ਪੀਐਮ ਮੋਦੀ ਦਾ 7 ਸਾਲ ਬਾਅਦ ਚੀਨ ਦੌਰਾ, ਸ਼ੀ ਜਿਨਪਿੰਗ ਨੇ ਕਿਹਾ ‘ਡਰੈਗਨ ਅਤੇ ਹਾਥੀ ਦਾ ਮਿਲਣ ਜ਼ਰੂਰੀ

Global Team
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਚੀਨ ਦੌਰੇ ’ਤੇ ਹਨ, ਜਿੱਥੇ ਉਹ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇਸ ਸੰਮੇਲਨ ਵਿੱਚ 20 ਤੋਂ ਵੱਧ ਦੇਸ਼ ਸ਼ਾਮਲ ਹੋ ਰਹੇ ਹਨ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਸਰਹੱਦ ’ਤੇ ਸ਼ਾਂਤੀ ਦਾ ਮਾਹੌਲ ਹੈ। ਸ਼ੀ ਜਿਨਪਿੰਗ ਨੇ ਮੋਦੀ ਦੇ ਚੀਨ ਦੌਰੇ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਜਿਨਪਿੰਗ ਨੇ ਕਿਹਾ ਕਿ “ਡਰੈਗਨ ਅਤੇ ਹਾਥੀ ਦਾ ਇਕੱਠੇ ਆਉਣਾ ਜ਼ਰੂਰੀ ਹੈ।”

7 ਸਾਲਾਂ ਬਾਅਦ ਮੋਦੀ-ਜਿਨਪਿੰਗ ਦੀ ਮੁਲਾਕਾਤ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ 7 ਸਾਲਾਂ ਬਾਅਦ ਹੋਈ ਹੈ, ਜਿਸ ਕਾਰਨ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ’ਤੇ ਟਿਕੀਆਂ ਹੋਈਆਂ ਹਨ। ਅਮਰੀਕੀ ਟੈਰਿਫ ਦੇ ਵਿਚਾਲੇ ਭਾਰਤ ਅਤੇ ਚੀਨ ਦੀ ਨੇੜਤਾ ’ਤੇ ਵਿਸ਼ਵ ਦੀ ਨਜ਼ਰ ਹੈ।

ਤਿਆਨਜਿਨ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੀਟਿੰਗ ਲਗਭਗ ਇੱਕ ਘੰਟੇ ਤੱਕ ਚੱਲੀ। ਇਸ ਮੀਟਿੰਗ ਵਿੱਚ ਕਈ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਮੌਜੂਦ ਸਨ।

ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੀਆਂ ਮੁੱਖ ਗੱਲਾਂ

ਮੋਦੀ ਨੇ ਮੀਟਿੰਗ ਵਿੱਚ ਕਿਹਾ, “ਪਿਛਲੇ ਸਾਲ ਕਜ਼ਾਨ ਵਿੱਚ ਸਾਡੀ ਬਹੁਤ ਹੀ ਲਾਭਕਾਰੀ ਚਰਚਾ ਹੋਈ ਸੀ, ਜਿਸ ਨੇ ਸਾਡੇ ਸਬੰਧਾਂ ਨੂੰ ਸਕਾਰਾਤਮਕ ਦਿਸ਼ਾ ਦਿੱਤੀ। ਸਰਹੱਦ ’ਤੇ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਿਆ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਹੋਈ ਹੈ, ਜਿਸ ਨਾਲ 2.8 ਅਰਬ ਲੋਕ ਜੁੜੇ ਹਨ ਅਤੇ ਇਸ ਦਾ ਲਾਭ ਸਾਰੀ ਮਨੁੱਖਤਾ ਨੂੰ ਮਿਲੇਗਾ। ਮੋਦੀ ਨੇ SCO ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਗੱਲ ਵੀ ਕੀਤੀ।

ਸ਼ੀ ਜਿਨਪਿੰਗ ਦਾ ਬਿਆਨ

ਮੀਟਿੰਗ ਤੋਂ ਬਾਅਦ ਸ਼ੀ ਜਿਨਪਿੰਗ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ, ਤੁਹਾਡੇ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਮੈਂ SCO ਸੰਮੇਲਨ ਲਈ ਚੀਨ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਪਿਛਲੇ ਸਾਲ ਕਜ਼ਾਨ ਵਿੱਚ ਸਾਡੀ ਸਫਲ ਮੀਟਿੰਗ ਹੋਈ ਸੀ।” ਦੋਵਾਂ ਨੇਤਾਵਾਂ ਵਿਚਕਾਰ ਲਗਭਗ ਇੱਕ ਘੰਟੇ ਦੀ ਗੱਲਬਾਤ ਹੋਈ।

 

Share This Article
Leave a Comment