ਫ਼ਰੀਦਕੋਟ ’ਚ ਕਾਰੋਬਾਰੀ ਨੇ ਪਤਨੀ ਤੇ ਦੋ ਬੱਚਿਆਂ ਸਣੇ ਖੁਦ ਨੂੰ ਮਾਰੀ ਗੋਲੀ

TeamGlobalPunjab
1 Min Read

ਫਰੀਦਕੋਟ: ਫਰੀਦਕੋਟ ਦੇ ਨਰਾਇਣ ਨਗਰ ‘ਚ ਰਹਿਣ ਵਾਲੇ ਠੇਕੇਦਾਰ ਕਰਨ ਕਟਾਰੀਆ ਵਲੋਂ ਅੱਜ ਸਵੇਰੇ ਲਗਭਗ 5 ਵਜੇ ਆਪਣੀ ਪਤਨੀ ਅਤੇ 2 ਛੋਟੇ ਬੱਚਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਵਾਰਦਾਤ ‘ਚ ਕਰਨ ਕਟਾਰੀਆ ਤੇ ਉਸਦੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਪਤਨੀ ਜੇਰੇ ਇਲਾਜ ਹਨ।

ਠੇਕੇਦਾਰ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਸੀ ਜਿਥੇ ਉਸਨੇ ਦਮ ਤੋੜ ਦਿੱਤਾ, ਜਦਕਿ ਉਸ ਦੀ ਪਤਨੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜੇਰੇ ਇਲਾਜ ਹੈ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਠੇਕੇਦਾਰ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ ਅਤੇ ਪਰਿਵਾਰ ਵਲੋਂ ਕਾਰੋਬਾਰ ‘ਚ ਸਮੱਸਿਆਵਾਂ ਦੇ ਚਲਦੇ ਅਜਿਹਾ ਕਦਮ ਚੁੱਕੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਮੌਕੇ ਤੇ ਪਹੁੰਚੇ ਐੱਸਪੀ ਇਨਵੇਸਟੀਗੇਸ਼ਨ ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਦੇ ਨਰਾਇਣ ਨਗਰ ਵਿਚ ਕਿਸੇ ਵਿਅਕਤੀ ਨੇ ਆਪਣੀ ਪਤਨੀ ਅਤੇ 2 ਬੱਚਿਆਂ ਸਮੇਤ ਖੁਦ ਨੂੰ ਗੋਲੀਮਾਰੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਹੈ। ਉਹਨਾਂ ਕਿਹਾ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਅਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Share this Article
Leave a comment