Breaking News

ਸੰਜੈ ਲੀਲਾ ਭੰਸਾਲੀ ਨੇ ਮੋਦੀ ਨੂੰ ਦਿੱਤਾ ਖਾਸ ਤੋਹਫਾ, ਪਰਦੇ ‘ਤੇ ਦਿਖਾਉਣਗੇ ਪੀਐੱਮ ਦੀ ਅਣਸੁਣੀ ਕਹਾਣੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣਾ 69ਵਾਂ ਜਨ‍ਮਦਿਨ ਮਨਾ ਰਹੇ ਹਨ ਤੇ ਅਜਿਹੇ ‘ਚ ਪੀਐੱਮ ਮੋਦੀ ਦੇ ਜਨ‍ਮਦਿਨ ‘ਤੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਵੀ ਇੱਕ ਸ‍ਪੈਸ਼ਲ ਗਿਫਟ ਦੇਣ ਜਾ ਰਹੇ ਹਨ। ਭੰਸਾਲੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਸ‍ਪੈਸ਼ਲ ਫਿਲ‍ਮ ਬਣਾਉਣ ਜਾ ਰਹੇ ਹਨ, ਜਿਸਦਾ ਪਹਿਲਾ ਲੁੁੱਕ ਉਨ੍ਹਾਂ ਦੇ ਜਨ‍ਮਦਿਨ ‘ਤੇ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਇਸ ਫਿਲ‍ਮ ਦਾ ਟਾਈਟਲ ਹੋਵੇਗਾ ‘ਮਨ ਬੈਰਾਗੀ’।

ਮਨ ਬੈਰਾਗੀ ਲੱਗਭੱਗ 1 ਘੰਟੇ ਦੀ ਹੋਵੇਗੀ ਤੇ ਸੰਜੈ ਲੀਲਾ ਭੰਸਾਲੀ ਅਤੇ ਮਹਾਂਵੀਰ ਜੈਨ ਇਸ ਫਿਲਮ ਨੂੰ ਪ੍ਰੋਡਿਊਜ ਕਰ ਰਹੇ ਹਨ। ਪੀਐੱਮ ਮੋਦੀ ਦੀ ਇਸ ਫਿਲ‍ਮ ਦਾ ਪੋਸ‍ਟਰ ਹਿੰਦੀ ਸਿਨੇਮਾ ਦੇ ਬਾਹੂਬਲੀ ਯਾਨੀ ਅਦਾਕਾਰ ਪ੍ਰਭਾਸ ਨੇ ਲਾਂਚ ਕੀਤਾ ਹੈ। ਪੋਸ‍ਟਰ ਵਿੱਚ ਇੱਕ ਨੌਜਵਾਨ ਮੁੰਡੇ ਦਾ ਚਿਹਰਾ ਨਜ਼ਰ ਆ ਰਿਹਾ ਹੈ। ਫਿਲ‍ਮ ਦੇ ਪੋਸ‍ਟਰ ਵਿੱਚ ਮਨ ਬੈਰਾਗੀ ਦੇ ਨਾਲ ਟੈਗ ਲਾਈਨ ਦਿੱਤੀ ਗਈ ਹੈ, ‘ਜਬ ਮੈਂ ਮੁਝ ਸੇ ਮਿਲਾ’।

https://www.instagram.com/p/B2gG9uWn-vJ/

ਸੰਜੈ ਲੀਲਾ ਭੰਸਾਲੀ ਦਾ ਫਿਲਮ ਵਾਰੇ ਕਹਿਣਾ ਹੈ ਕਿ ਮੈਨੂੰ ਇਸ ਕਹਾਣੀ ਦੀ ਸਭ ਤੋਂ ਦਿਲਚਸਪ ਗੱਲ ਇਸ ਦੀ ਯੂਨਿਵਰਸਲ ਅਪੀਲ ਅਤੇ ਸੁਨੇਹਾ ਲੱਗਿਆ। ਮੈਨੂੰ ਲੱਗਿਆ ਕਿ ਇਹ ਇੱਕ ਅਜਿਹੀ ਅਨਸੁਣੀ ਕਹਾਣੀ ਹੈ, ਜਿਸਨੂੰ ਦੱਸਿਆ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਵੇਕ ਓਬਰਾਏ ਵੀ ਪੀਏਮ ਮੋਦੀ ਦੀ ਬਾਇਓਪਿਕ ਬਣਾ ਕੇ ਇਸ ਸਾਲ ਮਈ ਵਿੱਚ ਰਿਲੀਜ਼ ਕਰ ਚੁੱਕੇ ਹਨ। ਸੰਜੈ ਲੀਲਾ ਭੰਸਾਲੀ ਇਸ ਫਿਲ‍ਮ ਦੀ ਪ੍ਰੋਡਕ‍ਸ਼ਨ ਕਰ ਰਹੇ ਹਨ, ਜਦਕਿ ਐੱਸ ਸੰਜੈ ਤ੍ਰਿਪਾਠੀ ਇਸਦਾ ਨਿਰਦੇਸ਼ਨ ਕਰਨਗੇ। ਜਾਣਕਾਰੀ ਦੇ ਅਨੁਸਾਰ ਇਸ ਫਿਲ‍ਮ ਵਿੱਚ ਪੀਐੱਮ ਮੋਦੀ ਦੇ ਜੀਵਨ ਦਾ ਉਹ ਹਿੱਸਾ ਵਿਖਾਇਆ ਜਾਵੇਗਾ ਜੋ ਹਾਲੇ ਤੱਕ ਕਿਸੇ ਨੂੰ ਪਤਾ ਨਹੀਂ ਹੈ।

Check Also

ਰੇਲ ਹਾਦਸੇ ’ਚ 260 ਤੋਂ ਵੱਧ ਮੌਤਾਂ, ਪ੍ਰਧਾਨ ਮੰਤਰੀ ਮੋਦੀ ਨੇ ਲਿਆ ਜਾਇਜ਼

ਬਾਲਾਸੋਰ: ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ‘ਚ ਬੀਤੇ ਦਿਨੀਂ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ 260 ਤੋਂ …

Leave a Reply

Your email address will not be published. Required fields are marked *