ਜਸਟਿਸ ਐਮਐਸ ਰਾਮਚੰਦਰ ਰਾਓ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਹ ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸੁਪਰੀਮ ਕੋਰਟ ਕਾਲੇਜੀਅਮ ਨੇ ਜਸਟਿਸ ਅਮਜਦ ਏ ਸਈਦ ਦੀ ਸੇਵਾਮੁਕਤੀ ਤੋਂ ਬਾਅਦ ਏਮਜ਼ ਰਾਮਚੰਦਰ ਨੂੰ ਹਿਮਾਚਲ ਹਾਈ ਕੋਰਟ ਦੇ ਅਗਲੇ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ।
ਦਸ ਦਈਏ ਕਿ ਰਾਮਚੰਦਰ ਰਾਓ ਦਾ ਜਨਮ 7 ਅਗਸਤ 1966 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਹ 7 ਸਤੰਬਰ 1989 ਨੂੰ ਵਕੀਲ ਵਜੋਂ ਭਰਤੀ ਹੋਏ ਸਨ। ਉਹ ਸਾਲ 2012 ਵਿੱਚ ਜੱਜ ਬਣੇ ਸਨ। ਉਹ 1991 ਤੋਂ ਕੈਂਬਰਿਜ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਹੈ। ਰਾਮਚੰਦਰ ਰਾਓ ਨੂੰ ਆਪਣੇ ਮਾਸਟਰ ਕੋਰਸ ਲਈ ਕੈਮਬ੍ਰਿਜ ਰਾਸ਼ਟਰਮੰਡਲ ਸਕਾਲਰਸ਼ਿਪ, ਬੈਂਕ ਆਫ ਕ੍ਰੈਡਿਟ ਐਂਡ ਕਾਮਰਸ ਇੰਟਰਨੈਸ਼ਨਲ ਸਕਾਲਰਸ਼ਿਪ ਅਤੇ ਇਨਰ ਟੈਂਪਲ ਦੇ ਸਕਾਲਰਸ਼ਿਪ ਟਰੱਸਟ ਤੋਂ ਪੈਗਾਸਸ ਸਕਾਲਰਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਜਸਟਿਸ ਰਾਓ ਨੂੰ 29 ਜੂਨ 2012 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.