ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਨੂੰ ਯਾਦ ਕਰਕੇ ਰੋਇਆ ਮੁਸਲਿਮ ਨੇਤਾ, ਮਹਿਬੂਬਾ ਮੁਫਤੀ ਨਾਲ ਹੈ ਸਬੰਧ

TeamGlobalPunjab
2 Min Read

ਸ਼੍ਰੀਨਗਰ- ਦਿ ਕਸ਼ਮੀਰ ਫਾਈਲਜ਼ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਕਸ਼ਮੀਰੀ ਪੰਡਤਾਂ ਦੀ ਨਸਲਕੁਸ਼ੀ ਦਾ ਮੁੱਦਾ ਹਰ ਪਾਸੇ ਚਰਚਾ ਵਿੱਚ ਹੈ। ਜਿੱਥੇ ਇੱਕ ਪਾਸੇ ਭਾਜਪਾ ਦਿ ਕਸ਼ਮੀਰ ਫਾਈਲਜ਼ ਦਾ ਸਮਰਥਨ ਕਰ ਰਹੀ ਹੈ, ਉੱਥੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਦੇ ਖਿਲਾਫ਼ ਬਿਆਨ ਦੇ ਰਹੀਆਂ ਹਨ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮਹਿਬੂਬਾ ਮੁਫਤੀ ਦੀ ਪੀ.ਡੀ.ਪੀ. ਦੇ ਸਾਬਕਾ ਨੇਤਾ ਮੁਜ਼ੱਫਰ ਹੁਸੈਨ ਬੇਗ ਨੇ ਕਸ਼ਮੀਰੀ ਪੰਡਿਤਾਂ ਦੇ ਮੱਦੇ ‘ਤੇ ਗੱਲ ਕੀਤੀ ਅਤੇ ਘਾਟੀ ‘ਚ ਹੋਏ ਉਨ੍ਹਾਂ ਦੇ ਕਤਲੇਆਮ ਨੂੰ ਯਾਦ ਕਰਦੇ ਹੋਏ ਰੋ ਪਏ।

ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਮੁਜ਼ੱਫਰ ਹੁਸੈਨ ਬੇਗ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਨੇ ਸਭਿਅਤਾ ਦੇ ਨਜ਼ਰੀਏ ਤੋਂ ਜ਼ਿਆਦਾ ਦੁੱਖ ਝੱਲੇ ਹਨ। ਭਾਵੇਂ ਕਸ਼ਮੀਰੀ ਮੁਸਲਮਾਨਾਂ ਦਾ ਵੀ ਨੁਕਸਾਨ ਹੋਇਆ ਪਰ ਉਹ ਗਿਣਤੀ ਵਿੱਚ ਹਨ।

ਪੀਡੀਪੀ ਦੇ ਸਾਬਕਾ ਨੇਤਾ ਮੁਜ਼ੱਫਰ ਹੁਸੈਨ ਬੇਗ ਨੇ ਮਹਿਬੂਬਾ ਮੁਫਤੀ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਉਸ ਔਰਤ ਨੇ ਭਾਰਤੀ ਰਾਸ਼ਟਰੀ ਝੰਡੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਤਿਰੰਗੇ ਹੇਠ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ ਤਾਂ ਮੈਂ ਪੀਡੀਪੀ ਤੋਂ ਅਸਤੀਫਾ ਦੇ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਗੇ ਕੰਮਾਂ ‘ਚੋਂ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੇ ਐੱਲ.ਜੀ. ਮਨੋਜ ਸਿਨਹਾ ਨੂੰ ਇੱਥੇ ਭੇਜਿਆ ਹੈ। ਉਸ ਦੇ ਇੱਥੇ ਆਉਣ ਤੋਂ ਬਾਅਦ ਸਭ ਕੁਝ ਖੁੱਲ੍ਹਾ ਹੈ। ਕੁਝ ਵੀ ਬੰਦ ਨਹੀਂ ਹੈ। ਜੰਮੂ-ਕਸ਼ਮੀਰ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਨਰਿੰਦਰ ਮੋਦੀ ‘ਤੇ ਨਿਰਭਰ ਕਰਦਾ ਹੈ।

- Advertisement -

ਜ਼ਿਕਰਯੋਗ ਹੈ ਕਿ ਦਿ ਕਸ਼ਮੀਰ ਫਾਈਲਜ਼ 11 ਮਾਰਚ ਨੂੰ ਰਿਲੀਜ਼ ਹੋਈ ਸੀ ਅਤੇ ਇਸ ਨੇ ਬਾਕਸ ਆਫਿਸ ‘ਤੇ 250 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਦਿ ਕਸ਼ਮੀਰ ਫਾਈਲਜ਼ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਹੈ। ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਨੇ ਦਿ ਕਸ਼ਮੀਰ ਫਾਈਲਜ਼ ਵਿੱਚ ਅਦਾਕਾਰ ਵਜੋਂ ਕੰਮ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment