ਮੁਹਾਲੀ ਨਗਰ ਕੌਂਸਲ ਚੋਣਾਂ ਦੇ ਨਤੀਜੇ

TeamGlobalPunjab
2 Min Read

ਮੁਹਾਲੀ: ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਕ ਪਾਸੇ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਵੀ ਵੱਡੀ ਗਿਣਤੀ ਵਿੱਚ ਚੋਣ ਜਿੱਤੇ ਹਨ ਤਾਂ ਉੱਥੇ ਹੀ ਕਾਂਗਰਸੀ ਉਮੀਦਵਾਰ ਵੀ ਇਹਨਾਂ ਚੋਣਾਂ ਚ ਵੱਡੀ ਮੱਲ ਮਾਰ ਰਹੇ ਹਨ। ਇਸੇ ਤਹਿਤ ਮੁਹਾਲੀ ਦੇ ਚੋਣ ਨਤੀਜੇ ਵੀ ਜਾਰੀ ਕਰ ਦਿੱਤੇ ਹਨ। ਮੁਹਾਲੀ ਦੇ ਨਗਰ ਕੌਂਸਲ –

-ਕੁਰਾਲੀ ਵਿੱਚ ਕੁੱਲ 17 ਵਾਰਡ ਹਨ ਜਿਨ੍ਹਾਂ ‘ਚੋਂ ਕਾਂਗਰਸ ਦੇ 9 ਉਮੀਦਵਾਰ ਜਿੱਤੇ ਹਨ। ਇਸੇ ਤਰ੍ਹਾਂ ਆਜ਼ਾਦ 5 ਉਮੀਦਵਾਰ ਅਤੇ ਅਕਾਲੀ ਦਲ ਦੇ 2 ਉਮੀਦਵਾਰ ਚੋਣ ਜਿੱਤੇ ਹਨ। ਕੁਰਾਲੀ ਵਿੱਚ ਬੀਜੇਪੀ ਨੂੰ ਇੱਕ ਹੀ ਵਾਰਡ ਵਿੱਚੋਂ ਜਿੱਤ ਹਾਸਲ ਹੋਈ ਹੈ।

-ਬਨੂੜ ਵਿੱਚ ਨਗਰ ਕੌਂਸਲ ਦੀਆਂ 13 ਸੀਟਾਂ ਵਿਚੋਂ ਕਾਂਗਰਸ ਨੇ 12 ਅਤੇ ਅਕਾਲੀ ਦਲ ਨੇ 1 ਸੀਟ ਜਿੱਤੀ ਹੈ।

-ਨਯਾਗਾਓਂ ਵਿੱਚ 21 ਨਗਰ ਕੌਂਸਲ ਦੇ ਵਾਰਡ ਹਨ। ਜਿਸ ਵਿਚ ਅਕਾਲੀ ਦਲ ਨੇ 10, ਕਾਂਗਰਸ ਨੇ 6, ਬੀਜੇਪੀ ਨੇ 3 ਅਤੇ ਆਜ਼ਾਦ 2 ਉਮੀਦਵਾਰਾਂ ਨੇ ਚੋਣ ਜੀਤੀ ਹੈ।

- Advertisement -

-ਲਾਲੜੂ ਵਿੱਚ 17 ਵਾਰਡ ਹਨ, ਜਿਹਨਾਂ ਚੋ ਕਾਂਗਰਸ ਨੇ 9, ਅਕਾਲੀ ਦਲ ਨੇ 2 ਅਤੇ 1 ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਹੈ।

-ਜ਼ੀਰਕਪੁਰ ਵਿੱਚ 31 ਵਾਰਡ ਹਨ, ਇਥੇ ਕਾਂਗਰਸ ਦੇ ਹਿੱਸੇ 13, ਅਕਾਲੀ ਦਲ ਦੇ ਹਿੱਸੇ 3 ਵਾਰਡ ਆਏ ਹਨ।

-ਡੇਰਾਬੱਸੀ ਚ 19 ਵਾਰਡਾਂ ਚ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ 13 ਅਕਾਲੀ ਦਲ ਨੇ 3 ਬੀਜੇਪੀ ਨੇ 1 ਅਤੇ 2 ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ

-ਖਰੜ ‘ਚ ਨਗਰ ਕੌਂਸਲ ਦੇ 27 ਵਾਰਡ ਹਨ। ਇੱਥੇ ਕਾਂਗਰਸ ਨੇ 8 ਅਕਾਲੀ ਦਲ ਨੇ 7 ਅਤੇ ਆਜ਼ਾਦ ਉਮੀਦਵਾਰ ਨੇ 6 ਵਾਰਡ ਜਿੱਤੇ ਹਨ।

Share this Article
Leave a comment