ਦੀਪ ਸਿੱਧੂ ਦੀ ਮੌਤ ਬਾਰੇ ਸੁਣ ਕੇ ਫੁੱਟ-ਫੁੱਟ ਕੇ ਰੋਈ ਮਹਿਲਾ ਮਿੱਤਰ ਰੀਨਾ ਰਾਏ, ਵੀਡੀਓ ਆਈ ਸਾਹਮਣੇ

TeamGlobalPunjab
2 Min Read

ਨਿਊਜ਼ ਡੈਸਕ: ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਦੇਹਾਂਤ ਦੀ ਖਬਰ ਤੋਂ ਬਾਅਦ ਹਰ ਕੋਈ ਸਦਮੇ ‘ਚ ਹੈ। ਬੀਤੀ ਰਾਤ ਉਨ੍ਹਾਂ ਦੀ ਸਿੰਘੂ ਬਾਰਡਰ ਨੇੜ੍ਹੇ KMP ‘ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦਿੱਲੀ ਤੋਂ ਪੰਜਾਬ ਆਉਂਦੇ ਹੋਇਆ ਉਨ੍ਹਾਂ ਦੀ ਕਾਰ ਦੀ ਟਰਾਲੇ ਨਾਲ ਟੱਕਰ ਹੋ ਗਈ ਸੀ। ਇਸ ਕਾਰ ਵਿੱਚ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਮੌਜੂਦ ਸੀ। ਹਾਦਸੇ ਵਿੱਚ ਰੀਨਾ ਰਾਏ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।

ਜਾਣਕਾਰੀ ਮੁਤਾਬਕ ਰੀਨਾ ਰਾਏ ਨੂੰ ਦੀਪ ਸਿੱਧੂ ਦੀ ਮੌਤ ਬਾਰੇ ਹਸਪਤਾਲ ‘ਚ ਪਤਾ ਲੱਗਿਆ। ਜਿਸ ਨੂੰ ਸੁਣ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੀ, ਜਿਸ ਦਾ ਵੀਡੀਓ ਸਾਹਮਣੇ ਆਈ ਹੈੈ। ਰਿਪੋਰਟਾਂ ਮੁਤਾਬਕ ਰੀਨਾ ਰਾਏ ਅਮਰੀਕਾ ਤੋਂ 13 ਫਰਵਰੀ ਨੂੰ ਅਮਰੀਕਾ ਤੋਂ ਆਈ ਸੀ। ਲਾਲ ਕਿਲ੍ਹਾਂ ਹਿੰਸਾ ਮਾਮਲੇ ‘ਚ ਦੀਪ ਸਿੰਧੂ ਜਦੋਂ ਫਰਾਰ ਸਨ ਤਾਂ ਇਸ ਦੌਰਾਨ ਰੀਨਾ ਦਾ ਨਾਮ ਵੀ ਦਿੱਲੀ ਪੁਲਿਸ ਦੀ ਚਾਰਜਸ਼ੀਟ ‘ਚ ਦਾਖਲ ਕੀਤਾ ਗਿਆ ਸੀ। ਅਸਲ ‘ਚ ਉਸ ਵੇਲੇ ਇਹ ਸਾਹਮਣੇ ਆਇਆ ਸੀ ਕਿ ਦੀਪ ਸਿੱਧੂ ਦੀਆਂ ਵੀਡੀਓਜ਼ ਅਮਰੀਕਾ ਤੋਂ ਪੋਸਟ ਕੀਤੀਆਂ ਜਾ ਰਹੀਆਂ ਸਨ ਅਤੇ ਇਲਜ਼ਾਮ ਸਨ ਕਿ ਪੁਲਿਸ ਤੋਂ ਫਰਾਰ ਦੀਪ ਸਿੱਧੂ ਦੀਆਂ ਵੀਡੀਓਜ਼ ਰੀਨਾ ਰਾਏ ਪੋਸਟ ਕਰ ਰਹੀ ਹੈ।

ਦੱਸਣਯੋਗ ਹੈ ਕਿ ਅਦਾਕਾਰ ਦੀਪ ਸਿੱਧੂ ਆਪਣੀ ਸਕਾਰਪੀਓ ਖੁਦ ਚਲਾ ਰਹੇ ਸਨ। ਦੀਪ ਸਿੱਧੂ ਦੇ ਕਰੀਬੀਆਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਹੈ ਜਾਂ ਸਾਜ਼ਿਸ਼, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ।

37 ਸਾਲਾ ਦੀਪ ਸਿੱਧੂ ਦਾ ਜਨਮ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇਕਰਨ ਵਿਖੇ ਹੋਇਆ ਸੀ। ਉਹ ਅਦਾਕਾਰ, ਵਕੀਲ ਅਤੇ ਸਮਾਜ ਸੇਵੀ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment