Campa Cola ਨੂੰ ਮੁੜ ਬਾਜ਼ਾਰ ‘ਚ ਉਤਾਰਨ ਲਈ ਤਿਆਰ ਰਿਲਾਇੰਸ, ਜਾਣੋ ਕਦੋ ਹੋਵੇਗਾ ਲਾਂਚ

Prabhjot Kaur
2 Min Read

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਭਾਰਤੀ ਸਾਫਟ ਡਰਿੰਕ ਦੇ ਪੁਰਾਣੇ ਬ੍ਰਾਂਡ ਨੂੰ ਫਿਰ ਤੋਂ ਬਾਜ਼ਾਰ ਵਿੱਚ ਉਤਾਰਨ ਲਈ ਤਿਆਰ ਹੈ। ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ ਨੇ ਰਿਲਾਇੰਸ ਰਿਟੇਲ ਰਾਹੀਂ ਸਾਫਟ ਡਰਿੰਕਸ ਬਾਜ਼ਾਰ ‘ਚ ਜਲਦ ਲਾਂਚ ਕਰਨ ਜਾ ਰਹੀ ਹੈ। ਇਸ ਨੂੰ ਪੂਰਾ ਕਰਨ ਲਈ, ਰਿਲਾਇੰਸ ਇੰਡਸਟਰੀਜ਼ ਨੇ 70 ਦੇ ਦਹਾਕੇ ਦੇ ਮਸ਼ਹੂਰ ਸਾਫਟ ਡਰਿੰਕ ਬ੍ਰਾਂਡ ਕੈਂਪਾ ਕੋਲਾ ਨੂੰ ਖਰੀਦ ਲਿਆ ਹੈ। ਰਿਲਾਇੰਸ ਦੇ ਇਸ ਕਦਮ ਨਾਲ ਪੇਪਸੀ, ਕੋਕਾ ਕੋਲਾ ਅਤੇ ਸਪ੍ਰਾਈਟ ਵਰਗੇ ਡਰਿੰਕਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਜ਼ਬਰਦਸਤ ਟੱਕਰ ਮਿਲੇਗੀ।

ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਰਿਟੇਲ ਨੇ ਸਾਲਾਂ ਤੋਂ ਬਾਜ਼ਾਰ ਤੋਂ ਗਾਇਬ ਹੋਏ ਬ੍ਰਾਂਡ ਕੈਂਪਾ ਕੋਲਾ ਨੂੰ ਵਾਪਸ ਕਰਨ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਇਸ ਦੀਵਾਲੀ ‘ਤੇ ਆਪਣੇ ਤਿੰਨ ਫਲੇਵਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਲਾਇੰਸ ਨੇ ਲਗਭਗ 22 ਕਰੋੜ ਰੁਪਏ ਵਿੱਚ ਪਿਓਰ ਡ੍ਰਿੰਕਸ ਗਰੁੱਪ ਤੋਂ ਕੈਂਪਾ ਕੋਲਾ ਬ੍ਰਾਂਡ ਖਰੀਦਿਆ ਹੈ।

ਦੱਸਣਯੋਗ ਹੈ ਕਿ ਸਾਲ 1977 ‘ਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਨੇ ਦੇਸ਼ ‘ਚ ਕੋਕਾ-ਕੋਲਾ ‘ਤੇ ਪਾਬੰਦੀ ਲਗਾ ਦਿੱਤੀ ਸੀ ਤਾਂ ਕੈਂਪਾ ਕੋਲਾ ਨੇ ਕੋਕਾ-ਕੋਲਾ ਦੀ ਕਮੀ ਨੂੰ ਪੂਰਾ ਕਰ ਦਿੱਤਾ ਸੀ। ਕੋਕਾ-ਕੋਲਾ ਦੀ ਦੇਸ਼ ਵਿੱਚ ਵਾਪਸੀ ਤੋਂ ਬਾਅਦ ਇਹ ਬ੍ਰਾਂਡ ਹੌਲੀ-ਹੌਲੀ ਗਾਇਬ ਹੋ ਗਿਆ। ਹੁਣ ਇ`ਕ ਵਾਰ ਫਿਰ ਰਿਲਾਇੰਸ ਇਸ ਬ੍ਰਾਂਡ ਨੂੰ ਬਾਜ਼ਾਰ ‘ਚ ਵਾਪਸ ਲਿਆ ਰਹੀ ਹੈ।

ਦੱਸ ਦਈਏ ਕਿ ਪਿਓਰ ਡਰਿੰਕਸ ਗਰੁੱਪ 1949 ਤੋਂ 1970 ਤੱਕ ਦੇਸ਼ ਵਿੱਚ ਕੋਕਾ-ਕੋਲਾ ਦਾ ਡਿਸਟ੍ਰੀਬਿਊਟਰ ਸੀ। ਕੋਕਾ-ਕੋਲਾ ‘ਤੇ ਪਾਬੰਦੀ ਤੋਂ ਬਾਅਦ ਗਰੁੱਪ ਨੇ ਆਪਣਾ ਬ੍ਰਾਂਡ ਕੈਂਪਾ ਕੋਲਾ ਬਾਜ਼ਾਰ ‘ਚ ਲਾਂਚ ਕੀਤਾ ਤੇ ਹੌਲੀ-ਹੌਲੀ ਇਹ ਡਰਿੰਕਸ ਲੋਕਾਂ ਦਾ ਹਰਮਨ ਪਿਆਰਾ ਬ੍ਰਾਂਡ ਬਣ ਗਈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment