ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜ ਸਭਾ ‘ਚ ਧੰਨਵਾਦ ਮਤੇ ‘ਤੇ ਦੇ ਸਕਦੇ ਹਨ ਜਵਾਬ 

TeamGlobalPunjab
2 Min Read

ਨਵੀਂ ਦਿੱਲੀ- ਸੰਸਦ ਦੇ ਬਜਟ ਸੈਸ਼ਨ ਦੀ ਕਾਰਵਾਈ ਅੱਜ ਵੀ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਪ੍ਰਸਤਾਵ ‘ਤੇ ਜਵਾਬ ਦੇਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਨ੍ਹਾਂ ਨੇ ਲੋਕ ਸਭਾ ‘ਚ ਧੰਨਵਾਦ ਮਤੇ ‘ਤੇ ਜਵਾਬ ਦਿੱਤਾ ਸੀ।

ਉੱਥੇ ਹੀ ਅੱਜ ਇਸ ਤੋਂ ਪਹਿਲਾਂ ਸਵੇਰੇ 9.20 ਵਜੇ ਰਾਜ ਸਭਾ ਦੀ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵੀ ਹੋਵੇਗੀ।  ਲੋਕ ਸਭਾ ‘ਚ ਜਵਾਬ ਦਿੰਦੇ ਹੋਏ ਪੀਐੱਮ ਨੇ ਕਾਂਗਰਸ ‘ਤੇ ਸਿੱਧਾ ਹਮਲਾ ਬੋਲਿਆ। ਮੋਦੀ ਨੇ ਦੋਸ਼ ਲਾਇਆ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਕਾਂਗਰਸ ਨੇ ਇਸ ‘ਤੇ ਰਾਜਨੀਤੀ ਕੀਤੀ। ਉਨ੍ਹਾਂ ਨੇ ਕਾਂਗਰਸ ਨੂੰ ਹੰਕਾਰੀ ਵੀ ਕਿਹਾ।

ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਸਮੇਂ ਜਦੋਂ ਦੇਸ਼ ਲਾਕਡਾਊਨ ਦਾ ਪਾਲਣ ਕਰ ਰਿਹਾ ਸੀ ਅਤੇ ਵਿਸ਼ਵ ਸਿਹਤ ਸੰਗਠਨ ਸਲਾਹ ਦੇ ਰਿਹਾ ਸੀ ਕਿ ਜਿਹੜੇ ਲੋਕ ਜਿੱਥੇ ਹਨ ਉੱਥੇ ਹੀ ਰਹਿਣ, ਤਾਂ ਕਾਂਗਰਸ ਦੇ ਲੋਕਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਲੋਕਾਂ ਨੂੰ ਘਰ ਵਾਪਸ ਜਾਣ ਲਈ ਭੜਕਾਉਣ ਦਾ ਕੰਮ ਕੀਤਾ।

ਮੋਦੀ ਨੇ ਅੱਗੇ ਕਿਹਾ ਕਿ ਵੰਡਵਾਦੀ ਮਾਨਸਿਕਤਾ ਕਾਂਗਰਸ ਦੇ ਡੀਐਨਏ ਵਿੱਚ ਦਾਖਲ ਹੋ ਗਈ ਹੈ। ‘ਪਾੜੋ ਤੇ ਰਾਜ ਕਰੋ’ ਕਾਂਗਰਸ ਦੀ ਨੀਤੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਅੱਜ ਕਾਂਗਰਸ ਟੁਕੜੇ-ਟੁਕੜੇ ਗੈਂਗ ਦੀ ਲੀਡਰ ਬਣ ਗਈ ਹੈ। ਕਾਂਗਰਸ ਪਾਰਟੀ ਦੀ ਸੱਤਾ ਵਿੱਚ ਆਉਣ ਦੀ ਇੱਛਾ ਖਤਮ ਹੋ ਗਈ ਹੈ। ਉਸ ਨੂੰ ਲੱਗਦਾ ਹੈ ਕਿ ਜਦੋਂ ਕੋਈ ਚੀਜ਼ ਨਹੀਂ ਮਿਲਣੀ ਤਾਂ ਘੱਟੋ-ਘੱਟ ਖ਼ਰਾਬ ਕਰ ਦਿਓ। ਕਾਂਗਰਸ ਅੱਜ ਇਸੇ ਫਲਸਫੇ ‘ਤੇ ਚੱਲ ਰਹੀ ਹੈ।

Share This Article
Leave a Comment