ਯੂਏਈ- ਭਾਰਤੀ ਏਜੰਸੀਆਂ ਨੇ ਵਿਦੇਸ਼ ‘ਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਏਜੰਸੀਆਂ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਵਿੱਚ ਸ਼ਾਮਲ ਭਾਰਤ ਦੇ ਸਭ ਤੋਂ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। UAE ‘ਚ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ 1993 ‘ਚ ਮੁੰਬਈ ‘ਚ ਵੱਖ-ਵੱਖ ਥਾਵਾਂ ‘ਤੇ 12 ਧਮਾਕੇ ਹੋਏ ਸਨ, ਜਿਸ ‘ਚ 257 ਲੋਕ ਮਾਰੇ ਗਏ ਸਨ ਅਤੇ 713 ਜ਼ਖਮੀ ਹੋਏ ਸਨ।
ਇੱਕ ਰਿਪੋਰਟ ਦੇ ਅਨੁਸਾਰ, ਗ੍ਰਿਫਤਾਰ ਅੱਤਵਾਦੀ ਦਾ ਨਾਮ ਅਬੂ ਬਕਰ ਹੈ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਿਖਲਾਈ, ਲੜੀਵਾਰ ਧਮਾਕਿਆਂ ਵਿੱਚ ਵਰਤੇ ਗਏ ਆਰਡੀਐਕਸ ਦੇ ਉਤਰਨ ਅਤੇ ਦੁਬਈ ‘ਚ ਦਾਊਦ ਇਬਰਾਹਿਮ ਦੇ ਨਿਵਾਸ ਸਥਾਨ ‘ਤੇ ਸਾਜ਼ਿਸ਼ ਅਤੇ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ।
1993 ਦੇ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਅਬੂ ਬਕਰ ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਵਿੱਚ ਰਹਿ ਰਿਹਾ ਸੀ। ਉਸ ਨੂੰ ਹਾਲ ਹੀ ਵਿੱਚ ਯੂਏਈ ਵਿੱਚ ਭਾਰਤੀ ਏਜੰਸੀਆਂ ਦੇ ਇਨਪੁਟਸ ‘ਤੇ ਫੜਿਆ ਗਿਆ ਸੀ।
ਹਾਲਾਂਕਿ, ਬਕਰ ਨੂੰ 2019 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਉਹ ਕੁਝ ਦਸਤਾਵੇਜ਼ਾਂ ਕਾਰਨ ਆਪਣੇ ਆਪ ਨੂੰ ਯੂਏਈ ਅਧਿਕਾਰੀਆਂ ਦੀ ਹਿਰਾਸਤ ਵਿੱਚੋਂ ਆਛੁਡਾਉਣ ਵਿੱਚ ਕਾਮਯਾਬ ਹੋ ਗਿਆ। ਚੋਟੀ ਦੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦੀ ਪੁਸ਼ਟੀ ਕੀਤੀ ਗਈ ਹੈ। ਕਿ ਭਾਰਤੀ ਏਜੰਸੀਆਂ ਨੇ ਬਕਰ ਦੀ ਹਵਾਲਗੀ ਦੀ ਪ੍ਰਕਿਰਿਆ ਵਿੱਚ ਹਨ। ਭਾਰਤ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਹੋਣ ਦੇ ਕਰੀਬ 29 ਸਾਲਾਂ ਬਾਅਦ, ਅਬੂ ਬਕਰ ਨੂੰ ਆਖਰਕਾਰ ਯੂਏਈ ਤੋਂ ਵਾਪਸ ਲਿਆਂਦਾ ਗਿਆ ਹੈ ਅਤੇ ਭਾਰਤ ਵਿੱਚ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਅਬੂ ਬਕਰ ਜਿਸ ਦਾ ਪੂਰਾ ਨਾਮ ਅਬੂ ਬਕਰ ਅਬਦੁਲ ਗਫੂਰ ਸ਼ੇਖ ਹੈ, ਦਾਊਦ ਇਬਰਾਹਿਮ ਦੇ ਚੀਫ ਲੈਫਟੀਨੈਂਟ ਮੁਹੰਮਦ ਅਤੇ ਮੁਸਤਫਾ ਦੋਸਾ ਦੇ ਨਾਲ ਤਸਕਰੀ ਵਿੱਚ ਸ਼ਾਮਲ ਸੀ। ਉਹ ਖਾੜੀ ਦੇਸ਼ਾਂ ਤੋਂ ਸੋਨਾ, ਕੱਪੜੇ ਅਤੇ ਇਲੈਕਟ੍ਰੋਨਿਕਸ ਦੀ ਤਸਕਰੀ ਮੁੰਬਈ ਅਤੇ ਨੇੜਲੇ ਲੈਂਡਿੰਗ ਪੁਆਇੰਟਾਂ ‘ਤੇ ਕਰਦਾ ਸੀ। 1997 ਵਿੱਚ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਅਬੂ ਬਕਰ ਦੇ ਦੁਬਈ ਵਿੱਚ ਕਈ ਵਪਾਰਕ ਰਿਸ਼ਤੇ ਹਨ ਅਤੇ ਇੱਕ ਈਰਾਨੀ ਨਾਗਰਿਕ ਨਾਲ ਵਿਆਹਿਆ ਹੋਇਆ ਹੈ ਜੋ ਉਸਦੀ ਦੂਜੀ ਪਤਨੀ ਹੈ। ਖਬਰਾਂ ਮੁਤਾਬਕ ਬਕਰ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।