 ਪ੍ਰਕਾਸ਼ ਸਾਲ ਦੂਰ ਇੱਕ ਸੁਪਰ ਅਰਥ ਦੀ ਖੋਜ ਕੀਤੀ ਹੈ ਮੰਨਿਆ ਜਾ ਰਿਹਾ ਹੈ ਕਿ ਅਜਿਹੀ ਵਿਸ਼ੇਸਤਾਵਾਂ ਵਾਲਾ ਇਹ ਪਹਿਲਾ ਗ੍ਰਹਿ ਹੈ ਜਿੱਥੇ ਜੀਵਨ ਹੋ ਸਕਦਾ ਹੈ। ਨਾਸਾ ਨੇ ਇਸ ਦਿ ਖੋਜ ਸੈਟੇਲਾਈਟ ਤੋਂ ਕੀਤੀ ਹੈ ਜਿਸ ਦਾ ਨਾਮ ਜੀਜੇ 357-ਡੀ ਰੱਖਿਆ ਗਿਆ ਹੈ। ਨਾਸਾ ਵੱਲੋਂ ਟ੍ਰਾਂਜ਼ਿਟਿੰਗ ਐਕਸੋਪਲੇਨੇਟ ਸਰਵੇ ਸੈਟੇਲਾਈਟ ਰਾਹੀਂ ਇਸ ਸਾਲ ਦੇ ਸ਼ੁਰੂ ਵਿਚ ਇਹ ਗ੍ਰਹਿ ਲੱਭਿਆ ਗਿਆ ਸੀ।

ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਅਤੇ ਟੀ.ਈ.ਐਸ.ਐਸ. ਵਿਗਿਆਨੀ ਟੀਮ ਦੀ ਮੈਂਬਰ ਲਿਜ਼ਾ ਕਲਟੇਨੇਗਰ ਨੇ ਕਿਹਾ ਕਿ ਇਹ ਉਤਸ਼ਾਹ ਜਨਕ ਹੈ ਕਿ ਨੇੜਿਓਂ ਹੀ ਪਹਿਲਾ ਸੁਪਰ ਅਰਥ ਮਿਲਿਆ ਹੈ। ਇਸ ‘ਤੇ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ। ਇਹ ਮਾਪ ‘ਚ ਸਾਡੀ ਧਰਤੀ ਤੋਂ ਵੱਡਾ ਹੈ। ਇਸ ‘ਤੇ ਸੰਘਣਾ ਵਾਤਾਵਰਣ ਹੈ।

ਨਵੇਂ ਗ੍ਰਹਿ ਦੀ ਖੋਜ ਨਾਲ ਸਬੰਧਿਤ ਇਹ ਅਧਿਐਨ ਐਸਟ੍ਰੋਫਿਜ਼ੀਕਲ ਜਰਨਲ ਲੇਟਰਸ ਵਿਚ ਪ੍ਰਕਾਸ਼ਿਤ ਹੋਇਆ ਹੈ। ਵਿਗਿਆਨੀ ਲਿਜ਼ਾ ਕਲਟੇਨੇਗਰ ਨੇ ਕਿਹਾ ਕਿ ਜੀਜੇ 357-ਡੀ ਦੀ ਸਤ੍ਹਾ ‘ਤੇ ਸਾਡੀ ਧਰਤੀ ਵਾਂਗ ਪਾਣੀ ਤਰਲ ਰੂਪ ਵਿਚ ਹੋ ਸਕਦਾ ਹੈ। ਟੈਲੀਸਕੋਪ ਦੀ ਸਹਾਇਤਾ ਨਾਲ ਇੱਥੇ ਜੀਵਨ ਦੇ ਸੰਕੇਤਾਂ ਦੀ ਪਛਾਣ ਕਿਤੀ ਜਾ ਸਕਦੀ ਹੈ। ਜਿਸ ਬਾਰੇ ਸਾਰੀ ਜਾਣਕਾਰੀ ਜਲਦ ਹੀ ਆਨਲਾਈਨ ਜਾਰੀ ਕੀਤੀ ਜਾਵੇਗੀ। ਟ੍ਰਾਂਜ਼ਿਟਿੰਗ ਐਕਸੋਪਲੇਟੇਨ ਸਰਵੇ ਸੈਟੇਲਾਈਟ ਇਕ ਪੁਲਾੜ ਟੈਲੀਸਕੋਪ ਹੈ। ਇਸ ਨੂੰ ਨਾਸਾ ਨੇ ਗ੍ਰਹਿਆਂ ਦੀ ਖੋਜ ਲਈ 18 ਅਪ੍ਰੈਲ, 2018 ਨੂੰ ਲਾਂਚ ਕੀਤਾ ਸੀ। ਇਹ ਸੈਟੇਲਾਈਟ ਦੋ ਸਾਲ ਤੱਕ ਕੰਮ ਕਰਦਾ ਰਹੇਗਾ।

ਐਸਟ੍ਰੋਨੋਮੀ ਐਂਡ ਐਸਟ੍ਰੋਫਿਜ਼ਿਕਸ ਨਾਮਕ ਜਨਰਲ ਵਿਚ ਸਪੇਨ ਦੇ ਇੰਸਟੀਚਿਊਟ ਆਫ ਐਸਟ੍ਰੋਫਿਜ਼ੀਕਸ ਆਫ ਦਿ ਕੈਨਰੀ ਆਈਲੈਂਡ ਅਤੇ ਯੂਨੀਵਰਸਿਟੀ ਆਫ ਲਾ ਲਾਗੁਨਾ ਦੇ ਵਿਗਿਆਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਜੀਜੇ 357 ਸਿਸਟਮ ਦਾ ਪਤਾ ਲਗਾਇਆ ਹੈ। ਇਸ ਵਿਚ ਕੁਲ ਤਿੰਨ ਗ੍ਰਹਿ ਹਨ, ਜਿਸ ਵਿਚੋਂ ਇਕ ਗ੍ਰਹਿ ਵਿਚ ਰਹਿਣ ਲਈ ਢੁੱਕਵੇ ਹਲਾਤ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਇਕ ਬੌਨਾ ਗ੍ਰਹਿ ਵੀ ਹੈ, ਜੋ ਸੂਰਜ ਦੇ ਸਾਈਜ਼ ਦਾ ਇਕ ਤਿਹਾਈ ਹਿੱਸਾ ਲੱਗਦਾ ਹੈ।

Share this Article
Leave a comment