ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਦੋ ਸਾਲਾਂ ਤੋਂ ਖੂਨੀ ਖੇਡ ਚੱਲ ਰਹੀ ਹੈ। ਦੋਵਾਂ ਫ਼ੌਜਾਂ ਵਿਚਾਲੇ ਜੰਗ ਜਾਰੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਕਈ ਮੋਰਚਿਆਂ ‘ਤੇ ਕਬਜ਼ੇ ਨੂੰ ਲੈ ਕੇ ਗੋਲੀਬਾਰੀ ਚੱਲ ਰਹੀ ਹੈ। ਯੂਕਰੇਨ ਨੇ ਖੇਰਸਨ ‘ਚ ਰੂਸੀ ਫੌਜ ‘ਤੇ ਵੱਡਾ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੇ BM-21 ਗ੍ਰੇਡ ‘ਤੇ ਵਿਨਾਸ਼ਕਾਰੀ ਹਮਲਾ ਕੀਤਾ ਹੈ। ਯੂਕਰੇਨੀ ਹਮਲੇ ਵਿੱਚ ਬੀਐਮ-21 ਦੇ ਸ਼ੈੱਲ ਵੀ ਤਬਾਹ ਹੋ ਗਏ। ਇਸ ਦੌਰਾਨ ਯੂਕਰੇਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਇੱਕ ਬਿਮਾਰੀ ਰੂਸੀ ਸੈਨਿਕਾਂ ਨੂੰ ਖਤਮ ਕਰ ਰਹੀ ਹੈ। ਇਸ ਬਿਮਾਰੀ ਕਾਰਨ ਲੋਕਾਂ ਦੀਆਂ ਅੱਖਾਂ ਵਿੱਚੋਂ ਖੂਨ ਵਗਣਾ, ਤੇਜ਼ ਸਿਰਦਰਦ ਅਤੇ ਦਿਨ ਵਿੱਚ ਕਈ ਵਾਰ ਉਲਟੀਆਂ ਹੁੰਦੀਆਂ ਹਨ।
ਯੂਕਰੇਨ ਦੇ ਮੁੱਖ ਖੁਫੀਆ ਡਾਇਰੈਕਟੋਰੇਟ ਨੇ ਰੂਸੀ ਯੂਨਿਟਾਂ ਵਿੱਚ ‘ਮਾਊਸ ਫੀਵਰ’ ਫੈਲਣ ਦੀ ਰਿਪੋਰਟ ਕੀਤੀ ਹੈ। ਇਹ ਬਿਮਾਰੀ ਸਟ੍ਰੈਪਟੋਕੋਕਲ ਇਨਫੈਕਸ਼ਨ ਦੀ ਇੱਕ ਕਿਸਮ ਹੈ ਅਤੇ ਚੂਹਿਆਂ ਦੇ ਸਿੱਧੇ ਸੰਪਰਕ ਜਾਂ ਉਨ੍ਹਾਂ ਦੇ ਮਲ ਵਿੱਚ ਸਾਹ ਲੈਣ ਨਾਲ ਮਨੁੱਖਾਂ ਵਿੱਚ ਫੈਲਦੀ ਹੈ। ਯੂਕਰੇਨ ਨੇ ਕਿਹਾ ਕਿ ਕਈ ਲੱਛਣਾਂ ਵਿੱਚ ਤੇਜ ਸਿਰ ਦਰਦ, ਸਰੀਰ ਦਾ ਤਾਪਮਾਨ 40 ਡਿਗਰੀ ਤੱਕ ਵਧਣਾ, ਧੱਫੜ ਅਤੇ ਲਾਲੀ, ਘੱਟ ਬਲੱਡ ਪ੍ਰੈਸ਼ਰ, ਅੱਖਾਂ ‘ਚੋਂ ਖੂਨ ਵੱਗਣਾ, ਉਲਟੀਆਂ ਸ਼ਾਮਲ ਹਨ।
ਵੱਡੇ ਪੱਧਰ ‘ਤੇ ਫੈਲ ਰਿਹੈ ਮਾਊਸ ਫੀਵਰ
ਏਜੰਸੀ ਨੇ ਦਾਅਵਾ ਕੀਤਾ ਕਿ ਇਸ ਪ੍ਰਕੋਪ ਬਾਰੇ ਸ਼ਿਕਾਇਤਾਂ ਨੂੰ ਰੂਸੀ ਕਮਾਂਡਰਾਂ ਵਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਇਸ ਨੂੰ ਫੌਜੀਆਂ ਦਾ ਲੜਾਈ ਤੋਂ ਬਚਣ ਦਾ ਬਹਾਨਾ ਸਮਝ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਊਸ ਫੀਵਰ ਵੱਡੇ ਪੱਧਰ ‘ਤੇ ਫੈਲ ਰਿਹਾ ਹੈ, ਜਿਸ ਕਾਰਨ ਰੂਸੀ ਸੈਨਿਕਾਂ ਦੀ ਲੜਨ ਦੀ ਸਮਰੱਥਾ ‘ਚ ਕਾਫੀ ਕਮੀ ਆ ਰਹੀ ਹੈ। ਇਸ ਦੇ ਨਾਲ ਹੀ, ਕ੍ਰੇਮਲਿਨ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਵਿੱਚ 22 ਮਹੀਨਿਆਂ ਤੋਂ ਚੱਲੀ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦਾ ਕੋਈ ਮੌਜੂਦਾ ਆਧਾਰ ਨਹੀਂ ਦੇਖਦਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।