ਮੋਗਾ ਦੇ ਸ਼ਰਨਜੀਤ ਗਿੱਲ ਨੂੰ ਸਰੀ ਆਰਸੀਐਮਪੀ ‘ਚ ਮਿਲੀ ਤਰੱਕੀ

TeamGlobalPunjab
2 Min Read

ਸਰੀ: ਸਰੀ ਦੀ ਆਰਸੀਐਮਪੀ ਵਿੱਚ ਤਾਇਨਾਤ ਪੰਜਾਬ ਦੇ ਮੋਗਾ ‘ਚ ਜਨਮੇ ਸ਼ਰਨਜੀਤ ਗਿੱਲ ਨੂੰ ਤਰੱਕੀ ਮਿਲੀ ਹੈ। ਕਮਿਊਨਿਟੀ ਸਰਵਿਸਜ਼ ਆਫਿਸਰਜ਼ ਦੇ ਸੁਪਰਡੈਂਟ ਅਹੁਦੇ ‘ਤੇ ਤਾਇਨਾਤ ਸ਼ਰਨਜੀਤ (ਸ਼ੌਨ) ਗਿੱਲ ਨੂੰ ਚੀਫ਼ ਸੁਪਰਡੈਂਟ ਬਣਾ ਦਿੱਤਾ ਗਿਆ ਹੈ। ਹੁਣ ਉਹ ਸਰੀ ਆਰਸੀਐਮਪੀ ਲਈ ਸੀਨੀਅਰ ਅਪ੍ਰੇਸ਼ਨਜ਼ ਅਫਸਰ ਵਜੋਂ ਵੀ ਸੇਵਾਵਾਂ ਨਿਭਾਉਣਗੇ।

ਸਰੀ ਆਰਸੀਐਮਪੀ ਨੇ ਸ਼ਾਨ ਗਿੱਲ ਨੂੰ ਤਰੱਕੀ ‘ਤੇ ਵਧਾਈ ਦਿੰਦੇ ਕਿਹਾ ਕਿ ਪੁਲਿਸ ਮਹਿਕਮੇ ਵਿੱਚ ਗਿੱਲ ਦਾ 31 ਸਾਲਾਂ ਦਾ ਤਜ਼ਰਬਾ ਉਨਾਂ ਦੀ ਫਰੰਟਲਾਈਨ, ਇਨਵੈਸਟੀਗੇਟਿਵ ਅਤੇ ਕਮਿਊਨਿਟੀ ਸਰਵਿਸਜ਼ ਟੀਮਾਂ ਲਈ ਇਕ ਵੱਡੀ ਜ਼ਾਇਦਾਦ ਦੀ ਤਰਾਂ ਹੈ।

ਸਰੀ ਜਨਰਲ ਡਿਊਟੀ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਗਿੱਲ ਨੂੰ ਲੈਂਗਲੀ ਆਰਸੀਐਮਪੀ ਗੰਭੀਰ ਅਪਰਾਧ, IHIT, ਬਰਨਬੀ RCMP ਗੰਭੀਰ ਅਪਰਾਧ, ਅਤੇ ਇੰਟੀਗ੍ਰੇਟਿਡ ਰਾਸ਼ਟਰੀ ਸੁਰੱਖਿਆ ਇਨਫੋਰਸਮੈਂਟ ਟੀਮ (ਇਨਸੈੱਟ) ਨਾਲ 15 ਸਾਲਾਂ ਤੋਂ ਵੱਧ ਸਮੇਂ ਦਾ ਤਜ਼ਰਬਾ ਹਾਸਲ ਹੈ।

- Advertisement -

ਪੰਜਾਬ ਦੇ ਮੋਗਾ ਦੇ ਪਿੰਡ ਰਜਿਆਣਾ ‘ਚ ਜਨਮੇ ਸ਼ੌਨ ਗਿੱਲ ਚੰਗੀ ਪੰਜਾਬੀ ਬੋਲਦੇ ਹਨ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਪਰਿਵਾਰ ਨਾਲ ਸਰੀ ਵਿਚ ਰਹਿ ਰਹੇ ਹਨ।

Share this Article
Leave a comment