ਮਿਆਂਮਾਰ: ਸੁਰੱਖਿਆ ਬਲਾਂ ਵਲੋਂ ਕੀਤੇ ਹਮਲਾ ‘ਚ 7 ਦੀ ਮੌਤ

TeamGlobalPunjab
1 Min Read

 

ਵਰਲਡ ਡੈਸਕ – ਸੁਰੱਖਿਆ ਬਲਾਂ ਨੇ ਬੀਤੇ ਬੁੱਧਵਾਰ ਨੂੰ ਉੱਤਰ ਪੱਛਮੀ ਮਿਆਂਮਾਰ ਦੇ ਇੱਕ ਕਸਬੇ ‘ਕਲਆ’ ‘ਤੇ ਹਮਲਾ ਕੀਤਾ। ਹਮਲੇ ‘ਚ ਘੱਟੋ ਘੱਟ 7 ਨਾਗਰਿਕਾਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਥੋਂ ਦੇ ਕੁਝ ਵਸਨੀਕਾਂ ਨੇ ਮਿਲਟਰੀ ਬਗਾਵਤ ਦਾ ਵਿਰੋਧ ਕਰਨ ਲਈ ਘਰ ਬਣੀ ਰਾਈਫਲਾਂ ਦੀ ਵਰਤੋਂ ਕੀਤੀ।

ਇਸਤੋਂ ਇਲਾਵ ਸੋਸ਼ਲ ਮੀਡੀਆ ‘ਤੇ ਕਿਹਾ ਗਿਆ ਸੀ ਕਿ ਹਮਲੇ ‘ਚ ਰਾਕੇਟ ਨਾਲ ਚੱਲਣ ਵਾਲੇ ਹੈਂਡ ਗ੍ਰੇਨੇਡ ਵੀ ਵਰਤੇ ਗਏ ਸਨ, ਪਰ ਇਸ ਸੰਬੰਧ ‘ਚ ਕੋਈ ਸਬੂਤ ਨਹੀਂ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਲਆ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਸ਼ਹਿਰ ਦੀ ਅੱਧੀ ਤੋਂ ਵੱਧ ਆਬਾਦੀ ਚਿਨ ਨਸਲੀ ਭਾਈਚਾਰੇ ਨਾਲ ਸਬੰਧਤ ਹੈ।

Share this Article
Leave a comment