Nanaimo ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ

TeamGlobalPunjab
2 Min Read

ਨਾਨੈਮੋ: ਕੈਨੇਡਾ ‘ਚ ਗੋਲੀਬਾਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਵੀਰਵਾਰ ਦੁਪਹਿਰ ਨਾਨੈਮੋ ਪਾਰਕਿੰਗ ਵਿਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ‘ਕਈ’ ਲੋਕ ਹਿਰਾਸਤ ਵਿਚ ਲਏ ਗਏ ਹਨ।

ਪੁਲਿਸ ਨੂੰ ਦੁਪਹਿਰ 3:30 ਵਜੇ ਦੇ ਕਰੀਬ ਰਾਕ ਸਿਟੀ ਪਲਾਜ਼ਾ ਦੀ ਪਾਰਕਿੰਗ ਵਾਲੀ ਥਾਂ ‘ਤੇ ਮਾਉਂਟੀਜ਼ ਨੂੰ ਬੁਲਾਇਆ ਗਿਆ। ਕਾਂਸਟ ਗੈਰੀ ਓ ਬ੍ਰਾਇਨ ਨੇ ਕਿਹਾ ਕਿ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚੇ ਉਥੇ ਵਾਹਨ ‘ਚ ਇਕ ਮ੍ਰਿਤਕ ਵਿਅਕਤੀ ਮਿਲਿਆ। ਉਨ੍ਹਾਂ ਕਿਹਾ ਆਏ ਦਿਨ ਗੋਲੀਬਾਰੀ ਚਿੰਤਾ ਦਾ ਵਿਸ਼ਾ ਹੈ। ਗੋਲੀਬਾਰੀ ਕਾਰਨ ਲੋਕ ਜ਼ਿਆਦਾ ਡਰੇ ਹੋਏ ਹਨ।ਗੋਲੀਬਾਰੀ ਤੋਂ ਤੁਰੰਤ ਬਾਅਦ, ਅਧਿਕਾਰੀਆਂ ਨੇ ਪੰਜ ਕਿਲੋਮੀਟਰ ਦੂਰ ਇਕ ਬੈਸਟ ਵੈਸਟਰਨ ਹੋਟਲ ‘ਚੋਂ  ‘ਕਈ’ ਲੋਕਾਂ ਨੂੰ ਗ੍ਰਿਫਤਾਰ ਕੀਤਾ।

ਓ ਬ੍ਰਾਇਨ ਨੇ ਅਜੇ ਪੁਸ਼ਟੀ ਨਹੀਂ ਕੀਤੀ ਕਿ ਕਿੰਨੇ ਵਿਅਕਤੀ ਗ੍ਰਿਫਤਾਰ ਕੀਤੇ ਹਨ ਅਤੇ ਹੋਰ ਵਿਅਕਤੀ ਸ਼ਾਮਿਲ ਹੋ ਸਕਦੇ ਹਨ ਕਿ ਨਹੀਂ। ਬ੍ਰਾਇਨ ਨੇ ਕਿਹਾ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਅਤੇ ਮਾਰੇ ਗਏ ਵਿਅਕਤੀ ਦੇ ਵਿਚਕਾਰ ਕਿਸੇ ਸਬੰਧ ਬਾਰੇ ਟਿੱਪਣੀ ਕਰਨਾ ਬਹੁਤ ਜਲਦਬਾਜ਼ੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਜਲਦੀ ਹੈ ਅਤੇ ਅਸੀਂ ਬਸ ਅੰਦਾਜ਼ੇ ਲਗਾ ਰਹੇ ਹਾਂ। ਓ ਬ੍ਰਾਇਨ ਦਾ ਕਹਿਣਾ ਹੈ ਇਸ ਘਟਨਾ ‘ਚ ਕੋਈ ਰਾਹਗੀਰ ਜ਼ਖਮੀ ਨਹੀਂ ਹੋਇਆ।   ਨਾਨੈਮੋ ਪੁਲਿਸ ਨੇ ਕਿਹਾ ਜੇਕਰ ਕਿਸੇ ਕੋਲ ਇਸ ਘਟਨਾ ਬਾਰੇ ਜਾਣਕਾਰੀ ਹੈ ਤਾਂ ਉਹ (250) 754-2345  ‘ਤੇ ਸਪੰਰਕ ਕਰਨ।

- Advertisement -

Share this Article
Leave a comment