ਵਰਲਡ ਡੈਸਕ – ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਮਹਾਂਮਾਰੀ ਦਾ ਕਹਿਰ ਫੈਲ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਬ੍ਰਿਟੇਨ ‘ਚ 55 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਤੇ 964 ਪੀੜਤ ਲੋਕਾਂ ਦੀ ਮੌਤ ਹੋ ਗਈ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਬ੍ਰਿਟੇਨ ‘ਚ ਪਹਿਲੀ ਵਾਰ, ਇੱਕ ਦਿਨ ਦੇ ਇੰਨੀ ਵੱਡੀ ਗਿਣਤੀ ‘ਚ ਨਵੇਂ ਕੇਸ ਸਾਹਮਣੇ ਆਏ ਹਨ। ਰੂਸ ‘ਚ ਵੀ ਸੰਕਰਮਿਤ ਲੋਕਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।
ਦੱਸ ਦਈਏ ਪਿਛਲੇ ਮਹੀਨੇ, ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਸੀ, ਜਿਸਦੇ ਚਲਦਿਆਂ ਬ੍ਰਿਟੇਨ ‘ਚ ਨਵੇਂ ਮਾਮਲਿਆਂ ‘ਚ ਵਾਧਾ ਹੋਇਆ ਤੇ ਬ੍ਰਿਟੇਨ ਤੋਂ ਵਾਇਰਸ ਦਾ ਨਵਾਂ ਰੂਪ ਦੁਨੀਆ ਦੇ ਕਈ ਦੇਸ਼ਾਂ ‘ਚ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਦਾ ਇਹ ਨਵਾਂ ਰੂਪ 70 ਪ੍ਰਤੀਸ਼ਤ ਵਧੇਰੇ ਸੰਕਰਮਿਤ ਦੱਸਿਆ ਜਾ ਰਿਹਾ ਹੈ।
ਇਸਤੋਂ ਇਲਾਵਾ ਅਮਰੀਕਾ ‘ਚ ਕੈਲੀਫੋਰਨੀਆ ਦੇ ਕੋਲੋਰਾਡੋ ਤੋਂ ਬਾਅਦ, ਹੁਣ ਫਲੋਰਿਡਾ ‘ਚ ਵੀ ਕੋਰੋਨਾ ਦਾ ਨਵਾਂ ਮਾਮਲਾ ਸਾਹਮਣਾ ਆਇਆ ਹੈ। ਹੁਣ ਤੱਕ, ਅਮਰੀਕਾ ‘ਚ 20 ਮਿਲੀਅਨ ਲੋਕ ਸੰਕਰਮਿਤ ਪਾਏ ਗਏ ਹਨ ਤੇ ਤਿੰਨ ਲੱਖ 42 ਹਜ਼ਾਰ ਤੋਂ ਵੱਧ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਕੋਰੋਨਾ ਮਹਾਂਮਾਰੀ ਨਾਲ ਪੀੜਤ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਨਾਲ ਹੀ ਦੱਖਣੀ ਅਫਰੀਕਾ ‘ਚ ਨਵੇ ਵਾਇਰਸ ਦਾ ਪਹਿਲਾ ਕੇਸ ਫਰਾਂਸ ‘ਚ ਪਾਇਆ ਗਿਆ ਹੈ।