ਕੋਰੋਨਾ ਵਾਇਰਸ ਦਾ ਪੰਜਾਬ ‘ਤੇ ਹਮਲਾ, ਵੱਖ-ਵੱਖ ਜ਼ਿਲ੍ਹਿਆਂ ‘ਚੋਂ ਆਏ 100 ਤੋਂ ਵੱਧ ਨਵੇਂ ਮਾਮਲੇ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ‘ਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਨੇ ਲਗਭਗ ਪੂਰੇ ਪੰਜਾਬ ਨੂੰ ਵੀ ਬੁਰੀ ਤਰ੍ਹਾਂ ਲਪੇਟ ‘ਚ ਲੈ ਲਿਆ ਹੈ। ਅੱਜ ਸੂਬੇ ਦੇ ਵੱਖ-ਵੱਖ ਪੰਜ ਜ਼ਿਲ੍ਹਿਆਂ ਤੋਂ ਇਕੱਠੇ  100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਿਸਦੇ ਨਾਲ ਸੂਬੇ ਵਿਚ ਮਰੀਜ਼ਾਂ ਦੀ ਗਿਣਤੀ ਵਧ ਕੇ 1250 ਤੋਂ ਪਾਰ ਹੋ ਗਈ।

ਫਾਜ਼ਿਲਕਾ ਜ਼ਿਲ੍ਹੇ ਅੰਦਰ 30 ਨਵੇਂ ਮਾਮਲੇ

ਮੰਗਲਵਾਰ ਸਵੇਰੇ ਫਾਜ਼ਿਲਕਾ ਜ਼ਿਲ੍ਹੇ ਅੰਦਰ 30 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ। ਫਾਜ਼ਿਲਕਾ ‘ਚ ਪਹਿਲਾਂ ਹੀ 4 ਪਾਜ਼ੇਟਿਵ ਕੇਸ ਹੋਣ ਕਰਕੇ ਹੁਣ ਕੁੱਲ ਮਾਮਲੇ 34 ਹੋ ਗਈ ਹੈ। ਸਿਵਲ ਸਰਜਨ ਹਰਚੰਦ ਸਿੰਘ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹਾ ਫਾਜ਼ਿਲਕਾ ਦੇ 30 ਕੋਰੋਨਾ ਪਾਜ਼ੇਟਿਵ ਲੋਕਾਂ ‘ਚੋਂ 13 ਅਬਹੋਰ, 9 ਫਾਜ਼ਿਲਕਾ, 7 ਜਲਾਲਾਬਾਦ ਤੇ ਇਕ ਰਾਜਸਥਾਨ ਦੇ ਪਿੰਡਾਂ ਤੋਂ ਹੈ।

ਮੁਕਤਸਰ ਵਿਚ 15 ਹੋਰ ਕੋਰੋਨਾ ਵਾਇਰਸ ਦੇ ਮਾਮਲੇ

ਮੁਕਤਸਰ ‘ਚ ਮੰਗਲਵਾਰ ਸਵੇਰੇ 15 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ‘ਚ ਇਕ ਹਜ਼ੂਰ ਸਾਹਿਬ ਤੋਂ ਵਾਪਸ ਪਰਤਿਆ ਸ਼ਰਧਾਲੂ ਹੈ ਤੇ 14 ਰਾਜਸਥਾਨ ਤੋਂ ਆਏ ਮਜ਼ਦੂਰ ਸ਼ਾਮਿਲ ਹਨ। ਇਨ੍ਹਾਂ ਦੇ ਸੈਂਪਲ 30 ਅਪ੍ਰੈਲ ਨੂੰ ਭੇਜੇ ਗਏ ਸਨ। ਕੋਰੋਨਾ ਪਾਜ਼ਿਟਿਵ ਪਾਏ ਗਏ ਮਰੀਜ਼ਾਂ ‘ਚ ਇਕ ਬੱਚਾ ਵੀ ਸ਼ਾਮਿਲ ਹੈ। ਹੁਣ ਤਕ 44 ਸ਼ਰਧਾਲੂ ਹੋ ਗਏ।

ਗੁਰਦਾਸਪੁਰ ‘ਚ 42 ਨਵੇਂ ਮਾਮਲੇ

ਗੁਰਦਾਸਪੁਰ ਸ਼ਹਿਰ ਅੰਦਰ ਅੱਜ 42 ਹੋਰ ਨਵੇਂ ਕੋਰੋਨਾ ਪੀੜਤ ਮਰੀਜ ਸਾਹਮਣੇ ਆਏ ਹਨ। ਜਿਨ੍ਹਾਂ ਦੇ ਸੈਂਪਲ 2 ਮਈ ਨੂੰ ਲਏ ਗਏ ਸਨ। ਇਸ ਤੋਂ ਪਹਲਿਾਂ ਗੁਰਦਾਸਪੁਰ ਅੰਦਰ ਕੋਰੋਨਾ ਦੇ 34 ਮਰੀਜ਼ ਸਨ, ਜੋ ਹੁਣ 76 ਹੋ ਗਏ ਹਨ।

ਲੁਧਿਆਣਾ ਚ 14 ਮਾਮਲੇ ਆਏ ਸਾਹਮਣੇ

ਅੱਜ ਦਿਨ ਚੜਦਿਆਂ ਹੀ ਲੁਧਿਆਣਾ ਵਿਚ 14 ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜਿਲ੍ਹਾ ਸਿਹਤ ਪ੍ਰਸ਼ਾਸਨ ਨੂੰ ਅੱਜ ਸਵੇਰੇ 704 ਜਾਂਚ ਨਮੂਨਿਆਂ ਦੀ ਸੂਚੀ ਪ੍ਰਾਪਤ ਹੋਈ ਹੈ, ਜਿਸ ਵਿਚ 14 ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤਰ੍ਹਾਂ ਲੁਧਿਆਣਾ ਵਿਚ ਕੋਰੋਨਾ ਵਾਇਰਸ ਪੀੜਤਾਂ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 155 ਹੋ ਗਿਆ ਹੈ।

ਜਲੰਧਰ ‘ਚ 5 ਮਾਮਲੇ

ਜਲੰਧਰ ’ਚ ਕੋਵਿਡ-19 (ਕੋਰੋਨਾ) ਵਾਇਰਸ ਦੇ 5 ਹੋਰ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਗਿਣਤੀ ਵੱਧ ਕੇ 136 ਹੋ ਗਈ ਹੈ।

Share This Article
Leave a Comment