NASA ‘ਚ ਨਿੱਕਲੀ ਨੌਕਰੀ, ਬੈੱਡ ‘ਤੇ ਲਿਟੇ ਰਹਿਣ ਲਈ ਮਿਲੇਗੀ 13 ਲੱਖ ਰੁਪਏ ਤਨਖਾਹ

Prabhjot Kaur
2 Min Read

ਨਿਊਯਾਰਕ: ਜੇਕਰ ਤੁਸੀ ਸੋਣ ਦੇ ਸ਼ਕੀਨ ਹੋ ਤੇ ਸੋ ਕੇ ਹਰ ਮਹੀਨੇ ਕਮਾਈ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਨੌਕਰੀ ‘ਚ ਤੁਸੀ ਕੁਝ ਕੰਮ ਨਹੀਂ ਕਰਨਾ ਬਸ ਤੁਸੀ ਆਰਾਮ ਨਾਲ ਸੋਣਾ ਹੈ। ਜੀ ਬਿਲਕੁਲ, ਤੁਸੀ ਸਹੀ ਸੁਣਿਆ ਹੈ ਇਹ ਕੋਈ ਮਜ਼ਾਕ ਨਹੀਂ ਹੈ, ਸਿਰਫ ਸੋ ਕੇ ਹੀ ਤੁਸੀ ਲੱਖਾਂ ਰੁਪਏ ਕਮਾ ਸਕਦੇ ਹੋ। ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਯੂਰੋਪੀ ਸਪੇਸ ਏਜੰਸੀ ( ਈਐੱਸਏ ) ਨੇ ਦੋ ਮਹੀਨੇ ਤੱਕ ਬਿਸਤਰੇ ਵਿੱਚ ਪਏ ਰਹਿ ਸਕਣ ਵਾਲੇ 24 ਤੋਂ 55 ਸਾਲ ਦੇ ਤੰਦਰੁਸਤ ਵਿਅਕਤੀਆਂ ਨੂੰ 19 ਹਜ਼ਾਰ ਡਾਲਰ ( ਲਗਭਗ 13 ਲੱਖ ਰੁਪਏ ) ਦੇਣ ਦਾ ਐਲਾਨ ਕੀਤਾ ਹੈ।

ਇਹ ਦੋਵੇਂ ਪੁਲਾੜ ਏਜੰਸੀਆਂ ਮਨੁੱਖੀ ਸਰੀਰ ‘ਤੇ ਜ਼ੀਰੋ ਗਰੈਵਿਟੀ ਦੇ ਪ੍ਰਭਾਵ ਦਾ ਪਤਾ ਲਗਾਉਣਾ ਚਾਹੁੰਦੀਆਂ ਹਨ। ਇਸ ਖੋਜ ਲਈ ਉਨ੍ਹਾਂ ਨੂੰ ਅਜਿਹੇ ਲੋਕ ਚਾਹੀਦਾ ਹਨ ਜੋ ਦੋ ਮਹੀਨੇ ਤੱਕ ਬੈੱਡ ‘ਚ ਲਿਟੇ ਰਹਿ ਸਕਦੇ ਹਨ । ਇਸ ਖੋਜ ਨਾਲ ਪੁਲਾੜ ਮੁਸਾਫਰਾਂ ਨੂੰ ਪੁਲਾੜ ‘ਚ ਤੰਦਰੁਸਤ ਰੱਖਣ ‘ਚ ਮਦਦ ਮਿਲੇਗੀ ।

ਅਗਲੀ ਸਤੰਬਰ ਤੋਂ ਦਸੰਬਰ ਦੇ ਵਿੱਚ ਜਰਮਨ ਏਅਰਸਪੇਸ ਸੈਂਟਰ ਦੁਆਰਾ ਜਰਮਨੀ ਦੇ ਕੋਲੋਨ ਸ਼ਹਿਰ ਵਿੱਚ ਕੀਤੀ ਜਾਣ ਵਾਲੀ ਇਸ ਖੋਜ ਲਈ 12 ਔਰਤਾਂ ਅਤੇ 12 ਪੁਰਸ਼ਾਂ ਨੂੰ ਚੁਣਿਆ ਜਾਣਾ ਹੈ। ਜਰਮਨ ਏਅਰਸਪੇਸ ਸੈਂਟਰ ਦੀ ਵੈੱਬਸਾਈਟ ‘ਤੇ ਕਿਹਾ ਗਿਆ ਹੈ ਅਸੀ ਧਰਤੀ ਅਤੇ ਆਕਾਸ਼ ‘ਤੇ ਮਨੁੱਖੀ ਸਿਹਤ ਨੂੰ ਇੱਕੋ ਜਿਹਾ ਬਣਾਈ ਰੱਖਣ ਦੀ ਦਿਸ਼ਾ ‘ਚ ਕੋਸ਼ਿਸ਼ ਕਰ ਰਹੇ ਹਾਂ। ਆਉਣ ਵਾਲੇ ਪੁਲਾੜ ਅਭਿਆਨਾਂ ‘ਚ ਪੁਲਾੜ ਯਾਤਰੀਆਂ ਨੂੰ ਚੰਦ ਤੇ ਮੰਗਲ ‘ਤੇ ਕਈ ਦਿਨਾਂ ਤੱਕ ਰਹਿਣਾ ਪਵੇਗਾ। ਅਜਿਹੇ ਵਿੱਚ ਉਨ੍ਹਾਂ ਦੇ ਸਰੀਰ ‘ਤੇ ਵਜ਼ਨਹੀਣਤਾ ਦੇ ਪ੍ਰਭਾਵਾਂ ਦਾ ਤੋੜ ਕੱਢਣਾ ਬੇਹੱਦ ਜਰੂਰੀ ਹੈ।

ਖੋਜ ਲਈ ਪ੍ਰਤੀਭਾਗੀਆਂ ਨੂੰ ਛੇ ਡਿਗਰ ਦੇ ਕੋਣ ‘ਤੇ ਝੁਕੇ ਬਿਸਤਰੇ ‘ਤੇ ਇਸ ਤਰ੍ਹਾਂ ਲੇਟਣਾ ਹੋਵੇਗਾ ਜਿਸ ਦੇ ਨਾਲ ਉਨ੍ਹਾਂ ਦਾ ਇੱਕ ਮੋਢਾ ਹਮੇਸ਼ਾ ਗੱਦੇ ਨਾਲ ਜੁੜਿਆ ਰਹੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੇਟਣ ਨਾਲ ਹੱਥਾਂ ਤੇ ਪੈਰਾਂ ਵਿੱਚ ਖੂਨ ਦਾ ਦੌਰਾ ਘੱਟ ਹੋ ਜਾਂਦਾ ਹੈ ਪੁਲਾੜ ਯਾਤਰੀ ਵੀ ਅਜਿਹਾ ਹੀ ਅਨੁਭਵ ਕਰਦੇ ਹਨ ।

Share this Article
Leave a comment