Home / ਸਿਆਸਤ / ਪਹਿਲਾਂ ਆਪਣੇ ਦੋ ਬੱਚਿਆਂ ਦਾ ਕੀਤਾ ਕਤਲ! ਫਿਰ ਦੋ ਪਤਨੀਆਂ ਸਮੇਤ ਅੱਠਵੀ ਮੰਜਿਲ ਤੋਂ ਮਾਰੀ ਛਾਲ, ਵਜ੍ਹਾ ਹੈਰਾਨੀਜਨਕ

ਪਹਿਲਾਂ ਆਪਣੇ ਦੋ ਬੱਚਿਆਂ ਦਾ ਕੀਤਾ ਕਤਲ! ਫਿਰ ਦੋ ਪਤਨੀਆਂ ਸਮੇਤ ਅੱਠਵੀ ਮੰਜਿਲ ਤੋਂ ਮਾਰੀ ਛਾਲ, ਵਜ੍ਹਾ ਹੈਰਾਨੀਜਨਕ

ਨਵੀਂ ਦਿੱਲੀ : ਜਿੰਦਗੀ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੈਸਾ ਬਹੁਤ ਜਰੂਰੀ ਹੈ। ਪਰ ਇਹ ਪੈਸਾ ਕਈ ਵਾਰ ਬਹੁਤ ਕੁਝ ਕਰਵਾ ਦਿੰਦਾ ਹੈ। ਤਾਜ਼ੀ ਘਟਨਾ ਉੱਤਰਪ੍ਰਦੇਸ ਦੇ ਗਾਜਿਆਬਾਦ ਜਿਲ੍ਹੇ ਦੇ ਇੰਦਰਾਪੁਰਮ ਇਲਾਕੇ ਨਾਲ ਸਬੰਧਤ ਆ ਰਹੀ ਹੈ। ਜਿੱਥੇ ਨਾ ਸਿਰਫ ਇੱਕ ਵਿਅਕਤੀ ਨੇ ਪਹਿਲਾਂ ਆਪਣੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਬਲਕਿ ਬਾਅਦ ਵਿੱਚ ਆਪਣੀਆਂ ਦੋ ਪਤਨੀਆਂ ਸਮੇਤ ਘਰ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਵੀ ਜਾਨ ਦੇ ਦਿੱਤੀ।

ਇੱਧਰ ਦੂਜੇ ਪਾਸੇ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਬੱਚਿਆਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਹੈ। ਉਨ੍ਹਾਂ ਦੱਸਿਆ ਕਿ ਘਰੇਲੂ ਝਗੜੇ ਅਤੇ ਪੈਸੇ ਨਾ ਹੋਣ ਕਾਰਨ ਇਹ ਆਤਮਹੱਤਿਆਵਾਂ ਅਤੇ ਕਲੇਸ਼ ਹੋਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਬੱਚਿਆਂ ਦੇ ਗਲ ਘੁੱਟੇ ਗਏ ਹਨ ਅਤੇ ਫਿਰ ਚਾਕੂ ਨਾਲ ਗਲਾ ਕੱਟਿਆ ਗਿਆ ਹੈ।

Check Also

ਦੇਸ਼ ‘ਚ ਬੀਤੇ 24 ਘੰਟੇ ਦੋਰਾਨ ਆਏ ਸਭ ਤੋਂ ਜ਼ਿਆਦਾ ਲਗਭਗ 8,000 ਨਵੇਂ ਮਾਮਲੇ, 265 ਮੌਤਾਂ

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਸਿਹਤ ਮੰਤਰਾਲੇ …

Leave a Reply

Your email address will not be published. Required fields are marked *