‘ਐਸੋਸੀਏਟ ਜੱਜ’ ਦੇ ਅਹੁਦੇ ਤੋਂ ਭਾਰਤੀ-ਅਮਰੀਕੀ ਵਿਜੈ ਸ਼ੰਕਰ ਦਾ ਨਾਮ ਲਿਆ ਵਾਪਸ

TeamGlobalPunjab
1 Min Read

ਵਰਲਡ ਡੈਸਕ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਵੀਰਵਾਰ ਨੂੰ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ‘ਚ ‘ਐਸੋਸੀਏਟ ਜੱਜ’ ਦੇ ਅਹੁਦੇ ਲਈ ਭਾਰਤੀ-ਅਮਰੀਕੀ ਵਕੀਲ ਵਿਜੈ ਸ਼ੰਕਰ ਦਾ ਨਾਮ ਵਾਪਸ ਲੈ ਲਿਆ। ਸ਼ੰਕਰ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਚੋਣ ਹਾਰਨ ਤੋਂ ਤਕਰੀਬਨ ਦੋ ਮਹੀਨੇ ਬਾਅਦ 2 ਜਨਵਰੀ ਨੂੰ ਇਸ ਚੋਟੀ ਦੇ ਨਿਆਂਇਕ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ।

ਬਾਇਡਨ ਪ੍ਰਸ਼ਾਸਨ ਨੇ ਨਾਮ ਵਾਪਿਸ ਲੈਣ ਲਈ ਸੈਨੇਟ ਨੂੰ ਇੱਕ ਨੋਟੀਫਿਕੇਸ਼ਨ ਭੇਜਿਆ ਹੈ, ਜਿਸ ‘ਚ 30 ਤੋਂ ਵੱਧ ਨਾਮ ਹਨ ਤੇ ਉਨ੍ਹਾਂ ਚੋਂ ਜ਼ਿਆਦਾਤਰ ਨਾਮ ਨਿਆਂਇਕ ਨਿਯੁਕਤੀਆਂ ਨਾਲ ਜੁੜੇ ਹੋਏ ਹਨ, ਜਿਹਨਾਂ ਦਾ ਐਲਾਨ ਪਿਛਲੇ ਮਹੀਨੇ ਟਰੰਪ ਪ੍ਰਸ਼ਾਸਨ ਨੇ ਕੀਤਾ ਸੀ। ਵਿਜੈ ਸ਼ੰਕਰ ਇਸ ਸਮੇਂ ਸੀਨੀਅਰ ਕੇਸ ਸਲਾਹਕਾਰ ਦੇ ਅਹੁਦੇ ‘ਤੇ ਨਿਆਂ ਮੰਤਰਾਲੇ ‘ਚ ਫੌਜਦਾਰੀ ਸੈੱਲ ‘ਚ ਕੰਮ ਕਰ ਰਹੇ ਹਨ।

Share this Article
Leave a comment