ਲਾਹੌਰ: ਪਾਕਿਸਤਾਨ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਪਾਕਿਸਤਾਨ ਵਿੱਚ ਕੋਈ ਵੀ ਪਾਰਟੀ ਬਹੁਮਤ ਦੇ ਅੰਕੜੇ ਨੂੰ ਛੂਹਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਖ਼ਬਰ ਹੈ ਕਿ ਪਾਕਿਸਤਾਨ ਵਿੱਚ ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ-ਐਨ ਅਤੇ ਪੀਪੀਪੀ ਵਿਚਾਲੇ ਗਠਜੋੜ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਖ਼ਬਰ ਹੈ ਕਿ ਪੀਐਮਐਲ-ਐਨ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ਼ ਵੱਲੋਂ ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਕੇਂਦਰ ਤੇ ਪੰਜਾਬ ‘ਚ ਵਿੱਚ ਗੱਠਜੋੜ ਵਾਲੀ ਸਰਕਾਰ ਬਣਾਉਣ ਲਈ ਸਹਿਮਤ ਹੋ ਗਏ ਹਨ।
ਨਵਾਜ਼ ਸ਼ਰੀਫ ਅਤੇ ਜ਼ਰਦਾਰੀ ਦੀ ਬੈਠਕ
ਸਰਕਾਰ ਬਣਾਉਣ ਲਈ ਲਾਹੌਰ ‘ਚ ਦੋਵਾਂ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਜ਼ਰਦਾਰੀ ਅਤੇ ਸ਼ਾਹਬਾਜ਼ ਪੰਜਾਬ ਅਤੇ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਸਹਿਮਤ ਹੋ ਗਏ ਹਨ ਅਤੇ ਮੀਟਿੰਗ ਵਿੱਚ ਸੱਤਾ ਵੰਡ ਫਾਰਮੂਲੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਕਿਸ ਨੂੰ ਕਿਹੜਾ ਅਹੁਦਾ ਮਿਲੇਗਾ, ਦੋਵੇਂ ਪਾਰਟੀਆਂ ਭਵਿੱਖ ਵਿੱਚ ਕਿਵੇਂ ਕੰਮ ਕਰਨਗੀਆਂ, ਮੀਟਿੰਗ ਵਿੱਚ ਇਨ੍ਹਾਂ ਗੱਲਾਂ ‘ਤੇ ਚਰਚਾ ਹੋ ਰਹੀ ਹੈ।
ਸ਼ਾਹਬਾਜ਼ ਨੇ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਦੇ ਘਰ ਪੀਪੀਪੀ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਨੇ ਖੁਲਾਸਾ ਕੀਤਾ ਕਿ ਸ਼ਾਹਬਾਜ਼ ਨੇ ਜ਼ਰਦਾਰੀ ਨਾਲ ਭਵਿੱਖ ਦੀ ਸਰਕਾਰ ਦੇ ਗਠਨ ‘ਤੇ ਚਰਚਾ ਕੀਤੀ ਅਤੇ ਪਾਰਟੀ ਨੇਤਾਵਾਂ ਨੂੰ ਪੀਐੱਮਐੱਲ-ਐੱਨ ਸੁਪਰੀਮੋ ਨਵਾਜ਼ ਸ਼ਰੀਫ ਦਾ ਸੰਦੇਸ਼ ਪਹੁੰਚਾਇਆ।
- Advertisement -
ਪੀਟੀਆਈ ਦੇ ਆਗੂ ਵੀ ਹੋਏ ਇਕੱਠੇ
ਇਮਰਾਨ ਸਮਰਥਕ ਨੇਤਾਵਾਂ ਨੇ ਹੁਣ ਤੱਕ ਸਭ ਤੋਂ ਵੱਧ 100 ਸੀਟਾਂ ਜਿੱਤੀਆਂ ਹਨ, ਪਰ ਉਹ ਸਰਕਾਰ ਬਣਾਉਣ ਲਈ ਬਹੁਮਤ ਤੋਂ ਦੂਰ ਹਨ। ਖਬਰਾਂ ਦੀ ਮੰਨੀਏ ਤਾਂ ਪਾਰਟੀ ਨੇਤਾ ਇਮਰਾਨ ਖਾਨ ਨੂੰ ਜੇਲ ‘ਚ ਮਿਲ ਸਕਦੇ ਹਨ। ਇਮਰਾਨ ਖਾਨ ਨੇ ਜੇਲ੍ਹ ਤੋਂ ਆਡੀਓ ਸੰਦੇਸ਼ ਭੇਜ ਕੇ ਪਾਕਿਸਤਾਨ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਸੰਦੇਸ਼ ਵਿੱਚ ਇਮਰਾਨ ਨੇ ਕਿਹਾ, “ਮੈਨੂੰ ਜਿਤਾ ਕੇ, ਲੋਕਾਂ ਨੇ ਬ੍ਰਿਟੇਨ ਦੀ ਯੋਜਨਾ ਨੂੰ ਫੇਲ ਕਰ ਦਿੱਤਾ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।