ਨੰਬਰ ਪਲੇਟ ਨੂੰ ਲੈ ਕੇ ਆਇਆ ਨਵਾਂ ਨਿਯਮ, ਭਰਨਾ ਪੈ ਸਕਦਾ ਹੈ 10 ਹਜ਼ਾਰ ਦਾ ਜੁਰਮਾਨਾ

Rajneet Kaur
2 Min Read

ਨਿਊਜ਼ ਡੈਸਕ: ਜੇਕਰ ਤੁਹਾਡੀ ਕਾਰ ਜਾਂ ਬਾਈਕ ‘ਤੇ ਅਜੇ ਤੱਕ ਉੱਚ ਸੁਰੱਖਿਆ ਨੰਬਰ ਪਲੇਟ (HSRP) ਨਹੀਂ ਲਗਾਈ ਗਈ ਹੈ, ਤਾਂ ਮੋਟਾ ਚਲਾਨ ਭਰਨ ਲਈ ਤਿਆਰ ਰਹੋ। ਤੁਹਾਨੂੰ 10,000 ਰੁਪਏ ਤੱਕ ਦਾ ਚਲਾਨ ਭਰਨਾ ਪੈ ਸਕਦਾ ਹੈ, ਨਾਲ ਹੀ ਤੁਹਾਡੀ ਗੱਡੀ ਵੀ ਜ਼ਬਤ ਕੀਤੀ ਜਾ ਸਕਦੀ ਹੈ। ਇਹ ਕਾਰਵਾਈ ਅੱਜ ਯਾਨੀ 16 ਫਰਵਰੀ 2023 ਤੋਂ  ਨੋਇਡਾ, ਗਾਜ਼ੀਆਬਾਦ ਅਤੇ ਲਖਨਊ ਸਮੇਤ ਉੱਤਰ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ।

ਦੱਸ ਦੇਈਏ ਕਿ ਹੁਣ ਸਾਰੇ ਵਾਹਨਾਂ ਵਿੱਚ ਇਹ ਨੰਬਰ ਪਲੇਟ ਲਗਾਉਣੀ ਲਾਜ਼ਮੀ ਹੋ ਗਈ ਹੈ। ਇਸ ਨੰਬਰ ਪਲੇਟ ਵਿੱਚ ਤੁਹਾਡੇ ਰਜਿਸਟ੍ਰੇਸ਼ਨ ਨੰਬਰ ਤੋਂ ਇਲਾਵਾ 7 ਅੰਕਾਂ ਦਾ ਵਿਲੱਖਣ ਲੇਜ਼ਰ ਕੋਡ ਹੈ। ਇਸਨੂੰ ਆਸਾਨੀ ਨਾਲ ਹਟਾਇਆ ਜਾਂ ਮਿਟਾਇਆ ਨਹੀਂ ਜਾ ਸਕਦਾ ਹੈ। ਉੱਚ ਸੁਰੱਖਿਆ ਨੰਬਰ ਪਲੇਟਾਂ ਲਗਾਉਣ ਦੀ ਮਿਆਦ 15 ਫਰਵਰੀ ਨੂੰ ਖਤਮ ਹੋ ਗਈ ਹੈ। ਅਜਿਹੇ ‘ਚ ਨੋਇਡਾ, ਲਖਨਊ ਅਤੇ ਗਾਜ਼ੀਆਬਾਦ ਟ੍ਰੈਫਿਕ ਪੁਲਿਸ 16 ਫਰਵਰੀ ਤੋਂ ਅਜਿਹੇ ਵਾਹਨਾਂ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਨ੍ਹਾਂ ‘ਤੇ ਇਹ ਨੰਬਰ ਪਲੇਟ ਨਹੀਂ ਹੋਵੇਗੀ।

ਨੋਇਡਾ ਦੇ ਡੀਸੀਪੀ (ਟ੍ਰੈਫਿਕ) ਨੇ ਕਿਹਾ ਕਿ ਟ੍ਰੈਫਿਕ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ 16 ਫਰਵਰੀ ਤੋਂ ਐਚਐਸਆਰਪੀ ਤੋਂ ਬਿਨਾਂ ਵਾਹਨਾਂ ‘ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਸਹਾਇਕ ਖੇਤਰੀ ਟਰਾਂਸਪੋਰਟ ਅਧਿਕਾਰੀ (ਏ.ਆਰ.ਟੀ.ਓ.-ਪ੍ਰਸ਼ਾਸਨ) ਸੀਯਾਰਾਮ ਵਰਮਾ ਨੇ ਦੱਸਿਆ ਕਿ ਗੌਤਮ ਬੁੱਧ ਨਗਰ ਵਿੱਚ ਕਰੀਬ 7 ਲੱਖ ਕਾਰਾਂ ਰਜਿਸਟਰਡ ਹਨ। ਉਨ੍ਹਾਂ ਦੱਸਿਆ ਕਿ ਕਰੀਬ 80 ਫੀਸਦੀ ਰਜਿਸਟਰਡ ਕਾਰਾਂ ਵਿੱਚ ਐਚ.ਐਸ.ਆਰ.ਪੀ.ਲਗਵਾਈ ਗਈ ਹੈ। ਲਖਨਊ ‘ਚ ਵੀ ਅੱਜ ਤੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਾ ਲਗਾਉਣ ‘ਤੇ ਚਲਾਨ ਕੱਟਿਆ ਜਾਵੇਗਾ। ਲਖਨਊ ਦੇ 15,82,000 ਵਾਹਨਾਂ ਵਿੱਚ ਹੁਣ ਤੱਕ HSRP ਨਹੀਂ ਲਗਾਈ ਜਾ ਸਕੀ ਹੈ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment