ਕੋਰੋਨਾ ਦਾ ਖੌਫ – ਡਰੋ ਨਾ ਇਕ ਦੂਸਰੇ ਦਾ ਸਹਾਰਾ ਬਣੋ

TeamGlobalPunjab
3 Min Read

-ਰੂਬੀ ਕੌਸ਼ਲ

ਕੋਰੋਨਾ ਦਾ ਕਹਿਰ ਇੰਨਾ ਵਧ ਗਿਆ ਕਿ ਹਰ ਇੱਕ ਦੇ ਦਿਮਾਗ ‘ਚ ਇੱਕ ਹੀ ਗੱਲ ਕੀ ਹੁਣ ਕੀ ਹੋਵੇਗਾ। ਉਸ ਤੋਂ ਬਾਅਦ ਅਗਲੀ ਗੱਲ, ਕੀ ਲਾਕਡਾਊਨ ਲੱਗੇਗਾ ?

ਆਪਣੇ ਫਰਜ਼ ਕਿਉਂ ਅਸੀ ਭੁੱਲ ਗਏ ਹਾਂ ..ਜਦੋਂ ਕੋਈ ਪੁਲਿਸ ਅਧਿਕਾਰੀ ਦਿਖਾਈ ਦਿੰਦਾ ਹੈ ਤਾਂ ਅਸੀ ਚਲਾਨ ਤੋਂ ਡਰਦੇ ਮਾਸਕ ਪਾ ਲੈਦੇਂ ਹਾਂ। ਸ਼ਾਇਦ ਅੱਜ ਵੀ ਸਾਨੂੰ ਲੱਗ ਰਿਹਾ ਹੈ ਕਿ ਇੱਕ ਦਿਨ ‘ਚ ਲੱਖਾਂ ਕੇਸ ਸਾਰੇ ਝੂਠੇ ਨੇ।

ਅਜਿਹਾ ਕੁਝ ਨਹੀਂ ਇਹ ਸਗੋਂ ਸੱਚੀ ਗੱਲ ਹੈ ਕਿ ਕੇਸ ਦਿਨੋਂ ਦਿਨ ਵੱਧ ਰਹੇ ਹਨ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਕੋਰੋਨਾ ਇਕ ਮਹਾਮਾਰੀ ਹੈ। ਇਹ ਕਿਸੇ ਵੱਡੇ ਛੋਟੇ ਨੂੰ ਨਹੀਂ ਜਾਂਦਾ। ਪਰ ਇਸ ਸਬੰਧੀ ਹਦਾਇਤਾ ਨੂੰ ਮੰਨਣਾ ਜ਼ਰੂਰੀ ਨਾ ਕਿ ਇਸ ਦੇ ਡਰ ਨੂੰ ਆਪਣੇ ‘ਤੇ ਇੰਨਾ ਹਾਵੀ ਕਰ ਲੈਣਾ ਕਿ ਤੁਸੀਂ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਕੇ ਦਿਮਾਗੀ ਦਿਲ ਦੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਓ।

- Advertisement -

ਮੈਂ ਕਿੰਨੀਆਂ ਹੀ ਖਬਰਾਂ ਅੱਜ ਤੱਕ ਦੇਖੀਆਂ ਕਿ ਕਿਸੇ ਨੂੰ ਕੋਰੋਨਾ ਸੀ ਉਹ ਤਾਂ ਠੀਕ ਹੋ ਗਿਆ ਪਰ ਇਹ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਹੈ।

ਜਦੋਂ ਅਜਿਹੀਆਂ ਖਬਰਾਂ ਸਾਮਹਣੇ ਆਉਦੀਆਂ ਨੇ ਤਾਂ ਚਿੰਤਾ ਹੋਣੀ ਲਾਜ਼ਮੀ ਹੋ ਜਾਂਦੀ ਹੈ ਤੇ ਅੱਜ ਦੀ ਹੀ ਗੱਲ ਕਰ ਲਈਏ ਤਾਂ ਪੀਜੀਆਈ ਤੋਂ ਆਈ ਖਬਰ ਨੇ ਵੀ ਚਿੰਤਾ ਦੀ ਲਕੀਰ ਪੇਸ਼ ਕਰ ਦਿੱਤੀ ਹੈ।

ਖਬਰ ਹੈ ਕੀ ਕੋਰੋਨਾ ਪਾਜ਼ੀਟਿਵ ਵਿਅਕਤੀ ਨੇ ਪੀਜੀਆਈ ‘ਚ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਲੈ ਲਈ। ਇਹ ਸਭ ਖਬਰਾਂ ਕਈ ਸਵਾਲ ਪੈਦਾ ਕਰਦੀਆਂ ਨੇ ਕਿ ਸਾਡਾ ਸਿਸਟਮ ਸਹੀ ਨਹੀਂ ਜਾਂ ਫਿਰ ਅੱਜ ਸੋਸ਼ਲ ਮੀਡਿਆ ਨੇ ਇੰਨਾ ਲੋਕਾਂ ਨੂੰ ਕੋਰੋਨਾ ਦੇ ਨਾਮ ‘ਤੇ ਡਰਾ ਦਿੱਤਾ ਹੈ।

ਕੀ ਉਹ ਕੋਰੋਨਾ ਪਾਜ਼ਿਿਟਵ ਰਿਪੋਰਟ ਸੁਣ ਕੇ ਹੀ ਡਰ ਜਾਦੇ ਹਨ। ਲੋੜ ਹੈ ਕਿ ਅਸੀ ਇਸ ਸਬੰਧੀ ਹਿਦਾਇਤਾਂ ਨੂੰ ਮੰਨਦੇ ਹੋਏ ਜੇਕਰ ਕਿਸੇ ਨੂੰ ਤੁਹਾਡੀ ਲੋੜ ਹੈ ਤਾਂ ਉਸ ਦੇ ਲਈ ਅੱਗੇ ਆਉ, ਸਹਾਰਾ ਦਿਓ ਔਖੀ ਘੜੀ ਜ਼ਰੂਰ ਹੈ ਪਰ ਇਹ ਵੀ ਨਿਕਲ ਜਾਵੇਗੀ। ਇੱਕ ਅਜਿਹੀ ਤਸਵੀਰ ਜਿਸ ਨੂੰ ਦੇਖ ਅੱਖਾਂ ‘ਚ ਹੰਝੂ ਨਿਕਲ ਆਏ। ਬਸ ਇਹ ਹੀ ਆਖ ਸਕਦੇ ਹਾਂ ਕਿ ਸਮਾਂ ਜ਼ਰੂਰ ਉਪਰ ਥੱਲੇ ਹੋਇਆ ਪਰ ਇਸ ਮੁਸ਼ਿਕਲ ਘੜੀ ‘ਚ ਵੀ ਇੱਕ ਦੂਜੇ ਦਾ ਸਹਾਰਾ ਬਣੀਏ ਤੇ ਹਰ ਸੰਭਵ ਕੋਸ਼ਿਸ਼ ਕਰੀਏ। ਮਾਸਕ ਪਾਓ, ਸਮਾਜਿਕ ਦੂਰੀ ਬਣਾਓ ਤੇ ਜਾਨ ਬਚਾਓ। ਇਹੀ ਹੈ ਇਕੋ ਇਕ ਬਚਾਓ।

Share this Article
Leave a comment