ਕੈਨੇਡਾ ਦੇ 7 ਮੰਤਰੀ ਇਸ ਮਾਮਲੇ ‘ਚ ਹੋਣਗੇ ਤਲਬ

Prabhjot Kaur
2 Min Read

ਓਟਵਾ: ਕੈਨੇਡੀਅਨ ਸੰਸਦ ਦੀ ਸਟੈਂਡਿੰਗ ਕਮੇਟੀ ਵੱਲੋਂ ਜਸਟਿਨ ਟਰੂਡੋ ਦੇ 7 ਮੰਤਰੀਆਂ ਨੂੰ ਪੁੱਛਗਿਛ ਲਈ ਤਲਬ ਕੀਤਾ ਜਾਵੇਗਾ। ਪਾਰਲੀਮਾਨੀ ਕਮੇਟੀ ਨੇ 2011 ਤੋਂ ਮਕਿਨਜ਼ੀ ਨੂੰ ਮਿਲੇ ਸਾਰੇ ਠੇਕਿਆਂ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਅਤੇ ਮੰਤਰੀ ਨੂੰ ਪੁੱਛਿਆ ਜਾਵੇਗਾ ਕਿ ਮਕਿਨਜ਼ੀ ਐਂਡ ਕੰਪਨੀ ਨੂੰ 10 ਕਰੋੜ ਡਾਲਰ ਤੋਂ ਵੱਧ ਮੁੱਲ ਦੇ ਠੇਕੇ ਕਿਉਂ ਦਿੱਤੇ ਗਏ।

ਮਕਿਨਜ਼ੀ ਨੂੰ ਸਾਰੇ ਠੇਕੇ 2015 ਵਿੱਚ ਟਰੂਡੋ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮਿਲੇ। ਤਲਬ ਕੀਤੇ ਜਾਣ ਵਾਲੇ ਮੰਤਰੀਆਂ ਵਿੱਚ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਖਜ਼ਾਨਾ ਬੋਰਡ ਦੀ ਮੁਖੀ ਮੋਨਾ ਫੋਰਟੀਅਰ, ਜਨਤਕ ਸੇਵਾਵਾਂ ਅਤੇ ਖਰੀਦ ਮਾਮਲਿਆਂ ਬਾਰੇ ਮੰਤਰੀ ਹੈਲੇਨਾ ਜੈਕਜ਼ੇਕ, ਰੱਖਿਆ ਮੰਤਰੀ ਅਨੀਤਾ ਆਨੰਦ, ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ, ਸਿਹਤ ਮੰਤਰੀ ਜੀਨ ਈਵ ਡਕਲੌਸ ਅਤੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨ ਸ਼ਾਮਲ ਹਨ।

ਕਮੇਟੀ ਅੱਗੇ ਪੇਸ਼ ਹੋਣ ਵਾਲੇ ਹਰ ਮੰਤਰੀ ਨੂੰ ਬਿਆਨ ਦੇਣਾ ਹੋਵੇਗਾ ਅਤੇ ਤਿੰਨ ਗੇੜਾਂ ‘ਚ ਸਵਾਲ ਪੁੱਛੇ ਜਾਣਗੇ। ਹਰ ਮੰਤਰੀ ਦੀ ਪੇਸ਼ੀ ਲਗਭਗ ਇਕ ਘੰਟੇ ਦੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕਮੇਟੀ ਦੇ ਮੈਂਬਰ 24 ਜਨਵਰੀ ਤੱਕ ਹੋਰ ਗਵਾਹਾਂ ਦੀ ਸੂਚੀ ਵੀ ਤਿਆਰ ਕਰਨਗੇ ਅਤੇ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ 30 ਜਨਵਰੀ ਤੋਂ 3 ਫ਼ਰਵਰੀ ਤੱਕ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment