ਕਿੰਨੌਰ ਹਾਦਸੇ ‘ਚ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 25 ਤੱਕ ਪੁੱਜਿਆ

TeamGlobalPunjab
2 Min Read

ਕਿੰਨੌਰ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ-5 ‘ਤੇ ਨਿਗੁਲਸਰੀ ਦੇ ਜ਼ਮੀਨ ਖਿੱਸਕਣ ਕਾਰਨ ਵਾਪਰੇ ਹਾਦਸੇ ਦੇ ਛੇਵੇਂ ਦਿਨ ਸੋਮਵਾਰ ਨੂੰ ਬਚਾਅ ਦਲਾਂ ਨੇ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੁਣ 25 ਹੋ ਗਈ ਹੈ ਤੇ ਹਾਲੇ ਵੀ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਭਾਵਨਗਰ ਥਾਣਾ ਇੰਚਾਰਜ ਵਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਨਿਛਾਰ ਤਹਿਸੀਲ ’ਚ ਰਾਸ਼ਟਰੀ ਰਾਜਮਾਰਗ 5 ’ਤੇ ਚੌਰਾ ਪਿੰਡ ਤੋਂ ਮਲਬੇ ’ਚੋਂ 2 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

- Advertisement -

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇੱਕ ਐੱਸ.ਯੂ.ਵੀ. ਅਤੇ ਉਸ ’ਚ ਸਵਾਰ ਯਾਤਰੀਆਂ ਜਿਨ੍ਹਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਸੀ, ਉਨ੍ਹਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਕਿਹਾ ਕਿ ਇਹ ਸੰਭਵ ਹੈ ਕਿ ਵਾਹਨ ਮਲਬੇ ਨਾਲ ਹੇਠਾਂ ਡਿੱਗ ਗਿਆ ਹੋਵੇ।

ਦੱਸ ਦਈਏ ਹਾਦਸੇ ਦੇ ਦਿਨ, 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ 13 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਲਾਸ਼ ਅਤੇ ਬਚਾਅ ਮੁਹਿੰਮ ਦੌਰਾਨ ਕਿ ਟੈਕਸੀ ’ਚ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਬੁੱਧਵਾਰ ਨੂੰ 2 ਕਾਰਾਂ ਵੀ ਨੁਕਸਾਨੀ ਸਥਿਤੀ ’ਚ ਮਿਲੀਆਂ ਸਨ ਪਰ ਉਨ੍ਹਾਂ ਅੰਦਰ ਕੋਈ ਨਹੀਂ ਸੀ। ਵੀਰਵਾਰ ਨੂੰ ਜ਼ਮੀਨ ਖਿੱਸਕਣ ਵਾਲੀ ਜਗ੍ਹਾ ਤੋਂ ਚਾਰ ਲਾਸ਼ਾਂ ਮਿਲੀਆਂ, ਜਦੋਂ ਕਿ ਸ਼ੁੱਕਰਵਾਰ ਨੂੰ ਤਿੰਨ ਲਾਸ਼ਾਂ ਕੱਢੀਆਂ ਗਈਆਂ। ਇਸ ਤੋਂ ਬਾਅਦ ਸ਼ਨੀਵਾਰ ਨੂੰ ਮਲਬੇ ’ਚੋਂ 6 ਲਾਸ਼ਾਂ ਕੱਢੀਆਂ ਗਈਆਂ।

Share this Article
Leave a comment