ਪੰਜਾਬ ਵਿੱਚ ਸੈਰ ਸਪਾਟਾ ਸੰਮੇਲਨ ਅੱਜ ਤੋਂ ਸ਼ੁਰੂ, CM ਮਾਨ ਨੇ ਕੀਤਾ ਉਦਘਾਟਨ

Global Team
3 Min Read

ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਪੈਗੰਬਰਾਂ, ਸੰਤਾਂ-ਮਹਾਂਪੁਰਸ਼ਾਂ ਅਤੇ ਕਵੀਆਂ ਦੀ ਧਰਤੀ ਹੈ। ਪੰਜਾਬ ਨੂੰ ਗੁਰੂਆਂ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਹੈ। ਪੰਜਾਬ ਦੀ ਧਰਤੀ ਗੁਰੂਆਂ ਦੀ ਚਰਨ ਛੋਹ ਧਰਤੀ ਹੈ। ਪੰਜਾਬ ਨੇ ਆਜ਼ਾਦੀ ਦੇ ਸੰਘਰਸ਼ ਅਤੇ ਹਰੀ ਕ੍ਰਾਂਤੀ ਵਰਗੇ ਵੱਡੇ ਅੰਦੋਲਨਾਂ ਦੀ ਮੋਹਰੀ ਬਣ ਕੇ ਅਗਵਾਈ ਕੀਤੀ ਹੈ ਜਿਸ ਤੋਂ ਅਜੇ ਪੂਰੀ ਦੁਨੀਆ ਜਾਣੂ ਨਹੀਂ ਹੈ।

ਭਗਵੰਤ ਮਾਨ ਨੇ ਅੱਜ ਪੰਜਾਬੀਆਂ ਦੇ ਨਾਮ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ 11 ਤੋਂ 13 ਸਤੰਬਰ ਤੱਕ ਸੈਰ ਸਪਾਟਾ ਸੰਮੇਲਨ ਭਾਵ ਟੂਰਿਜ਼ਮ ਸਮਿਟ ਕਰਵਾ ਰਹੀ ਹੈ। ਜਿਸ ਰਾਹੀਂ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਉੱਤੇ ਉਭਾਰਿਆ ਜਾਵੇਗਾ। ਇਹ ਸੰਮੇਲਨ ਪੰਜਾਬ ਦੇ ਜ਼ਿਲ੍ਹੇ ਮੋਹਾਲੀ ਵਿੱਚ ਸਥਿਤ ਐਮਿਟੀ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਇਸ ਨੂੰ ਅਣਗੌਲਿਆ ਕਰਦੀਆਂ ਰਹੀਆਂ ਹਨ। ਇਸ ਦੌਰਾਨ 6 ਸੈਸ਼ਨਾਂ ਵਿੱਚ ਸੈਰ ਸਪਾਟਾ ਖੇਤਰ ਨੂੰ ਬੁਲੰਦੀਆਂ ਉੱਤੇ ਲਿਜਾਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਮਾਨ ਅਨੁਸਾਰ ਸੈਰ ਸਪਾਟੇ ਵਜੋਂ ਅੰਮ੍ਰਿਤਸਰ ਦਾ ਸਥਾਨ ਹੈਰੀਟੇਜ ਟੂਰਿਜ਼ਮ, ਈਕੋ ਐਂਡ ਫਾਰਮ ਜਾਂ ਹੋਮ ਸਟੇਅ ਟੂਰਿਜ਼ਮ, ਫੂਡ ਐਂਡ ਕਲਿਨਰੀ ਟੂਰਿਜ਼ਮ, ਵੈੱਲਨੈੱਸ ਟੂਰਿਜ਼ਮ ਤੇ ਮੀਡੀਆ ਜਾਂ ਐਂਟਰਟੇਨਮੈਂਟ ਟੂਰਿਜ਼ਮ ਵਰਗੇ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।  ਮਾਨ ਨੇ ਕਿਹਾ ਕਿ ਪੰਜਾਬ ਨੂੰ ਉਸ ਦੀ ਉੱਘੀ ਮੇਜ਼ਬਾਨੀ ਲਈ ਜਾਣਿਆ ਜਾਂਦਾ ਹੈ ਅਤੇ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੇ ਸਵਾਗਤ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਸੂਬਾ ਸਰਕਾਰ ਨੇ ਇਸ ਤਿੰਨ ਦਿਨਾਂ ਸੰਮੇਲਨ ਨੂੰ ਸੁਚਾਰੂ ਅਤੇ ਸੁਚੱਜੇ ਰੂਪ ਚ ਨੇਪਰੇ ਚਾੜ੍ਹਨ ਲਈ ਪੁਖਤਾ ਇੰਤਜ਼ਾਮ ਕੀਤੇ ਹਨ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਸੰਮੇਲਨ ਵਾਲੀ ਥਾਂ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪ੍ਰਬੰਧਾਂ ਵਿੱਚ ਕੋਈ ਕਮੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿੱਚ ਭਾਰੀ ਉਤਸ਼ਾਹ ਹੈ ਜਿਸ ਨਾਲ ਸੂਬੇ ਨੂੰ ਭਵਿੱਖ ਵਿੱਚ ਵੱਡੀ ਪੱਧਰ ਤੇ ਆਰਥਿਕ ਲਾਭ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

- Advertisement -

ਸੰਮੇਲਨ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸੈਰ ਸਪਾਟਾ ਖੇਤਰ ਅਤੇ ਸਨਅਤੀ ਖੇਤਰ ਆਧਾਰਿਤ ਟਰੈਵਲ ਮਾਰਟ ਦਾ ਉਦਘਾਟਨ ਕਰਨਗੇ। ਸੈਰ ਸਪਾਟਾ ਮੰਤਰੀ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਸੈਰ ਸਪਾਟਾ ਉਦਯੋਗ ਨਾਲ ਜੁੜੀਆਂ 600 ਦੇ ਕਰੀਬ ਦੇਸ਼ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਫ਼ਿਲਮ ਅਤੇ ਸੰਗੀਤ ਜਗਤ ਨਾਲ ਸਬੰਧਿਤ ਪ੍ਰਸਿੱਧ ਸ਼ਖ਼ਸੀਅਤਾਂ ਵੀ ਸਮਾਗਮ ਦੀ ਸ਼ਾਨ ਨੂੰ ਵਧਾਉਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment