ਮੋਦੀ-ਚੰਨੀ ਦੀ ਜੋੜੀ ਨੇ ‘ਆਪ’ ਦੇ ਵਫ਼ਦ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਨਹੀਂ ਦਿੱਤੀ ਇਜਾਜ਼ਤ : ਆਪ

TeamGlobalPunjab
1 Min Read

ਨਵੀਂ ਦਿੱਲੀ : ‘ਆਪ’ ਦੇ ਵਫ਼ਦ ਨੂੰ ਕੇਂਦਰ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਖ਼ਤ ਵਿਰੋਧ ਜਤਾਇਆ ਹੈ।

ਕੇਜਰੀਵਾਲ ਨੇ ਕਿਹਾ ਕਿ ‘ਗੁਰਪੁਰਬ ਦੇ ਦਿਨ ਗੁਰੂ ਮਹਾਰਾਜ ਜੀ ਦੇ ਦਰਬਾਰ ਵਿਚ ਮੱਥਾ ਟੇਕਣ ਤੋਂ ਰੋਕਣਾ ਬਹੁਤ ਗਲਤ ਹੈ। ਅਜਿਹੀ ਰਾਜਨੀਤੀ ਦੇਸ਼ ਅਤੇ ਸਮਾਜ ਲਈ ਚੰਗੀ ਨਹੀਂ ਹੈ। ਕਿਸੇ ਦੁਸ਼ਮਣ ਨੂੰ ਵੀ ਗੁਰੂ ਮਹਾਰਾਜ ਜੀ ਦੇ ਦਰਬਾਰ ਵਿਚ ਮੱਥਾ ਟੇਕਣ ਅਤੇ ਅਰਦਾਸ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।’

ਉਧਰ ‘ਆਪ’ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ।

ਰਾਘਵ ਚੱਢਾ ਦਾ ਕਹਿਣਾ ਹੈ ਕਿ ‘ਆਪ’ ਦੇ ਵਫ਼ਦ ਨੂੰ ਮੋਦੀ-ਚੰਨੀ ਦੀ ਜੋੜੀ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਹ ਸਪਸ਼ਟ ਹੈ ਕਿ ਪੀ.ਐਮ. ਮੋਦੀ ਅਤੇ ਸੀ.ਐਮ. ਚੰਨੀ ਵਿਚਕਾਰ ਇਕ ਰਣਨੀਤਕ ਸਮਝ ਦੇ ਅਨੁਸਾਰ ਸਿਰਫ਼ ਚੰਨੀ ਅਤੇ ਉਸ ਦੇ ਆਦਮੀਆਂ ਨੂੰ ਆਉਣ ਦੀ ਆਗਿਆ ਹੈ। ਮੋਦੀ ਅਤੇ ਚੰਨੀ ਵਿਚਾਲੇ ਮੈਚ ਫਿਕਸਿੰਗ ਇਕ ਵਾਰ ਫਿਰ ਸਾਹਮਣੇ ਆਈ ਹੈ।

Share this Article
Leave a comment