ਨਾਨਕ ਨਾਮ ਚੜਦੀ ਕਲਾ

TeamGlobalPunjab
6 Min Read

-ਇਕਬਾਲ ਸਿੰਘ ਲਾਲਪੁਰਾ

ਹਿੰਦੁਸਤਾਨ ਕਰੀਬ ਇਕ ਹਜ਼ਾਰ ਸਾਲ ਵਿਦੇਸ਼ੀ ਹਾਕਮਾਂ ਦਾ ਗੁਲਾਮ ਰਿਹਾ ਹੈ। ਰਾਜਾ ਪੋਰਸ ਦੀ ਲੜਾਈ ਸਿਕੰਦਰ ਨਾਲ ਦਰਿਆ ਸਿੰਧ ਨੇੜੇ ਹੋਈ ਸੀ, ਬਾਕੀ ਇਤਿਹਾਸਕ ਲੜਾਈਆਂ ਤਾਂ ਪਾਣੀਪਤ ਦੇ ਮੈਦਾਨ ਵਿੱਚ ਹੋਈਆਂ ਸਨ। ਜਿਹੜਾ ਪਾਣੀਪਤ ਪੁੱਜ ਗਿਆ ਦਿੱਲੀ ਉਸ ਲਈ ਦੂਰ ਨਹੀਂ ਰਹੀ। ਇਹ ਵੀ ਇਤਿਹਾਸਕ ਸੱਚ ਹੈ।

ਗੁਰੂ ਨਾਨਕ ਦੇਵ ਦੇ ਆਗਮਨ ਨਾਲ ਅਣਖ ਲਈ ਸਿਰ ਤਲੀ ‘ਤੇ ਧਰ ਕੇ ਮੈਦਾਨ ਵਿੱਚ ਨਿੱਤਰਨ ਵਾਲੇ ਯੋਧੇ ਪੈਦਾ ਕਰਨ ਲਈ ਮਾਨਸਿਕਤਾ ਬਦਲਣੀ ਆਰੰਭ ਹੋਈ।
ਹਿੰਦ ਕੋ ਫਿਰ ਇਕ ਮਰਦੇ ਕਾਮਲ ਨੇ ਜਗਾਇਆ ਖ਼ੁਆਬ ਸੇ !!

ਗੁਰੂ ਨਾਨਕ ਦੇਵ ਜੀ ਦੇ ਜਾਗ੍ਰਿਤੀ ਫ਼ਲਸਫ਼ੇ ਵਿੱਚ ਪ੍ਰਭੂ ਸਿਮਰਣ ਨਾਲ ਬਿਬੇਕ ਤੇ ਵਿਚਾਰ ਵੀ ਸ਼ਾਮਲ ਸੀ। ਇਹ ਹੀ ਜਾਗ੍ਰਿਤ ਬਿਬੇਕ ਵਿਰਤੀ ਵਾਲੇ ਬਹਾਦੁਰ ਸੰਤ ਸਿਪਾਹੀ ਬਣੇ।
ਇਨ੍ਹਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਆਜ਼ਾਦ ਵੀ ਹੋ ਗਿਆ ਤੇ ਲੜਾਈ ਦਾ ਮੈਦਾਨ ਪਾਣੀਪਤ ਦੀ ਥਾਂ ਦਰਾ ਖ਼ੈਬਰ ਬਣ ਗਿਆ।

- Advertisement -

ਅਬਦਾਲੀ ਤੇ ਅੰਗਰੇਜ਼ ਵੱਲੋਂ ਪਾਈ ਆਪਸੀ ਫੁੱਟ ਕਾਰਨ ਜਿੱਥੇ ਦੇਸ਼ ਮੁੜ ਗੁਲਾਮ ਹੋ ਗਿਆ, ਉੱਥੇ ਹੀ ਚੜ੍ਹਦੀ ਕਲਾ ਦੀ ਪਰਵਿਰਤੀ ਵੀ ਢਹਿੰਦੀ ਕਲਾ ਵੱਲ ਤੁਰ ਪਈ।

ਸ਼ੇਰੇ ਪੰਜਾਬ ਦੀਆਂ ਅੱਖਾਂ ਬੰਦ ਹੋਇਆਂ ਤੇ ਅੰਗਰੇਜ਼ ਪ੍ਰਸਤ ਲੀਡਰਾਂ ਦੀਆਂ ਜਰਮਨੀ ਦਾਸ ਵੱਲੋਂ ਦਰਜ ਕਹਾਣੀਆਂ ਵਾਲੇ ਆਚਰਣ ਨੇ ਕੌਮ ਨੂੰ ਸ਼ਰਮਸਾਰ ਹੀ ਨਹੀਂ ਕੀਤਾ ਬਲਿਕ ਭਗਤ ਸਿੰਘ ਵਰਗੇ ਨੌਜਾਵਾਨਾਂ ਨੂੰ ਗੁਰੂ ਹੁਕਮ “ਬਲ ਹੂਆ ਬੰਧਨ ਛੁਟੇ ਸਭ ਕਿਛ ਹੋਤ ਉਪਾਇ!! ਨਾਲ਼ੋਂ ਲੈਨਿਨ, ਮਾਰਕਸ ਦਾ ਫ਼ਲਸਫ਼ਾ ਚੰਗਾ ਲੱਗਣ ਲੱਗ ਪਿਆ।

ਦੇਸ਼ ਦੀ ਆਜ਼ਾਦੀ ਤੇ ਪੰਜਾਬ ਦੀ ਵੰਡ ਨੂੰ 73 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਉਸ ਪੰਜਾਬ ਜਿੱਥੇ, ਅਮਰੀਕਾ, ਯੌਰਪ ਤੇ ਰੂਸ ਆਦਿ ਤੋਂ ਲੋਕ ਨੌਕਰੀ ਕਰਨ ਆਉਂਦੇ ਸਨ, ਤੋਂ ਨੌਜਵਾਨ ਆਪਣੀ ਧਰਤੀ ‘ਤੇ ਧਰਮ ਦੀ ਮਰਯਾਦਾ ਨੂੰ ਤਿਲਾਂਜਲੀ ਦੇ ਕੇ ਵਿਦੇਸ਼ਾਂ ਵੱਲ ਨੂੰ ਭੱਜ ਤੁਰੇ ਹਨ।

ਫਰੁਖਸੀਅਰ ਜਿਸ ਨੇ ਬਾਬਾ ਬੰਦਾ ਸਿੰਘ ਬਹਾਦੁਰ ਤੇ ਉਸਦੇ ਪੁੱਤਰ ਅਜੈ ਸਿੰਘ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ, ਦੀ ਨੌਕਰੀ ਸ਼ੁਰੂ ਕਰਨ ਤੇ ਅੰਤ ਤੱਕ ਬਹਾਦੁਰ ਸ਼ਾਹ ਦੇ ਨੌਕਰ ਰਹਿਣ ਵਾਲੇ ਨਹਿਰੂ ਪਰਿਵਾਰ ਦੇ ਫ਼ਰਜ਼ੰਦ ਨੇ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਇਦੇ ਭੁੱਲ, ਅੰਗਰੇਜ਼ ਦੇ ਤਲਵੇ ਚੱਟਣ ਵਾਲੇ ਪਰਿਵਾਰਾਂ ਨੂੰ ਪੰਜਾਬ ਦੇ ਆਗੂ ਬਣਾ ਦਿੱਤਾ ਤੇ ਆਜ਼ਾਦੀ ਲ਼ਈ ਲੜਨ ਵਾਲੇ ਆਪਣੇ ਹੱਕ ਤੇ ਵਾਇਦੇ ਦੀ ਗੱਲ ਕਰਨ ਵਾਲੇ ਗ਼ਦਾਰ ਗਰਦਾਨ ਦਿੱਤੇ।

73 ਸਾਲ ਵਿੱਚ ਨਾ ਪੰਜਾਬੀ ਬੋਲੀ ਦੀ ਤਰੱਕੀ ਹੋਈ, ਨੌਜਵਾਨ ਕੇਸ ਕਟਵਾ ਪਤਿਤ ਹੋ ਰਹੇ ਹਨ, ਨਾ ਉਹ ਖਾਲਸਾ ਰਹੇ ਨਾ ਸਹਿਜਧਾਰੀ!

- Advertisement -

ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਪਰਿਵਾਰ ਅਮੀਰ ਬਣ ਗਏ! ਸਿੱਖ ਨੂੰ ਜਾਂ ਤਾਂ ਸਿੱਖ ਮਾਰੇ ਜਾ ਖੁਦਾ, ਵਾਲੀ ਗੱਲ ਹੋਈ, ਇਸਦਾ ਆਗੂ ਪ੍ਰਤਾਪ ਸਿੰਘ ਕੈਰੋਂ ਬਣਿਆ, ਫੇਰ ਤਾਂ ਕੇ ਪੀ ਐਸ ਗਿੱਲ ਵਰਗਿਆਂ ਦੀ ਲਾਇਨ ਬੜੀ ਲੰਮੀ ਹੈ।

ਪੰਥ ਦੇ ਨਾਂ ‘ਤੇ ਲੱਗੇ ਹਰ ਮੋਰਚੇ ਵਿੱਚ ਪ੍ਰਾਪਤੀ, ਸਿਫ਼ਰ ਹੀ ਹੈ। ਧਰਮ ਯੁੱਧ ਦੇ ਨਾਂ ‘ਤੇ ਨੋਜਵਾਨ ਮਰਵਾ ਕੇ ਕੇਵਲ ਕਾਤਲਾਂ ਨੂੰ ਇਨਾਮ, ਅਹੁਦੇ ਤੇ ਰਾਜਨੀਤਿਕ ਕੁਰਸੀਆਂ ਦੇਣ ਵਾਲੇ ਕੀ ਪੰਥਕ ਹਨ ਜਾ ਕੌਮ ਦੇ ਦੁਸ਼ਮਣ?

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲੇ ਨਕਲੀਏ ਦੋਸ਼ੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ਿਆਂ ਨੂੰ ਮੁਆਫ਼ੀ ਦੇਣ ਵਾਲੇ ਕੀ ਪੰਥਕ ਹਨ ?
ਚਾਰ ਸਾਲ ਦੀ ਕਾਂਗਰਸ ਸਰਕਾਰ ਤੋਂ ਕੀ ਪੁੱਛਣਾ ਨਹੀਂ ਬਣਦਾ? ਸ਼੍ਰੀ ਮਾਨਜੀ ਮਾਇਨਿੰਗ ਰਾਹੀਂ ਰੋਜ਼ ਕਰੋੜਾਂ ਲੁੱਟਣ ਵਾਲੇ ਕੌਣ ਹਨ? ਦਸ ਹਜ਼ਾਰ ਟਰੱਕ ਰੋਜ਼ ਪੰਜਾਬ ਵਿੱਚ ਨਾਜਾਇਜ਼ ਮਾਇਨੰਗ ਦਾ ਨਿਕਲਦਾ ਹੈ, ਇਹ ਗੁੰਡਾ ਟੈਕਸ ਕਿਸ ਕਿਸ ਦੇ ਘਰ ਪੁੱਜਦਾ ਹੈ?

ਸ਼ਰਾਬ ਮਾਫੀਆ ਦੇ ਭਾਈਵਾਲ ਕੌਣ ਹਨ ਤੇ ਸ਼ਰਾਬ ਦੀਆਂ ਫ਼ੈਕਟਰੀਆਂ ਕਿਸ ਦੀਆਂ ਹਨ?

ਪੰਜਾਬ ਰੋਡਵੇਜ਼ ਘਾਟੇ ਵਿੱਚ ਤੇ ਪ੍ਰਾਈਵੇਟ ਟਰਾਂਸਪੋਰਟ ਦਾ ਮਾਫੀਆ ਕਿਉ ਅਮੀਰ ਹੁੰਦਾ ਜਾ ਰਿਹਾ ਹੈ ?

ਕੇਵਲ ਮਾਫੀਆ ਕਿਸ ਦੇ ਹੁਕਮ ਨਾਲ ਲੁੱਟ ਕਰ ਰਿਹਾ ਹੈ ?

ਵੋਟਾਂ ਵੇਲੇ ਰੁਜ਼ਗਾਰ, ਕਰਜ਼ਾ ਮੁਆਫ਼ੀ ਤੇ ਸਮਾਰਟ ਫ਼ੋਨ ਦੇ ਜੁਮਲਿਆਂ ਦੀ ਮੈਂ ਕੀ ਗੱਲ ਕਰਾਂ ?

ਆਮ ਆਦਮੀ ਪਾਰਟੀ ਨੇ ਤਾਂ ਮਜਾਕੀਏ ਤੇ ਮਜ਼ਾਕ ਹੀ ਅੱਗੇ ਰਖਿਆ ਹੋਇਆ, ਇਸ ਲਈ ਗੰਭੀਰਤਾ ਕਿੱਥੋਂ ਲੱਭਣੀ ਹੈ।

ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹਨ, ਖੇਤੀਬਾੜੀ ਘਾਟੇ ਦਾ ਕਿੱਤਾ, ਪਿਤਾ ਪੁਰਖੀ ਕਿੱਤਾ ਮਜਬੂਰੀ ਹੈ ਨਾ ਕਿ ਬਿਜਨੈਸ !!

ਕਿਸਾਨ ਵੇਰਕਾ ਡੇਅਰੀ ਤੇ ਪਿੰਡ ਵਿੱਚ ਹੀ 30/45 ਰੁਪਏ ਵਿਕਦਾ ਹੈ ਤੇ ਉੱਥੋਂ ਹੀ ਖਰੀਦ ਕੇ ਵੇਖੋ 55 ਰੁਪਏ ਤੋਂ ਘੱਟ ਨਹੀਂ ਮਿਲਦਾ, ਸਬਜ਼ੀ ਤੇ ਫਲ ਥੋਕ ਦੀ ਆੜਤ ਤੇ ਰੇੜੀ ਜਾ ਦੁਕਾਨ ਤੇ ਭਾਅ ਦਾ ਮੁਕਾਬਲਾ ਕਰ ਲਉ, ਜ਼ਿਮੀਂਦਾਰ ਦੀ ਹੋ ਰਹੀ ਲੁੱਟ ਉਜਾਗਰ ਹੋ ਜਾਵੇਗੀ।

ਗੱਲ ਖੇਤੀਬਾੜੀ ਬਿੱਲਾਂ ਦੀ ਵਕਾਲਤ ਦੀ ਨਹੀਂ, ਕਿਸਾਨ ਨਾਲ ਗੱਲ ਕਰਨ ਦੀ ਵੀ ਨਹੀਂ, ਗੱਲ ਤਾਂ ਇਹ ਹੈ ਜਿਨ੍ਹਾਂ 70 ਸਾਲ ਰਾਜ ਕੀਤਾ, ਖੇਤੀ ਨਾਲ ਸੰਬੰਧਤ ਕਿਸੇ ਵੀ ਉਪਜ, ਅਨਾਜ, ਸਬਜ਼ੀ, ਫਲ ਤੇ ਲੱਕੜ ਨਾਲ ਸੰਬੰਧਤ ਕਾਰਖ਼ਾਨੇ ਪੰਜਾਬ ਵਿੱਚ ਕਿਉਂ ਨਹੀਂ ਲਾਏ ? ਕਿਸ ਦੀ ਜੁਮੇੰਵਾਰੀ ਹੈ ਤੇ ਸੀ ?

ਸਰਕਾਰ ਧਰਨੇ ਮਾਰੇ ਜਾ ਸੜਕਾਂ ਤੇ ਤੁਰੀ ਫਿਰੇ ਕਿਸਾਨ ਤੇ ਕੇੰਦਰ ਵਿੱਚ ਗੱਲਬਾਤ ਕੌਣ ਕਰਵਾਏਗਾ ?

ਕਿਸਾਨ ਸੜਕਾਂ ‘ਤੇ ਰੇਲ ਦੀਆਂ ਪਟੜੀਆਂ ‘ਤੇ ਬੈਠੇ ਤੇ ਆਪ ਹਜ਼ੂਰ ਪੰਜਾਬ ਨੂੰ ਅੱਗ ਹਵਾਲੇ ਕਰ ਪੰਜ ਤਾਰਾ ਹੋਟਲਾਂ ਤੇ ਬੰਗਲਿਆਂ ਵਿੱਚ।

ਇਹ ਸਰਬੱਤ ਦਾ ਭਲਾ ਮੰਗਣ ਹੀ ਨਹੀਂ ਵਾਲੇ ਆਪਸ ਵਿੱਚ ਕਿਉਂ ਲੜਨ? ਕੀ ਆਪਸੀ ਲੜਾਈ ਤੇ ਧਰਨੇ ਸਮੱਸਿਆ ਦਾ ਹੱਲ ਹੈ?

ਪੰਜਾਬ ਦੀ ਖ਼ੁਸ਼ਹਾਲੀ ਦਾ ਮਾਰਗ ਬਿਬੇਕ ਜਾਗ੍ਰਿਤ ਕਰਨ ਨਾਲ ਹੋਣਾ ਹੈ, ਨੰਗੇ ਹੋਏ ਠੱਗ ਤੇ ਮਾਫੀਆ ਦੇ ਸਾਥੀ ਪਹਿਚਾਨਣ ਦੀ ਲੋੜ ਹੈ !!

ਨੈਲਸਨ ਮੰਡੇਲਾ ਦੀ ਸਵੈ ਜੀਵਨੀ ਪੜੋ, ਅੰਗਰੇਜ਼ ਵਿਰੁੱਧ ਲੜਦੇ 27 ਸਾਲ ਜੇਲ ਵਿੱਚ ਰਹੇ , ਗੱਲ-ਬਾਤ ਦਾ ਰਾਹ ਇਕ ਦਿਨ ਵੀ ਨਹੀਂ ਛੱਡਿਆ !!

ਮਾਇਨੰਗ ਮਾਫੀਆ , ਸ਼ਰਾਬ , ਕੇਵਲ ਤੇ ਟਰਾਂਸਪੋਰਟ ਮਾਫੀਆ ਦੀ ਲੁੱਟ ਰੋਕ ਅਸੀਂ ਇਕ ਸਾਲ ਅੰਦਿਰ ਇਸ ਨੂੰ ਸਵਰਗ ਬਣਾ ਸਕਦੇ ਹਾਂ !!

ਗੱਲ-ਬਾਤ ਹਰ ਸਮੱਸਿਆ ਦਾ ਹੱਲ ਹੈ ਤੇ ਗੁਰੂਆਂ ਦੀ ਪਰੰਪਰਾ ਵੀ !! (ਲੇਖਕ ਦੇ ਨਿੱਜੀ ਵਿਚਾਰ ਹਨ)

Share this Article
Leave a comment