ਇਹ ਕੀ? ਸਾਬਣ ਦੀ ਟਿੱਕੀਆਂ ਨੇ ਖਿਸਕਾਈ 220 ਟਨ ਵਜ਼ਨੀ ਇਮਾਰਤ, ਵੀਡੀਓ ਕਰ ਦਵੇਗੀ ਹੈਰਾਨ

Prabhjot Kaur
2 Min Read

ਨਿਊਜ਼ ਡੈਸਕ: ਕੈਨੇਡਾ ਦੇ ਸ਼ਹਿਰ ਨੋਵਾ ਸਕੋਸ਼ੀਆ ‘ਚ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇੱਥੇ ਇੱਕ ਰੀਅਲ ਅਸਟੇਟ ਕੰਪਨੀ ਨੇ 197 ਸਾਲ ਪੁਰਾਣੀ ਇੱਕ ਇਮਾਰਤ ਨੂੰ ਢਾਹੁਣ ਤੋਂ ਬਚਾਉਣ ਲਈ ਸ਼ਿਫਟ ਕਰ ਦਿੱਤਾ। ਇਹ ਸੁਣ ਕੇ ਸ਼ਾਇਦ ਹੀ ਕੋਈ ਵਿਸ਼ਵਾਸ ਕਰੇਗਾ, ਪਰ ਕਾਰੀਗਰਾਂ ਨੇ ਸਾਬਣ ਦੀਆਂ 700 ਟਿੱਕੀਆਂ ਦੀ ਮਦਦ ਨਾਲ 220 ਟਨ ਵਜ਼ਨ ਵਾਲੀ ਪੂਰੀ ਇਮਾਰਤ ਨੂੰ ਖਿਸਕਾ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।

ਅਸਲ ‘ਚ ਕੈਨੇਡਾ ਦੇ ਸਕੋਸ਼ੀਆ ਸ਼ਹਿਰ ਵਿੱਚ ਸਥਿਤ ਇਹ ਇਮਾਰਤ 1826 ਵਿੱਚ ਬਣਾਈ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਵਿਕਟੋਰੀਅਨ ਐਲਮਵੁੱਡ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਇਮਾਰਤ ਨੂੰ 2018 ਤੋਂ ਢਾਹੁਣ ਦੀਆਂ ਯੋਜਨਾਵਾਂ ਚੱਲ ਰਹੀਆਂ ਸਨ। ਲੰਬੀ ਲੜਾਈ ਤੋਂ ਬਾਅਦ, ਜਦੋਂ ਕੋਈ ਵਿਕਲਪ ਨਹੀਂ ਬਚਿਆ, ਤਾਂ ਇੱਕ ਰੀਅਲ ਅਸਟੇਟ ਕੰਪਨੀ ਗਲੈਕਸੀ ਪ੍ਰਾਪਰਟੀਜ਼ ਨੇ ਇਸ ਨੂੰ ਖਰੀਦ ਲਿਆ ਅਤੇ ਇੱਕ ਇਤਿਹਾਸਕ ਪਹਿਲਕਦਮੀ ਵਿੱਚ ਇਸ ਨੂੰ ਇੱਕ ਨਵੇਂ ਸਥਾਨ ‘ਤੇ ਸ਼ਿਫਟ ਕਰ ਦਿੱਤਾ।

220 ਟਨ ਵਜ਼ਨ ਵਾਲੀ ਇਸ ਵਿਸ਼ਾਲ ਇਮਾਰਤ ਨੂੰ ਸਾਬਣ ਦੀਆਂ 700 ਟਿੱਕੀਆਂ ਦੀ ਮਦਦ ਨਾਲ 30 ਫੁੱਟ ਤੱਕ ਖਿਸਕਾਇਆ ਗਿਆ। ਐਸ ਰਸ਼ਟਨ ਕੰਸਟਰਕਸ਼ਨ ਦੀ ਟੀਮ ਨੇ ਇਸ ਅਸੰਭਵ ਕੰਮ ਨੂੰ ਸੰਭਵ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਵੀ ਸ਼ੇਅਰ ਕੀਤੀ ਹੈ।

- Advertisement -

ਕੰਪਨੀ ਦੇ ਮਾਲਕ ਸ਼ੈਲਡਨ ਰਸ਼ਟਨ ਨੇ ਕਿਹਾ ਕਿ, ‘ਸਾਬਣ ਦੀ ਮਦਦ ਨਾਲ ਇਮਾਰਤ ਨੂੰ ਆਸਾਨੀ ਨਾਲ 30 ਫੁੱਟ ਤੱਕ ਖਿਸਕਾਇਆ ਗਿਆ। ਨਵੀਂ ਨੀਂਹ ਤਿਆਰ ਹੋਣ ਤੋਂ ਬਾਅਦ ਭਵਿੱਖ ਦੀਆਂ ਯੋਜਨਾਵਾਂ ਤਹਿਤ ਇਮਾਰਤ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਜਾਵੇਗਾ। ਭਵਿੱਖ ਲਈ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ  ਵੱਲ ਇਹ ਇੱਕ ਵੱਡਾ ਕਦਮ ਹੈ।’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment