Home / North America / ਅਮਰੀਕਾ: ਫੇਸਬੁੱਕ ‘ਚ ਨੌਕਰੀ ਕਰ ਰਹੇ ਮੋਗਾ ਦੇ ਨੌਜਵਾਨ ਦੀ ਸੜ੍ਹਕ ਹਾਦਸੇ ‘ਚ ਮੌਤ

ਅਮਰੀਕਾ: ਫੇਸਬੁੱਕ ‘ਚ ਨੌਕਰੀ ਕਰ ਰਹੇ ਮੋਗਾ ਦੇ ਨੌਜਵਾਨ ਦੀ ਸੜ੍ਹਕ ਹਾਦਸੇ ‘ਚ ਮੌਤ

ਮੋਗਾ: ਅਮਰੀਕਾ ’ਚ ਭਿਆਨਕ ਸੜ੍ਹਕ ਹਾਦਸੇ ‘ਚ ਮੋਗਾ ਦੇ ਪੰਜਾਬੀ ਨੌਜਵਾਨ ਕਿਰਨਜੋਤ ਸਿੰਘ ਦਿਓਲ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੈਲੀਫੋਰਨੀਆ ਦੇ ਫਰੀਮੌਂਟ ‘ਚ 29 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਕਿਰਨਜੋਤ ਸਾਈਕਲ ’ਤੇ ਦਫਤਰ ਜਾ ਰਹੇ ਸਨ ਤਾਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਕਿਰਨਜੋਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। 6 ਸਾਲ ਪਹਿਲਾ ਮੋਗਾ ਤੋਂ ਅਮਰੀਕਾ ਗਏ 28 ਸਾਲਾ ਕਿਰਨਜੋਤ ਪਹਿਲਾਂ ਫੇਸਬੁੱਕ ਤੇ ਫਿਰ ਇੰਸਟਾਗ੍ਰਾਮ ਕੰਪਨੀ ’ਚ ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਕਰ ਰਹੇ ਸਨ। ਕਿਰਨਜੋਤ ਦਾ ਹਾਲੇ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੀ ਪਤਨੀ ਵੀ ਫੇਸਬੁੱਕ ‘ਚ ਹੀ ਨੌਕਰੀ ਕਰਦੀ ਹੈ। ਜਾਣਕਾਰੀ ਮੁਤਾਬਕ ਦੋਵੇਂ ਪਤੀ ਪਤਨੀ ਸਾਈਕਲਾਂ ’ਤੇ ਹੀ ਸਵਾਰ ਹੋ ਕੇ ਦਫਤਰ ਜਾਂਦੇ ਸਨ ਪਰ ਕੁਝ ਦਿਨਾਂ ਤੋਂ ਉਸ ਦੀ ਪਤਨੀ ਕਾਰ ’ਚ ਦਫਤਰ ਜਾ ਰਹੀ ਸੀ। ਇਸ ਹਾਦਸੇ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉੱਥੇ ਹੀ ਕਿਰਨਜੋਤ ਦੀ ਪਤਨੀ ਗੁਰਨੀਤ ਕੌਰ ਸੰਧੂ ਸਿੱਖੀ ’ਚ ਅਟੁੱਟ ਵਿਸ਼ਵਾਸ ਰੱਖਦੀ ਹੈ ਤੇ ਉਸ ਨੇ ਕਿਰਜੋਤ ਦੇ ਜਾਣ ਤੋਂ ਬਾਅਦ ਖੁਦ ਨੂੰ ਵਾਹਿਗੁਰੂ ਦੇ ਚਰਨਾਂ ‘ਚ ਅਰਪਿਤ ਕਰ ਦਿੱਤਾ। ਉਸ ਨੇ ਸਤੰਬਰ ਮਹੀਨੇ ’ਚ ਆਪਣੇ ਘਰ ਗੁਰਬਾਣੀ ਕੀਰਤਨ ਕਰਵਾਉਣ ਦਾ ਫੈਸਲਾ ਲਿਆ ਹੈ ਤੇ ਹਰ ਰੋਜ਼ ਸ਼ਾਮ ਨੂੰ 6 ਤੋਂ 8 ਵਜੇ ਤੱਕ ਕੀਰਤਨ ਕੀਤਾ ਜਾਵੇਗਾ। ਕਿਰਨਜੋਤ ਸਿੰਘ ਦੇ ਲਈ ਅਮਰੀਕੀ ਸਿੱਖ ਪੰਚਾਇਤ ਵੱਲੋਂ ਇਕ ਸੱਦਾ ਪੱਤਰ ਵੀ ਜਾਰੀ ਕਿਤਾ ਗਿਆ ਹੈ ਜਿਸ ‘ਚ ਸਭ ਨੂੰ ਕੀਰਤਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਦੱਸ ਦੇਈਏ ਹੈ ਕਿ ਤਿੰਨ ਸਾਲ ਪਹਿਲਾਂ ਹੀ ਮੋਗਾ ਦੇ ਰਹਿਣ ਵਾਲੇ ਕਿਰਨਜੋਤ ਦਾ ਵਿਆਹ ਹੋਇਆ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਮੋਗਾ ਤੋਂ ਪੂਰੀ ਕਰ ਕੇ ਵਾਰਾਣਸੀ ਦੇ ਆਈ. ਆਈ. ਟੀ. ’ਚ ਪੜ੍ਹਾਈ ਕਰਕੇ ਉਸ ਨੇ ਅਮਰੀਕਾ ’ਚ ਫੇਸਬੁੱਕ ਕੰਪਨੀ ‘ਚ ਨੌਕਰੀ ਹਾਸਲ ਕੀਤੀ ।

Check Also

ਚੀਨ ਨਾਲ ਤਣਾਅ ਵਧਣ ‘ਤੇ ਟਰੰਪ ਨਹੀਂ ਦੇਣਗੇ ਭਾਰਤ ਦਾ ਸਾਥ: ਬੋਲਟਨ

ਵਾਸ਼ਿੰਗਟਨ: ਭਾਰਤ-ਚੀਨ ਸਰਹੱਦ ਵਿਵਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦਾ ਸਾਥ ਦੇਣ ਦੀ …

Leave a Reply

Your email address will not be published. Required fields are marked *