ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਛੋਟੇ ਭਰਾ ਦਾ ਦੇਹਾਂਤ

TeamGlobalPunjab
1 Min Read

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰਾ ਦੇ ਛੋਟੇ ਭਰਾ ਗੁਲਸ਼ਨ ਖੱਟਰ ਦਾ ਦੇਹਾਂਤ ਹੋ ਗਿਆ। 57 ਵਰ੍ਹਿਆਂ ਦੇ ਗੁਲਸ਼ਨ ਖੱਟਰ ਫੇਫੜਿਆਂ ਦੀ ਬਿਮਾਰੀ ਨਾਲ ਜੂਝ ਰਹੇ ਸਨ ਤੇ 15 ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਦੇਹਾਂਤ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਹੋਇਆ। ਦੋ ਦਿਨ ਪਹਿਲਾਂ ਉਨਾਂ ਨੂੰ ਰੋਹਤਕ ਦੇ ਪੀ.ਜੀ.ਆਈ ਤੋਂ ਗੁਰੂਗ੍ਰਾਮ ਦੇ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ।

ਗੁਲਸ਼ਨ ਖੱਟਰ ਦਾ ਸਸਕਾਰ ਅੱਜ ਦੁਪਹਿਰ 3ਵਜੇ ਰੋਹਤਕ ਦੇ ਸ਼ੀਲਾ ਬਾਈਪਾਲ ਸ਼ਮਸ਼ਾਨਘਾਟ ਘਾਟ ‘ਚ ਕੀਤਾ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਦੇ ਵੀ ਰੋਹਤਕ ਪਹੁੰਚ ਸਕਦੇ ਹਨ। ਮੁੱਖ ਮੰਤਰੀ ਖੱਟਰ ਦਾ ਪਰਿਵਾਰ ਮੂਲ ਰੂਪ ਵਿੱਚ ਕਲਾਨੌਰ ਬਲਾਕ ਦੇ ਪਿੰਡ ਬਿਆਨੀ ਦਾ ਰਹਿਣ ਵਾਲਾ ਹੈ।

Share this Article
Leave a comment