ਆਹ ਦੇਖੋ ਸੈਲਫੀ ਦੇ ਕ੍ਰੇਜ਼ ਨੇ ਕਿਵੇਂ ਮਿਲਾਈਆਂ ਦੋ ਭੈਣਾਂ!

TeamGlobalPunjab
2 Min Read

ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਸਮਾਂ ਹੈ ਅਤੇ ਸੈਲਫੀ ਲੈਣ ਦਾ ਕ੍ਰੇਜ਼ ਤਾਂ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਪਰ ਜਿਸ ਮਾਮਲੇ ਦੀ ਅੱਜ ਅਸੀਂ ਗੱਲ ਕਰਨ ਜਾ  ਰਹੀ ਹੈ ਉਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਇਹ ਕਹਿਣ ਲਈ ਮਜ਼ਬੂਰ ਹੋ ਜਾਵੋਂਗੇ ਕਿ ਹਾਂ ਸੈਲਫੀ ਦਾ ਕ੍ਰੇਜ਼ ਵਧਣਾ ਚਾਹੀਦਾ ਹੈ। ਦਰਅਸਲ ਸਾਊਥ ਅਫਰੀਕਾ ਦੇ ਕੇਪਟਾਊਨ ਸਿਟੀ ‘ਚ 17 ਸਾਲ ਪਹਿਲਾਂ ਬਚਪਨ ‘ਚ ਵਿਛੜੀਆਂ ਦੋ ਭੈਣਾਂ ਨੂੰ ਇਸੀ ਸੈਲਫੀ ਦੇ ਕ੍ਰੇਜ਼ ਨੇ ਇੱਕ ਵਾਰ ਫਿਰ ਮਿਲਾ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਜਨਮ ਤੋਂ 3 ਦਿਨ ਬਾਅਦ ਇੱਕ ਲੜਕੀ ਨੂੰ ਨਰਸ ਵੱਲੋਂ ਚੋਰੀ ਕਰ ਲਿਆ ਗਿਆ ਸੀ। ਪਰ ਜਦੋਂ ਉਹ ਸਕੂਲ ਪੜ੍ਹਨ ਲੱਗੀਆਂ ਤਾਂ ਕਿਸਮਤ ਨਾਲ ਦੋਵੇਂ ਇੱਕ ਹੀ ਸਕੂਲ ਵਿੱਚ ਇਕੱਠੀਆਂ ਸਨ। ਰਿਪੋਰਟਾਂ ਮੁਤਾਬਿਕ ਕੇਪਟਾਉਨ ਇਲਾਕੇ ਦੀ ਰਹਿਣ ਵਾਲੀ ਸੇਲੇਸਟੇ ਨਾਮਕ ਔਰਤ ਦੀ ਇੱਕ ਬੇਟੀ ਮਿਸੇ ਜਦੋਂ ਤਿੰਨ ਸਾਲ ਦੀ ਸੀ ਤਾਂ ਉਸ ਨੇ ਦੂਸਰੀ ਬੇਟੀ ਨੂੰ ਜਨਮ ਦਿੱਤਾ ਸੀ ਪਰ ਕਥਿਤ ਉਸ ਨੂੰ ਨਰਸ ਵੱਲੋਂ ਹੀ ਚੋਰੀ ਕਰ ਲਿਆ ਗਿਆ ਸੀ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਸ਼ੇ ਨੇ ਜਦੋਂ ਇੱਕ ਸਕੂਲ ਵਿੱਚ ਦਾਖਲਾ ਲਿਆ ਤਾਂ ਉੱਥੇ ਹੀ ਉਸ ਦੀ ਗਵਾਚੀ ਹੋਈ ਛੋਟੀ ਭੈਣ ਨੇ ਵੀ ਦਾਖਲਾ ਲੈ ਲਿਆ। ਇਸ ਤੋਂ ਬਾਅਦ ਇੱਕ ਦਿਨ ਜਦੋਂ ਮਿਸ਼ੇ ਨੇ ਕੈਸਿਡੀ (ਗਵਾਚੀ ਹੋਈ ਲੜਕੀ) ਨਾਲ ਆਪਣੇ ਇੱਕ ਸੈਲਫੀ ਖਿੱਚ ਕੇ ਆਪਣੇ ਮਾਤਾ ਪਿਤਾ ਨੂੰ ਦਿਖਾਈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਉਨ੍ਹਾਂ ਦੀ ਹੀ ਅਗਵਾਹ ਹੋਈ ਬੇਟੀ ਹੋ ਸਕਦੀ ਹੈ। ਇਸ ਤੋਂ ਬਾਅਦ ਜਦੋਂ ਕੈਸਿਡੀ ਨੂੰ ਮੇਸ਼ੀ ਦੇ ਮਾਤਾ ਪਿਤਾ ਵੱਲੋਂ ਜਨਮ ਮਿਤੀ ਦੱਸੀ ਗਈ ਤਾਂ ਉਸ ਦੀ ਵੀ ਜਨਮ ਮਿਤੀ ਉਹੀਓ ਸੀ ਜਿਸ ਦਿਨ ਮੇਸ਼ੀ ਦੀ ਭੈਣ ਦਾ ਜਨਮ ਹੋਇਆ ਸੀ।

ਮੀਡੀਆ ਰਿਪੋਰਟਾਂ ਮੁਤਾਬਿਕ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਕੈਸਿਡੀ ਦਾ ਡੀਐਨਏ ਵੀ ਟੈਸਟ ਕੀਤਾ ਗਿਆ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਕੈਸਿਡੀ ਨੂੰ ਅਗਵਾਹ ਕਰਨ ਵਾਲੀ ਨਰਸ ਨੂੰ 10 ਸਾਲ ਦੀ ਸਜ਼ਾ ਹੋਈ ਹੈ।

- Advertisement -

Share this Article
Leave a comment