ਜੀ-20 ਵਿੱਚ ਮੋਹਰੀ ਬਣ ਕੇ ਭਾਰਤ ਨੇ ਬਣਾਇਆ ਅਫਰੀਕੀ ਸੰਘ ਨੂੰ ਸਥਾਈ ਮੈਂਬਰ ਦਾ ਹਿੱਸਾ: ਮੋਦੀ

Global Team
2 Min Read

ਨਿਊਜ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੀ-20 ਸਿਖਰ ਸੰਮੇਲਨ ਦੌਰਾਨ ਅਫਰੀਕੀ ਸੰਘ ਨੂੰ ਇਸ ਸਮੂਹ ਦਾ ਸਥਾਈ ਮੈਂਬਰ ਬਣਾ ਕੇ ਆਪਣਾ ਲੋਹਾ ਮਨਵਾਇਆ ਹੈ। ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ ਦੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 105ਵੀਂ ਲੜੀ ਵਿੱਚ ਦੇਸ਼ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜੀ-20 ਵਿੱਚ ‘ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰਾ’ ਬਣਾਏ ਜਾਣ ਦੇ ਭਾਰਤ ਦੇ ਸੁਝਾਅ ਦਾ ਵੀ ਜ਼ਿਕਰ ਕੀਤਾ।
ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਦਰਯਾਨ-3 ਦੀ ਸਫ਼ਲਤਾ ਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਜੀ-20 ਦੀ ਸਫ਼ਲ ਮੇਜ਼ਬਾਨੀ ਲਈ ਦੇਸ਼ ਦੇ ਹਰ ਹਿੱਸੇ ਤੇ ਸਮਾਜ ਦੇ ਹਰ ਵਰਗ ਤੇ ਉਮਰ ਦੇ ਲੋਕਾਂ ਦੀਆਂ ‘ਅਣਗਿਣਤ’ ਚਿੱਠੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੇ ਲੈਂਡਰ ਵਿਕਰਮ ਦੀ ਚੰਦ ਦੀ ਸਤਹਿ ’ਤੇ ਸਾਫਟ ਲੈਂਡਿੰਗ ਦੇ ਕਰੋੜਾਂ ਲੋਕ ਵੱਖ-ਵੱਖ ਮਾਧਿਅਮਾਂ ਰਾਹੀਂ ਗਵਾਹ ਬਣੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਇਹ ਵਿਸ਼ਵ ਵਪਾਰ ਦਾ ਆਧਾਰ ਬਣੇਗਾ ਤੇ ਇਤਿਹਾਸ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੇਗਾ ਕਿ ਇਸ ਦੀ ਸ਼ੁਰੂਆਤ ਭਾਰਤ ਦੀ ਧਰਤੀ ਤੋਂ ਹੋਣੀ ਲਾਜ਼ਮੀ ਸੀ।
ਉਨ੍ਹਾਂ ਦੱਸਿਆ ਕਿ ਜਿਸ ਸਮੇਂ ਭਾਰਤ ਬਹੁਤ ਖੁਸ਼ਹਾਲ ਸੀ, ਸਾਡੇ ਦੇਸ਼ ਅਤੇ ਦੁਨੀਆ ਵਿਚ ‘ਸਿਲਕ ਰੂਟ’ ਦੀ ਬਹੁਤ ਚਰਚਾ ਸੀ। ਇਹ ਸਿਲਕ ਰੂਟ, ਵਪਾਰ ਅਤੇ ਕਾਰੋਬਾਰ ਦਾ ਇੱਕ ਪ੍ਰਮੁੱਖ ਜ਼ਰੀਆ ਸੀ। ਉਨ੍ਹਾਂ ਕਿਹਾ ਆਧੁਨਿਕ ਯੁੱਗ ਵਿੱਚ ਭਾਰਤ ਨੇ ਜੀ-20 ਨੂੰ ਭਾਰਤ ਪੱਛਮੀ ਏਸ਼ੀਆ ਯੂਰਪ ਆਰਥਿਕ ਗਲਿਆਰੇ ਦਾ ਸੁਝਾਅ ਦਿੱਤਾ। ਇਹ ਗਲਿਆਰਾ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਵਿਸ਼ਵ ਵਪਾਰ ਦਾ ਆਧਾਰ ਬਣੇਗਾ।
ਜੀ-20 ਕਰਾਉਣ ਵਿੱਚ ਭਾਰਤ ਦੀ ਨੌਜਵਾਨ ਸ਼ਕਤੀ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਸਾਲ ਭਰ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਕਈ ਪ੍ਰੋਗਰਾਮ ਕਰਵਾਏਗੇ ਗਏ ਸਨ ਅਤੇ ਇਸੇ ਲੜੀ ਤਹਿਤ ਦਿੱਲੀ ਵਿੱਚ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ ਹੋਣ ਵਾਲਾ ਹੈ।
ਉਨ੍ਹਾਂ ਕਿਹਾ ਕਿ ‘ਜੀ-20 ਯੂਨੀਵਰਸਿਟੀ ਕੁਨੈਕਟ ਪ੍ਰੋਗਰਾਮ’ ਰਾਹੀਂ ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਇੱਕ-ਦੂਜੇ ਨਾਲ ਜੁੜਨਗੇ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਇਸ ਨਾਲ ਜੋੜਨ ਦੀ ਅਪੀਲ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment