ਜੰਮੂ ਵਿੱਚ ਰਹੱਸਮਈ ਬਿਮਾਰੀ ਦਾ ਪ੍ਰਕੋਪ! 17 ਲੋਕਾਂ ਦੀ ਮੌ.ਤ

Global Team
2 Min Read

ਨਿਊਜ਼ ਡੈਸਕ: ਜੰਮੂ ਦੇ ਰਾਜੌਰੀ ‘ਚ ਰਹੱਸਮਈ ਬਿਮਾਰੀ ਨਾਲ ਮ.ਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਐਤਵਾਰ ਨੂੰ ਇੱਕ ਹੋਰ ਵਿਅਕਤੀ ਦੀ ਮੌ.ਤ ਹੋ ਗਈ। ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ, ਮਰੀਜ਼ਾਂ ਨੇ ਬੁਖਾਰ, ਦਰਦ ਅਤੇ ਬੇਹੋਸ਼ੀ ਦੀ ਸ਼ਿਕਾਇਤ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ 7 ਤੋਂ 12 ਦਸੰਬਰ ਦਰਮਿਆਨ ਨੌਂ ਮੈਂਬਰਾਂ ਦੀ ਮੌ.ਤ ਹੋ ਗਈ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਐਸਐਮਜੀਐਸ ਹਸਪਤਾਲ ਵਿੱਚ ਇਲਾਜ ਅਧੀਨ ਮੁਹੰਮਦ ਅਸਲਮ ਦੇ ਛੇ ਬੱਚਿਆਂ ਵਿੱਚੋਂ ਆਖਰੀ ਯਾਸਮੀਨਾ ਕੌਸਰ ਦੀ ਮੌ.ਤ ਹੋ ਗਈ। ਕੌਸਰ ਦੇ ਪੰਜ ਭੈਣ-ਭਰਾ ਅਤੇ ਦਾਦਾ-ਦਾਦੀ ਦੀ ਪਿਛਲੇ ਹਫ਼ਤੇ ਮੌ.ਤ ਹੋ ਗਈ ਸੀ। 7 ਤੋਂ 12 ਦਸੰਬਰ ਦਰਮਿਆਨ ਪਿੰਡ ਵਿੱਚ ਦੋ ਪਰਿਵਾਰਾਂ ਦੇ 9 ਹੋਰ ਮੈਂਬਰਾਂ ਦੀ ਮੌ.ਤ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇਨ੍ਹਾਂ ਮੌ.ਤਾਂ ਦੀ ਜਾਂਚ ਲਈ ਅੰਤਰ-ਮੰਤਰਾਲਾ ਟੀਮ ਬਣਾਉਣ ਦੇ ਆਦੇਸ਼ ਦਿੱਤੇ ਸਨ। ਇਹ ਉੱਚ ਪੱਧਰੀ ਟੀਮ ਐਤਵਾਰ ਨੂੰ ਪਿੰਡ ਪਹੁੰਚੀ ਸੀ।  ਇਸ ਟੀਮ ਵਿੱਚ ਸਿਹਤ, ਖੇਤੀਬਾੜੀ, ਰਸਾਇਣ ਅਤੇ ਜਲ ਸਰੋਤ ਮੰਤਰਾਲਿਆਂ ਦੇ ਮਾਹਿਰ ਸ਼ਾਮਿਲ ਹਨ। ਮੌਤ ਦੇ ਕਾਰਨਾਂ ਦੀ ਜਾਂਚ ਦੇ ਨਾਲ-ਨਾਲ ਭਵਿੱਖ ਵਿੱਚ ਅਜਿਹੀਆਂ ਮੌ.ਤਾਂ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣਗੇ।

ਜੰਮੂ-ਕਸ਼ਮੀਰ ਦੀ ਸਿਹਤ ਮੰਤਰੀ ਸਕੀਨਾ ਮਸੂਦ ਨੇ ਪਿੰਡ ਵਿੱਚ ਹੋਈਆਂ ਮੌਤਾਂ ਦਾ ਕਾਰਨ ਰਹੱਸਮਈ ਬਿਮਾਰੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਦਰ ਅਤੇ ਬਾਹਰ ਕੀਤੇ ਗਏ ਸਾਰੇ ਟੈਸਟਾਂ ਦੇ ਨਤੀਜੇ ਨੈਗੇਟਿਵ ਆਏ ਹਨ। ਮੰਤਰੀ ਸਕੀਨਾ ਮਸੂਦ ਨੇ ਕਿਹਾ ਕਿ ਜੇਕਰ ਇਹ ਮੌਤਾਂ ਕਿਸੇ ਬਿਮਾਰੀ ਕਾਰਨ ਹੋਈਆਂ ਹੁੰਦੀਆਂ ਤਾਂ ਇਹ ਤੇਜ਼ੀ ਨਾਲ ਫੈਲਦੀਆਂ ਤੇ ਸਿਰਫ਼ ਤਿੰਨ ਪਰਿਵਾਰਾਂ ਤੱਕ ਸੀਮਤ ਨਾ ਹੁੰਦੀਆਂ। ਹਾਲਾਂਕਿ ਕੁਝ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਮ੍ਰਿਤਕ ਦੇ ਨਮੂਨਿਆਂ ‘ਚ ‘ਨਿਊਰੋਟੌਕਸਿਨ’ ਪਾਇਆ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment