ਕੈਨੇਡਾ ’ਚ ਮੁੱਤਾਹਿਦਾ ਕੌਮੀ ਮੂਵਮੈਂਟ ਨੇ ਪਾਰਟੀ ਸੰਸਥਾਪਕ ਅਲਤਾਫ਼ ਹੁਸੈਨ ਨੂੰ ਮੌਤ ਦੀ ਧਮਕੀ ਦੇਣ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਇਮਰਾਨ ਖਾਨ ਨੇ ਬ੍ਰਿਟੇਨ ਦੀ ਰਾਸ਼ਟਰੀ ਸੁਰੱਖਿਆ ਕੰਧਾਂ ’ਚ ਡਰੋਨ ਹਮਲੇ ਨਾਲ ਹੁਸੈਨ ਦੇ ਕਤਲ ਦੀ ਸਹੁੰ ਖਾਧੀ ਸੀ। ਐੱਮ. ਕਿਊ. ਐੱਮ. ਕੇਂਦਰੀ ਤਾਲਮੇਲ ਕਮੇਟੀ ਦੇ ਕਨਵੀਨਰ ਤਾਰਿਕ ਜਾਵੇਦ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ, ਫ਼ੌਜ ਅਤੇ ਖ਼ੁਫੀਆ ਏਜੰਸੀਆਂ ਅਲਤਾਫ਼ ਹੁਸੈਨ ਦੇ ਕਤਲ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ ਕੀ ਬ੍ਰਿਟਿਸ਼ ਸਰਕਾਰ ਪਾਕਿਸਤਾਨ ਨੂੰ ਬ੍ਰਿਟਿਸ਼ ਨਾਗਰਿਕ ਅਤੇ ਮੁੱਤਾਹਿਦਾ ਕੌਮੀ ਅੰਦੋਲਨ ਦੇ ਸੰਸਥਾਪਕ ਨੇਤਾ ਅਲਤਾਫ ਹੁਸੈਨ ਨੂੰ ਮਾਰਨ ਦੀ ਇਜਾਜ਼ਤ ਦੇਵੇਗੀ?
ਦੱਸ ਦਈਏ ਕਿ ਇਮਰਾਨ ਦੀ ਮੌਤ ਦੀ ਧਮਕੀ ਦੇ ਵਿਰੋਧ ’ਚ ਹੁਸੈਨ ਦੇ ਭਰਾ ਇਸਰਾਰ ਹੁਸੈਨ ਅਤੇ ਹੋਰ ਮਹਿਲਾ ਪ੍ਰਦਰਸ਼ਨਕਾਰੀਆਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀ ਟੋਰਾਂਟੋ ’ਚ ਇਕੱਠੇ ਹੋਏ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਇਸ ਦੀ ਨਿੰਦਾ ਕਰਨ ਦੀ ਅਪੀਲ ਕੀਤੀ।