ਖੇਤੀ ਵਿਦਿਆ ਅਤੇ ਬਨਸਪਤੀ ਵਿਗਿਆਨੀ, ਲੇਖਕ ਤੇ ਕਲਾ ਪਾਰਖੂ – ਡਾ. ਮਹਿੰਦਰ ਸਿੰਘ ਰੰਧਾਵਾ

TeamGlobalPunjab
3 Min Read

-ਅਵਤਾਰ ਸਿੰਘ

ਬਾਗਬਾਨੀ, ਭਵਨ ਕਲਾ, ਖੇਤੀ ਖੋਜ, ਖੇਤੀ ਵਿਦਿਆ ਤੇ ਖੇਤੀ ਪ੍ਰਸਾਰ ਦੇ ਖੇਤਰ ਵਿੱਚ ਅਹਿਮ ਸਹਿਯੋਗ ਦੇਣ ਵਾਲੇ ਡਾ ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਪਿੰਡ ਉਪਰਾਲਾ ਜਿਲਾ ਫਿਰੋਜ਼ਪੁਰ ਵਿੱਚ ਸ਼ੇਰ ਸਿੰਘ ਦੇ ਘਰ ਮਾਤਾ ਬਚਿੰਤ ਕੌਰ ਦੀ ਕੁੱਖੋਂ ਹੋਇਆ।

ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ ਜਿਲਾ ਹੁਸ਼ਿਆਰਪੁਰ ਸੀ। ਡਾ ਰੰਧਾਵਾ ਨੇ ਮੈਟ੍ਰਿਕ 1924 ਵਿੱਚ ਮੁਕਤਸਰ ਤੋਂ ਫਿਰ ਬੀ. ਐਸਸੀ। ਲਾਹੌਰ ਤੋਂ, ਐਮ. ਐਸਸੀ ਪੰਜਾਬ ਯੂਨੀਵਰਸਿਟੀ ਤੋਂ ਅਤੇ ਲੰਡਨ ਤੋਂ 1934 ਵਿੱਚ ਆਈ ਸੀ ਐਸ ਕੀਤੀ।

ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਪੀ ਐਚਡੀ ਤੇ ਡੀ ਐਸਸੀ ਕਰਨ ਉਪਰੰਤ ਸਹਾਰਨਪੁਰ ਵਿਖੇ ਅਸਿਸਟੈਂਟ ਮੈਜਿਸਟਰੇਟ, ਡਿਪਟੀ ਕਮਿਸ਼ਨਰ ਦਿੱਲੀ ਤੇ 1966 ਵਿੱਚ ਪਹਿਲੇ ਚੀਫ ਕਮਿਸ਼ਨਰ ਚੰਡੀਗੜ੍ਹ ਦੇ ਬਣੇ।

- Advertisement -

1968 ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਬਣੇ। ਪੰਜਾਬ ਦੇ ਲੋਕ ਗੀਤ,ਕੁਲੂ, ਕਾਂਗੜਾ, ਹਰਿਆਣਾ ਦੇ ਲੋਕ ਗੀਤਾਂ ਦੀਆਂ ਕਿਤਾਬਾਂ ਲਿਖਣ ਤੋਂ ਇਲਾਵਾ ਪੰਜਾਬ (ਵੱਡੀ ਪੁਸਤਕ), ਕਾਂਗੜਾ ਸੁੰਦਰ ਰੁੱਖ ਤੇ ਬਾਗ ਬਗੀਚੇ, ਪ੍ਰੋਫੈਸਰ ਪੂਰਨ ਸਿੰਘ ਦੀ ਜੀਵਨੀ ਤੇ ਕਵਿਤਾ, ਪ੍ਰੋਫੈਸਰ ਪੂਰਨ ਸਿੰਘ ਦੀ ਵਾਰਤਕ, ਆਪ ਬੀਤੀ ਅਤੇ ਰਾਖੀ ਵਿੱਚੋਂ ਉੱਗੇ (ਪੰਜਾਬੀ ਅਨੁਵਾਦ) ਪੁਸਤਕਾਂ ਸਾਹਿਤ ਦੀ ਵਿਰਾਸਤ ਹਨ।

ਉਨਾਂ ਦੀਆਂ ਰਚਨਾਵਾਂ ਸਦਕਾ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਨਾਲ ਸਨਮਾਨਿਤ ਕੀਤਾ ਗਿਆ ਤੇ ਭਾਰਤ ਸਰਕਾਰ ਵੱਲੋਂ ਭਾਰਤ ਭੂਸ਼ਨ ਸਨਮਾਨ ਦਿੱਤਾ ਗਿਆ।

ਡਾ ਰੰਧਾਵਾ ਸਾਹਿਤਕਾਰ ਲੇਖਕਾਂ ਦਾ ਵਡਦਾਤਾ, ਫੋਟੋਗ੍ਰਾਫੀ ਦਾ ਆਸ਼ਕ, ਸੱਭਿਆਚਾਰ ਦਾ ਅਲੰਬਰਦਾਰ ਤੇ ਪਿੰਡਾਂ ਸ਼ਹਿਰਾਂ ਨੂੰ ਸੁੰਦਰਤਾ ਪ੍ਰਦਾਨ ਕਰਨ ਵਾਲਾ (ਚੰਡੀਗੜ੍ਹ ਨੂੰ ਸੁੰਦਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ), ਅਜਾਇਬ ਘਰਾਂ ਤੇ ਲਾਇਬ੍ਰੇਰੀਆਂ ਦਾ ਸਿਰਜਕ,ਕਲਾ ਦਾ ਪ੍ਰੇਮੀ, ਮਾਂ ਬੋਲੀ ਦਾ ਸਪੂਤ ਸੀ। ਜਿਸ ਨੇ ਲੋਕ ਪੱਖੀ ਪ੍ਰਬੰਧਕੀ ਮਿਆਰ ਸਥਾਪਤ ਕੀਤਾ। ਇਕ ਅਫਸਰ ਦਲੇਰਾਨਾ ਫੈਸਲਾ ਲੈ ਕੇ ਸਰਬਪੱਖੀ ਵਿਕਾਸ ਨੂੰ ਬੁਲੰਦੀਆਂ ਉੱਤੇ ਪਹੁੰਚਾਇਆ। ਪੰਜਾਬ ਦਾ ਸੁਪਨਾਸ਼ਾਜ ਤੇ ਉਸਰਈਆ 3 ਮਾਰਚ 1986 ਨੂੰ ਆਪਣੀ ਰਿਹਾਇਸ਼ ਖਰੜ, ਖਾਨਪੁਰ (ਹੁਣ ਜ਼ਿਲਾ ਮੋਹਾਲੀ) ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਲੇਖਕ ਖੁਸ਼ਵੰਤ ਸਿੰਘ ਦਾ ਕਥਨ ਸੀ,’ਪੰਜਾਬ ਜਿੰਨਾ ਇਸ ਬੰਦੇ ਦਾ ਰਿਣੀ ਹੈ, ਉਨਾ ਕਿਸੇ ਹੋਰ ਪੰਜਾਬੀ ਦਾ ਨਹੀਂ।

ਲੇਖਕ, ਪੱਤਰਕਾਰ ਤੇ ਇਤਹਾਸਕਾਰ ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਹਦਲੀ ਜਿਲਾ ਸਰਗੋਧਾ ਵਿਚ ਹੋਇਆ।1951 ਵਿਚ ਆਲ ਇੰਡੀਆ ਰੇਡੀਉ ਦੇ ਪੱਤਰਕਾਰ ਬਣੇ।ਉਨਾਂ ਦਾ ਇੰਗਲਸ਼ ਮੈਗਜ਼ੀਨ ‘ਇਲਸਟਰੈਟਿਡ ਵੀਕਲੀ’ ਬਹੁਤ ਮਸ਼ਹੂਰ ਸੀ ਤੇ ਕਈ ਅਖਬਾਰਾਂ ‘ਚ ਹਫਤਾਵਾਰੀ ਛਪਦਾ ਕਾਲਮ,’ਨਾ ਕਹੂੰ ਸੇ ਦੋਸਤੀ, ਨਾ ਕਹੂੰ ਸੇ ਵੈਰ’ ਪ੍ਰਚਲਿਤ ਰਿਹਾ। ਹਿੰਦੋਸਤਾਨ ਟਾਈਮਜ ਅਖਬਾਰ ਦੇ ਸੰਪਾਦਕ ਵੀ ਰਹੇ, ਕਈ ਕਿਤਾਬਾਂ ਲਿਖੀਆਂ। ਮੌਤ ਨੂੰ ਟਿਚਰਾਂ ਕਰਨ ਤੇ ਜੀਵਨ ਦੇ ਹਰ ਛਿਣ ਨੂੰ ਆਖਰੀ ਸਾਹਾਂ ਤਕ ਮਾਨਣ ਵਾਲਾ 99 ਸਾਲ ਦੀ ਉਮਰ ਵਿਚ ਸਦਾ ਲਈ ਚਲਿਆ ਗਿਆ।

Share this Article
Leave a comment