ਕਿਸਾਨ 15 ਅਗਸਤ ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਘਰਸ਼  ਦਿਵਸ’ ਵਜੋਂ ਮਨਾਉਣਗੇ ਅਤੇ ਦੇਸ਼ ਭਰ ‘ਚ ਕੱਢਣਗੇ ਤਿਰੰਗਾ ਮਾਰਚ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕਿਸਾਨ 15  ਅਗਸਤ ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਘਰਸ਼  ਦਿਵਸ’ ਵਜੋਂ ਮਨਾਉਣਗੇ ਅਤੇ ਦੇਸ਼ ਭਰ ਵਿੱਚ ਤਿਰੰਗਾ ਮਾਰਚ ਕੱਢਣਗੇ।

40 ਕਿਸਾਨ ਸੰਗਠਨਾਂ ਦੇ ਇਸ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਮੁੱਖ ਦਫ਼ਤਰਾਂ ‘ਤੇ ਸਾਰੇ ਕਿਸਾਨ ਅਤੇ ਮਜ਼ਦੂਰ ਤਿਰੰਗਾ ਯਾਤਰਾ ਕੱਢਣਗੇ। ਇਸ ਦੌਰਾਨ ਰਾਸ਼ਟਰੀ ਝੰਡਾ ਲੈ ਕੇ ਸਾਰੇ ਸਾਈਕਲ, ਬਾਈਕ, ਬੈਲਗੱਡੀ ਅਤੇ ਟਰੈਕਟਰ ‘ਤੇ ਸਵਾਰ ਹੋਕੇ ਸਾਰੇ ਨਿਕਲਣਗੇ।

ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਜੰਤਰ-ਮੰਤਰ ‘ਤੇ ਆਪਣੀ ਸੰਸਦ ਚਲਾ ਰਹੇ ਹਨ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਇਹ ਸੰਸਦ ਚਲਾ ਰਹੇ ਹਨ। ਵੱਖ-ਵੱਖ ਧਰਨਾ ਸਥਾਨਾਂ ਤੋਂ 200 ਕਿਸਾਨ ਇਸ ਸੈਸ਼ਨ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ। ਸਰਕਾਰ ਨੇ ਦਸ ਦੌਰ ਦੀ ਗੱਲਬਾਤ ਦੇ ਬਾਵਜੂਦ ਇਸ ਮੁੱਦੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਜਦੋਂ ਕਿ ਸਰਕਾਰ ਇਸ ਕਾਨੂੰਨਾਂ ਨੂੰ ਵਿਆਪਕ ਖੇਤੀਬਾੜੀ ਸੁਧਾਰ ਦੇ ਹਵਾਲੇ ਵਿੱਚ ਪੇਸ਼ ਕਰ ਰਹੀ ਹੈ।ਬੁੱਧਵਾਰ ਨੂੰ ਆਪਣਾ 10 ਵਾਂ ਦਿਨ ਪੂਰਾ ਕਰ ਰਹੇ ” ਕਿਸਾਨ ਸੰਸਦ ” ਦੇ ਦੌਰਾਨ, ਇੱਥੋਂ ਦੇ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨਾਂ ਦੇ ਨਾਲ ਨਾਲ ਹਵਾ ਪ੍ਰਦੂਸ਼ਣ ਦੇ ਪ੍ਰਸਤਾਵਿਤ ਬਿੱਲ ਅਤੇ ਬਿਜਲੀ ਸੋਧ ਬਿੱਲ ਦੇ ਵਿਰੁੱਧ ਮਤੇ ਪਾਸ ਕੀਤੇ।

Share this Article
Leave a comment