-ਅਵਤਾਰ ਸਿੰਘ
ਆਵਾਜ਼ ਦੇ ਜਾਦੂਗਰ ਮੁਹੰਮਦ ਰਫੀ ਦਾ ਜਨਮ 24-12-1924 ਨੂੰ ਕੋਟਲਾ ਸੁਲਤਾਨ ਸਿੰਘ, ਅੰਮਿ੍ਤਸਰ ਵਿਖੇ ਹਾਜੀ ਅਲੀ ਮੁਹੰਮਦ ਦੇ ਘਰ ਹੋਇਆ। ਵੀਹ ਸਾਲ ਦੀ ਉਮਰ ਵਿੱਚ ਰਫੀ ਨੂੰ ਬਿਲਕਸ ਨਾਂ ਦੀ ਕੁੜੀ ਨੇ ਪਸੰਦ ਕਰਕੇ ਵਿਆਹ ਕਰਾ ਲਿਆ।
ਉਨ੍ਹਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਡਚ, ਸਿੰਧੀ, ਉੜਦੂ, ਤਾਮਿਲ, ਮਰਾਠੀ, ਭੋਜਪੁਰੀ, ਕੰਨੜ ਤੇ ਸਪੈਨਿਸ਼ ਭਾਸ਼ਾ ਵਿੱਚ ਗੀਤਾਂ ਤੋਂ ਇਲਾਵਾ ਭਜਨ, ਕਵਾਲੀਆਂ, ਗਜ਼ਲਾਂ ਨੂੰ ਅਵਾਜ਼ ਨਾਲ ਸ਼ਿੰਗਾਰਿਆ।
ਪਹਿਲੀ ਵਾਰ 13 ਸਾਲ ਦੀ ਉਮਰ ‘ਚ ਇਕ ਪਬਲਿਕ ਸ਼ੋਅ ਦੌਰਾਨ ਗੀਤ ਗਾਇਆ। ਉਥੇ ਬੈਠੇ ਸੰਗੀਤਕਾਰ ਨੇ ਆਵਾਜ਼ ਦੇ ਹੀਰੇ ਦੀ ਪਹਿਚਾਣ ਕਰਕੇ ਬੰਬਈ ਆਉਣ ਲਈ ਸੱਦਾ ਦਿੱਤਾ ਪਰ ਉਸਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਆਪਣੇ ਕੈਰੀਅਰ ਸ਼ੁਰੂ ਕੀਤਾ।
1944 ਵਿੱਚ ਮੁਹੰਮਦ ਰਫੀ ਨੇ ਪਹਿਲੀ ਵਾਰ ਫਿਲਮ ਗੁਲਬਲੋਚ ਵਿਚ ਜੀਨਤ ਬੇਗਮ ਨਾਲ ਦੋਗਾਨੇ ਦੇ ਰੂਪ ਵਿੱਚ ‘ਸੋਹਣੀਏ ਨੀ, ਹੀਰੀਏ ਨੀ, ਤੇਰੀ ਯਾਦ ਨੇ ਬਹੁਤ ਸਤਾਇਆ’ ਗਾਇਆ। ਉਸਦੀ ਪਹਿਲੀ ਫਿਲਮ ਗਾਂਉ ਕੀ ਗੋਰੀ ਸੀ ਪਰ ਪ੍ਰਸਿੱਧੀ ਫਿਲਮ ਜੁਗਨੂੰ ਤੋਂ ਮਿਲੀ।
1949 ਵਿੱਚ ਸਿਲਵਰ ਮੈਡਲ, 6 ਵਾਰ ਫਿਲਮ ਫੇਅਰ ਐਵਾਰਡ ਤੇ 1967 ਵਿੱਚ ਪਦਮ ਸ਼੍ਰੀ ਇਨਾਮ ਨਾਲ ਸਨਮਾਨਿਆ ਗਿਆ।
4/2/1980 ਨੂੰ ਸ੍ਰੀ ਲੰਕਾ ਦੇ ਆਜ਼ਾਦੀ ਦਿਵਸ ਮੌਕੇ ਉਸਦਾ ਗੀਤ ਸੁਨਣ ਲਈ 12 ਲੱਖ ਲੋਕ ਇਕਠੇ ਹੋਏ। 31 ਜੁਲਾਈ 1980 ਵਿੱਚ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਆਖਰੀ ਗੀਤ 26 ਜੁਲਾਈ 1980 ਨੂੰ ਸ਼ਾਮ ਫਿਰ ਉਦਾਸ ਕਿਉਂ ਹੈ ਗਾਇਆ।