Home / North America / ਕੈਨੇਡਾ ਵਿਖੇ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
Nabha youth drowned

ਕੈਨੇਡਾ ਵਿਖੇ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਐਡਮੰਟਨ: ਕੈਨੇਡਾ ਦੇ ਐਲਬਰਟਾ ਸੂਬੇ ‘ਚ ਸਥਿਤ ਸਿਲਵੈਨ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਵਾਪਰਿਆ ਤੇ ਪੁਲਿਸ ਵੱਲੋਂ ਵੀਰਵਾਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਾਭਾ ਦੇ 21 ਸਾਲਾ ਪਲਵਿੰਦਰ ਸਿੰਘ ਵੱਜੋਂ ਹੋਈ ਹੈ। ਆਰ.ਸੀ.ਐੱਮ.ਪੀ. ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਬੁੱਧਵਾਰ ਸ਼ਾਮ ਨੂੰ ਦੋ ਨੌਜਵਾਨ ਝੀਲ ਦੇ ਕਿਨਾਰੇ ਤੈਰ ਰਹੇ ਸਨ ਤਾਂ ਅਚਾਨਕ ਆਈ ਪਾਣੀ ਦੀ ਛੱਲ ਉਨ੍ਹਾਂ ਨੂੰ ਰੋੜ੍ਹ ਲੈ ਗਈ। ਇਨ੍ਹਾਂ ‘ਚੋਂ ਇੱਕ ਨੌਜਵਾਨ ਨੂੰ ਝੀਲ ਦੇ ਨੇੜੇ ਮੌਜੂਦ ਲੋਕਾਂ ਨੇ ਬਚਾ ਲਿਆ ਜਦਕਿ ਪਲਵਿੰਦਰ ਪਾਣੀ ਦੀ ਛੱਲ ਨਾਲ ਡੂੰਘੇ ਪਾਣੀ ‘ਚ ਚਲੇ ਗਿਆ। ਆਰ.ਸੀ.ਐੱਮ.ਪੀ. ਦੇ ਅਧਿਕਾਰੀਆਂ ਮੁਤਾਬਕ ਨੌਜਵਾਨਾ ਨੇ ਨਾ ਲਾਈਫ਼ ਜੈਕਟ ਪਹਿਨੀ ਸੀ ਅਤੇ ਨਾ ਹੀ ਉਸ ਨੂੰ ਤੈਰਨਾ ਆਉਂਦਾ ਸੀ। ਉੱਥੇ ਹੀ ਪੰਜਾਬ ਦੇ ਨਾਭਾ ਸ਼ਹਿਰ ‘ਚ ਰਹਿੰਦੇ ਪਲਵਿੰਦਰ ਸਿੰਘ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਦੱਸ ਦੇਈਏ ਪਲਵਿੰਦਰ ਸਿੰਘ ਪਿਛਲੇ ਸਾਲ ਨਵੰਬਰ ‘ਚ ਕੈਨੇਡਾ ਪੜ੍ਹਾਈ ਆਇਆ ਸੀ ਤੇ ਇਸ ਦੇ ਨਾਲ ਹੀ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ।

Check Also

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਾਬਕਾ ਸਲਾਹਕਾਰ ਰੋਜਰ ਸਟੋਨ ਨੂੰ ਹੋਈ 40 ਮਹੀਨਿਆਂ ਦੀ ਸਜ਼ਾ

ਨਿਊਯਾਰਕ : ਵੀਰਵਾਰ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਲੰਬੇ …

Leave a Reply

Your email address will not be published. Required fields are marked *