ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ 25 ਸਾਲਾ ਪੁਤੱਰ ਦੀ ਇੰਝ ਲਈ ਜਾਨ, ਅੱਧ ਸੜੀ ਲਾਸ਼ ਨੂੰ ਲਗਾਇਆ ਟਿਕਾਣੇ

TeamGlobalPunjab
2 Min Read

ਗੁਰਦਾਸਪੁਰ : ਕਲਯੁਗ ‘ਚ ਕਲਯੁਗ ਦੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਅਧੀਨ ਪੈਂਦੇ ਕਾਹਨੂੰਵਾਨ ਵਿੱਚ  ਇਕ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪੁੱਤਰ ਦੇ ਸਿਰ ’ਤੇ ਹਥੌੜੇ ਅਤੇ ਚਾਕੂ ਨਾਲ ਵਾਰ ਕੀਤੇ ਅਤੇ ਅੱਧ ਸੜੀ ਲਾਸ਼  ਨੂੰ ਖੇਤਾਂ ਦੇ ਨਜ਼ਦੀਕ ਤੋਂ ਆ ਰਹੇ ਨਾਲੇ ਵਿੱਚ ਸੁੱਟ ਦਿੱਤਾ।

ਪੁਲਿਸ ਨੂੰ ਇਸ ਕੇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਐਸਪੀ (ਡੀ) ਹਰਵਿੰਦਰ ਸੰਧੂ ਦੀ ਅਗਵਾਈ ਵਿੱਚ ਇੱਕ ਟੀਮ ਬਣਾ ਕੇ ਲਾਸ਼ ਦੀ ਪਛਾਣ ਕੀਤੀ ਅਤੇ ਕਤਲ ਦੇ ਸੁਰਾਗ ਨਾਲ ਮੁਲਜ਼ਮ ਮਾਂ ਅਤੇ ਉਸਦੇ ਪ੍ਰੇਮੀ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ।

ਐਸਐਸਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਝੁਬਾਨ ਲੁਬਾਣਾ ਦੇ ਨਜ਼ਦੀਕ ਇੱਕ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲੀ ਸੀ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਨੌਜਵਾਨ ਪਿੰਡ ਬਲਵੰਦਾ ਦਾ ਵਸਨੀਕ ਨਿਕਲਿਆ। ਉਸਦਾ ਕਤਲ ਉਸਦੀ ਮਾਂ ਨੇ ਆਪਣੇ ਪ੍ਰੇਮੀ ਅਤੇ ਉਸਦੇ ਦੋਸਤ ਨਾਲ ਮਿਲ ਕੇ ਕੀਤਾ ਸੀ।

ਦੋਸ਼ੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਪੁਲਿਸ ਨੇ  ਗ੍ਰਿਫਤਾਰ ਕਰ ਲਿਆ ਜਦੋਂਕਿ ਤੀਜਾ ਦੋਸ਼ੀ ਫਰਾਰ ਹੈ। ਐਸਐਸਪੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਉਰਫ ਗੋਰਾ (ਚੱਕਾ ਸ਼ਰੀਫ) ਵਾਸੀ ਰੁਪਿੰਦਰ ਕੌਰ ਵਾਸੀ ਪਿੰਡ ਬਲਵੰਦਾ ਨਾਲ ਪਿਛਲੇ ਛੇ ਮਹੀਨਿਆਂ ਤੋਂ ਨਾਜਾਇਜ਼ ਸਬੰਧ ਸਨ। ਰੁਪਿੰਦਰ ਕੌਰ ਦਾ 25 ਸਾਲਾ ਬੇਟਾ ਰਣਦੀਪ ਸਿੰਘ ਇਸ ਨਾਜਾਇਜ਼ ਸੰਬੰਧਾਂ ਵਿੱਚ ਅੜਿੱਕਾ ਬਣਦਾ ਜਾ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਰਣਦੀਪ ਸਿੰਘ ਵਿਆਹਿਆ ਹੋਇਆ ਸੀ। ਉਸਦੀ ਪਤਨੀ ਵਿਦੇਸ਼ ਵਿੱਚ ਹੈ ਜਦਕਿ ਇੱਕ ਭਰਾ ਫੌਜ ਵਿੱਚ ਕੰਮ ਕਰਦਾ ਹੈ। ਪਿਤਾ ਵੀ ਭਾਰਤੀ ਫੌਜ ਤੋਂ ਸੇਵਾਮੁਕਤ ਹੋ ਗਏ ਹਨ ਅਤੇ ਹੁਣ ਇਕ ਨਿੱਜੀ ਕੰਪਨੀ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਹਨ।

Share This Article
Leave a Comment