ਅਮਰੀਕਾ ਦੀ ਸੰਸਦ ਵੱਲੋਂ 14 ਅਪ੍ਰੈਲ ਨੂੰ ‘ਨੈਸ਼ਨਲ ਸਿੱਖ ਡੇਅ’ ਐਲਾਨਣ ਲਈ ਮਤਾ ਪੇਸ਼

TeamGlobalPunjab
2 Min Read

ਵਾਸ਼ਿੰਗਟਨ: ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਾਮੂਰਤੀ ਸਣੇ ਕਈ ਸੰਸਦ ਮੈਂਬਰਾਂ ਨੇ ਹਰ ਸਾਲ 14 ਅਪ੍ਰੈਲ ਨੂੰ ਨੈਸ਼ਨਲ ਸਿੱਖ ਡੇਅ ਵਜੋਂ ਮਨਾਉਣ ਲਈ ਸੰਸਦ ‘ਚ ਮਤਾ ਪੇਸ਼ ਕੀਤਾ ਹੈ। ਇਹ ਮਤਾ 28 ਮਾਰਚ ਨੂੰ ਸਦਨ ‘ਚ ਵੂਮੈਨ ਮੈਰੀ ਗੇ ਸਕੈਨਲੋਨ ਵਲੋਂ ਪੇਸ਼ ਕੀਤਾ ਗਿਆ, ਜਿਸ ਨੂੰ 12 ਤੋਂ ਵੱਧ  ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ।

ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮੈਰੀਕਨ ਸਿੱਖ ਕਾਂਗਰੇਸ਼ਨਲ ਕੋਕਸ ਸਣੇ ਅਮਰੀਕੀ ਸੰਸਦ ਮੈਂਬਰਾਂ ਨੇ 28 ਮਾਰਚ ਨੂੰ ਹਾਊਸ ਵਿੱਚ 1007 ਮਤਾ ਪੇਸ਼ ਕਰ ਦਿੱਤਾ ਹੈ।

ਮਤੇ ਵਿੱਚ ਦੱਸਿਆ ਗਿਆ ਕਿ ਪੰਜਾਬ ਤੋਂ 100 ਸਾਲ ਪਹਿਲਾਂ ਸਿੱਖ ਅਮਰੀਕਾ ਆਉਣੇ ਸ਼ੁਰੂ ਹੋਏ ਸਨ ਤੇ ਉਨਾਂ ਨੇ ਇੱਥੋਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦੇ ਲਗਭਗ 3 ਕਰੋੜ ਸ਼ਰਧਾਲੂ ਹਨ ਅਤੇ ਅਮਰੀਕਾ ਵਿੱਚ ਲਗਭਗ 10 ਲੱਖ ਸ਼ਰਧਾਲੂ ਵਸੇ ਹੋਏ ਹਨ।

ਇਸ ਮਤੇ ਦਾ ਸਮਰਥਨ ਕਰਨ ਵਾਲਿਆਂ ਵਿੱਚ ਕੈਰਨ ਬੈਂਸ, ਰਾਜਾ ਕ੍ਰਿਸ਼ਨ ਮੂਰਤੀ, ਪਾਲ ਟੋਂਕੋ, ਬ੍ਰਾਇਨ ਕੇ ਫਿਟਜ਼ਪੈਟ੍ਰਿਕ, ਡੈਨੀਅਲ ਮਿਊਜ਼, ਐਰਿਕ ਸਵੈਲਵੇਲ, ਡੋਨਾਲਡ’ ਨੌਰਕਰੋਸ, ਐਂਡੀ ਕਿਮ, ਜੋਹਨ ਗੌਰਮੇਂਡੀ, ਰਿਚਰਡ ਈ. ਨੀਲ, ਬੈਂਡਨ ਐੱਫ. ਬੋਇਲੇ ਅਤੇ ਡੇਵਿਡ ਜੀ, ਵਲਾਡਾਓ ਸ਼ਾਮਲ ਹਨ। ਸਿੱਖ ਕੋਕਸ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਤੇ ਦਾ ਸਵਾਗਤ ਕੀਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment