ਬਹੁਉਪਯੋਗੀ ਦਵਾਈ ਰੂਪੀ ਪੌਦੇ

TeamGlobalPunjab
4 Min Read

-ਅਸ਼ਵਨੀ ਚਤਰਥ;

ਮਨੁੱਖ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ। ਕੁਦਰਤ ਨੇ ਮਨੁੱਖ ਨੂੰ ਅਨੇਕਾਂ ਹੀ ਅਜਿਹੇ ਪੌਦਿਆਂ ਨਾਲ ਮਾਲਾਮਾਲ ਕੀਤਾ ਹੈ ਜੋ ਮਨੁੱਖ ਨੂੰ ਚੰਗੀ ਸਿਹਤ ਦੇਣ ਦੇ ਨਾਲ ਨਾਲ ਉਸ ਨੂੰ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦੇ ਹਨ। ਆਓ ਜਾਣੀਏ ਅਜਿਹੇ ਕੁਝ ਪੌਦਿਆਂ ਬਾਰੇ :

1.ਆਮਲਾ :ਵਿਟਾਮਿਨ ਸੀ ਨਾਲ ਭਰਪੂਰ ਆਮਲੇ ਦਾ ਫਲ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ ਜਿਸ ਨਾਲ ਚਮੜੀ ਦੀ ਚਮਕ ਅਤੇ ਚਿਹਰੇ ਦੀ ਤਾਜਗੀ ਬਣੀ ਰਹਿੰਦੀ ਹੈ। ਵਾਲਾਂ ਦੇ ਵਾਧੇ ਅਤੇ ਅੱਖਾਂ ਦੀ ਨਜ਼ਰ ਤੇਜ ਕਰਨ ਵਿੱਚ ਵੀ ਆਮਲਾ ਸਹਾਈ ਹੋ ਸਕਦਾ ਹੈ।

2.ਏਲੋਵੇਰਾ : ਏਲੋਵੇਰਾ ਦੇ ਪੱਤਿਆਂ ਤੋਂ ਨਿਕਲਦਾ ਰਸ ਸ਼ਰੀਰ ਦੀਆਂ ਵੱਖ—ਵੱਖ ਤਰ੍ਹਾਂ ਦੀਆਂ ਸੋਜਾਂ ਨੂੰ ਘੱਟ ਕਰਨ ਅਤੇ ਚਮੜੀ ਦੀ ਚਮਕ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਏਲੋਵੇਰਾ ਨੂੰ ਭੁੱਖ ਵਧਾਉਣ, ਮਸੂੜਿਆਂ ਦੇ ਰੋਗਾਂ ਨੂੰ ਠੀਕ ਕਰਨ, ਕਬਜ ਨੂੰ ਦੂਰ ਕਰਨ, ਅਤੇ ਮੂੰਹ ਤੋਂ ਆਉਂਦੀ ਬਦਬੂ ਦੂਰ ਕਰਨ ਲਈ ਲਾਭਕਾਰੀ ਦੱਸਿਆ ਗਿਆ ਹੈ ।

- Advertisement -

3.ਅਸ਼ਵਗੰਧਾ : ਭਾਰਤ ਵਿੱਚ ਸਦੀਆਂ ਤੋਂ ਵਰਤਿਆ ਜਾਂਦਾ ਇਹ ਪੌਦਾ ਖੂਨ ਵਿੱਚ ਸ਼ੂਗਰ ਦੀ ਮਾਤਰਾ ਘਟਾਉਣ, ਇਮਊਨ ਪ੍ਰਣਾਲੀ ਨੂੰ ਮਜਬੂਤ ਕਰਨ ਅਤੇ ਦਿਮਾਗੀ ਤਨਾਅ ਅਤੇ ਚਿੰਤਾ ਨੂੰ ਦੂਰ ਕਰਨ ਵਿੱਚ ਸਹਾਈ ਹੋ ਸਕਦਾ ਹੈ ।

4. ਨਿੰਮ : ਵਿਗਿਆਨੀਆਂ ਦੁਆਰਾ ਨਿੰਮ ਦੇ ਪੌਦੇ ਸੰਬੰਧੀ ਕੀਤੀਆਂ ਗਈਆਂ ਖੋਜਾਂ ਨੇ ਇਸ ਪੌਦੇ ਨੂੰ ਦੰਦਾਂ, ਚਮੜੀ, ਪੇਟ, ਅੱਖਾਂ, ਸਿਕਰੀ ਅਤੇ ਸਾਹ ਦੇ ਰੋਗਾਂ ਪ੍ਰਤੀ ਬੇਹੱਦ ਲਾਭਦਾਇਕ ਦੱਸਿਆ ਹੈ। ਨਿੰਮ ਦੇ ਪੌਦੇ ਦੇ ਤਕਰੀਬਨ ਹਰ ਹਿੱਸੇ ਨੂੰ ਦਵਾਈ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।

5. ਅਲਸੀ ਬੀਜ : ਹਜ਼ਾਰਾਂ ਸਾਲਾਂ ਤੋਂ ਦਵਾਈ ਦੇ ਤੌਰ ਤੇ ਉਗਾਈ ਜਾਂਦੀ ਅਲਸੀ ਦੀ ਵਰਤੋਂ ਜੋੜਾਂ ਦੀ ਸੋਜ ਨੂੰ ਘੱਟ ਕਰਨ ਲਈ ਅਤੇ ਐਂਟੀ ਆਕਸੀਡੈਂਟ (ਸ਼ਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਾਲਾ ਰਸਾਇਣ) ਦੇ ਤੌਰ ਤੇ ਕੀਤੀ ਜਾਂਦੀ ਰਹੀ ਹੈ। ਇਸ ਦੀ ਵਰਤੋਂ ਬਲੱਡ ਪ੍ਰੈਸ਼ਰ ਲੂੰ ਠੀਕ ਕਰਨ, ਮੋਟਾਪਾ ਘਟਾਉਣ ਅਤੇ ਕੋਲੋਨ ਦਾ ਕੈਂਸਰ ਘੱਟ ਕਰਨ ਵਾਸਤੇ ਵੀ ਕੀਤੀ ਜਾਂਦੀ ਹੈ।

6. ਬਰੋਕਲੀ : ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਓਮੇਗਾ-3 ਫੈਟੀ ਏਸਿਡ ਨਾਲ ਭਰਪੂਰ ਬਰੋਕਲੀ ਦਾ ਪੌਦਾ ਸ਼ਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢ ਕੇ ਖੂਨ ਨੂੰ ਸਾਫ਼ ਕਰਦਾ ਹੈ । ਇਹ ਚਮੜੀ ਦੀ ਚਮਕ ਅਤੇ ਸ਼ਰੀਰ ਦੀ ਰੋਗ ਰਹਿਤਤਾ ਮਜਬੂਤ ਬਣਾਈ ਰੱਖਦਾ ਹੈ।

7.ਹਲਦੀ : ਹਲਦੀ ਵਿੱਚ ਰਸਾਇਣ ਕਰਕੁਮਿਨ ਇਸ ਨੂੰ ਸਿਹਤ ਲਈ ਬਹੁਤ ਉਪਯੋਗੀ ਬਣਾਉਂਦਾ ਹੈ ਜੋ ਸ਼ਰੀਰ ਅੰਦਰ ਜਖਮਾਂ ਵਿਚਲੀ ਸੋਜਿਸ਼ ਨੂੰ ਘਟਾ ਕੇ ਦਰਦ ਨੂੰ ਆਰਾਮ ਦਿੰਦਾ ਹੈ ਅਤੇ ਖੂਨ ਨੂੰ ਸਾਫ਼ ਕਰਨ ਦੇ ਨਾਲ ਨਾਲ ਸ਼ਰੀਰ ਦੀ ਰੋਗ ਰਹਿਤਤਾ ਬਣਾਈ ਰੱਖਦਾ ਹੈ।

- Advertisement -

8. ਤੁਲਸੀ : ਆਯੁਰਵੇਦ ਵਿੱਚ ਤੁਲਸੀ ਦੇ ਪੌਦੇ ਨੂੰ ਸਾਰੀਆਂ ਜੜ੍ਹੀਆਂ ਬੂਟੀਆਂ ਦੀ ਰਾਣੀ ਆਖਿਆ ਗਿਆ ਹੈ ਜੋ ਕਿ ਵਾਲਾਂ ਦੇ ਝੜਨ ਨੂੰ ਰੋਕਣ, ਸ਼ਰੀਰ ਦਾ ਭਾਰ ਘੱਟ ਕਰਨ, ਅੱਖਾਂ ਨੂੰ ਧੋਣ ਲਈ, ਬੁਖਾਰ ਘੱਟ ਕਰਨ, ਚਿਹਰੇ ਦੀ ਰੰਗਤ ਨਿਖਾਰਨ ਅਤੇ ਜੁਕਾਮ ਠੀਕ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ।

9. ਮੇਥੀ : ਪੰਜਾਬ ਅਤੇ ਭਾਰਤ ਦੇ ਅਨੇਕਾਂ ਭਾਗਾਂ ਵਿੱਚ ਸਬਜੀ ਦੇ ਤੌਰ ਤੇ ਵਰਤੀ ਜਾਂਦੀ ਮੇਥੀ ਕੋਲੈਸਟ੍ਰਾਲ ਘਟਾਉਣ, ਪਾਚਨ ਠੀਕ ਕਰਨ, ਭਾਰ ਵਧਾਉਣ, ਪੇਟ ਵਿਚਲੀ ਸੋਜ ਨੂੰ ਘਟਾਉਣ ਅਤੇ ਖੂਨ ਦੀ ਕਮੀ ਨੂੰ ਠੀਕ ਕਰਨ ਲਈ ਗੁਣਕਾਰੀ ਹੁੰਦੀ ਹੈ।

10. ਦਾਲਚੀਨੀ : ਦਾਲਚੀਨੀ ਨੂੰ ਦਮਾ, ਬੁਖਾਰ, ਦਿਲ ਦੇ ਰੋਗ, ਸਾਹ ਦੇ ਹੋਰ ਰੋਗਾਂ ਨੂੰ ਠੀਕ ਕਰਨ ਵਿੱਚ ਲਾਭਕਾਰੀ ਦੱਸਿਆ ਗਿਆ ਹੈ ।

Share this Article
Leave a comment