ਮੋਬਾਈਲਾਂ ਅਤੇ ਫਾਸਟ ਫੂਡ ਦੀ ਲਗਾਤਾਰ ਵਰਤੋਂ ਨੋਜਵਾਨਾਂ ਨੂੰ ਬਣਾ ਰਹੀ ਬੋਲੇ, ਖੱਸੀ, ਨਾਮਰਦ ਤੇ ਦਿਮਾਗੀ ਅਪਾਹਜ

TeamGlobalPunjab
8 Min Read

-ਕਾਕਾ ਰਾਮ ਵਰਮਾ;

ਕੋਰੋਨਾ ਮਹਾਂਮਾਰੀ ਦੋਰਾਨ ਵਿਦਿਆਰਥੀਆਂ ਨੂੰ ਸਰਕਾਰਾਂ ਨੇ ਮੁਫਤ ਮੋਬਾਈਲ ਫੋਨ ਦੇਕੇ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਆਪ ਮੋਬਾਈਲ ਫੋਨ ਲੈਕੇ ਆਨ ਲਾਇਨ ਪੜਾਈ ਕਰਨ ਦੇ ਲਈ ਸਿਖਣ ਲਈ ਮਦਦ ਨਹੀਂ ਕੀਤੀ ਸਗੋਂ ਮੋਬਾਈਲ ਫੋਨਾਂ ਕਾਰਨ ਹੋਣ ਵਾਲੀਆਂ ਘਾਤਕ ਆਦਤਾਂ ਦੀ ਮਹਾਮਾਰੀ ਦੇ ਨਸ਼ਿਆ ਵਿਚ ਫਸਾ ਦਿੱਤਾ ਹੈ ਅੱਜ ਹਰੇਕ ਸਕੂਲੀ ਕਾਲਜੀ ਵਿਦਿਆਰਥੀ ਵਧੀਆ ਸਮਾਰਟ ਫੋਨ ਲੈਕੇ ਆਪਣੇ ਕਮਰਿਆਂ ਵਿੱਚ ਬੈਠੇ-ਬੈਠੇ ਦੋ ਤੋ ਚਾਰ ਘੰਟੇ ਪੜਾਈ ਕਰਦੇ ਹਨ, ਪਰ ਬਾਕੀ 10/12 ਘੰਟੇ ਫੋਨ ਤੇ ਛੋਟੇ ਬੱਚੇ ਗੇਮਾਂ ਖੇਡਦੇ ਰਹਿੰਦੇ ਹਨ ਜਦਕਿ ਨਾਬਾਲਗ ਲੜਕੇ ਲੜਕੀਆਂ ਮੰਨ ਪਸੰਦ ਫਿਲਮਾਂ ਅਤੇ ਕੁਝ ਅਜਿਹਾ ਵੀ ਦੇਖ ਰਹੇ ਹਨ ਜੋ ਕੁਮਾਰੇ ਨੋਜਵਾਨਾਂ ਲਈ ਦਿਲ, ਦਿਮਾਗ, ਸਰੀਰਕ ਤਾਕਤ, ਸ਼ਕਤੀ, ਧਿਆਨ, ਜ਼ੋਰ ਨੂੰ ਤਬਾਹ ਬਰਬਾਦ ਕਰ ਰਹੇ ਹਨ।

ਸਾਰੇ ਜਾਣਦੇ ਹਨ ਕਿ ਕਾਮ ਕ੍ਰੋਧ ਲੋਭ ਮੋਹ ਮਾਇਆ ਹੰਕਾਰ ਅਤੇ ਆਪਣੇਪਣ ਦੇ ਲਾਲਚ ਐਸ਼ਪ੍ਰਸਤੀ ਅਤੇ ਜਵਾਨੀ ਦੇ ਜੋਸ਼ ਦੌਰਾਨ ਨਾਬਾਲਗਾਂ ਅਤੇ ਨੋਜਵਾਨਾਂ ਦੀਆਂ ਖੁਸ਼ੀਆ ਸੁਪਨਿਆਂ ਤਾਕਤ ਆਰਾਮ ਅਮਨ ਸ਼ਾਂਤੀ ਸਬਰ ਸਹਿਣਸ਼ੀਲਤਾ ਨੂੰ ਤਬਾਹ ਬਰਬਾਦ ਕਰਦੇ ਹਨ ਇਸੀ ਕਰਕੇ ਸਿਆਣੇ ਵਿਦਵਾਨ ਬਜ਼ੁਰਗ ਲੋਕ ਬੱਚਿਆ ਨੂੰ ਬਚਪਨ ਜਵਾਨੀ ਵਿੱਚ ਕਾਮ ਕ੍ਰੋਧ ਆਦਿ ਤੋਂ ਬਚਾਉਣ ਲਈ ਬੱਚਿਆਂ ਨੂੰ ਕਸਰਤਾਂ ਖੇਡਾਂ ਅਖਾੜਿਆਂ ਖੇਡ ਗਰਾਊਂਡਾਂ ਨਾਲ ਜੋੜਨ ਲਈ ਯਤਨ ਕਰਦੇ ਰਹਿੰਦੇ ਸਨ। ਛੋਟੇ ਬੱਚਿਆਂ ਨੂੰ ਦਾਦਾ ਦਾਦੀ ਜਾਂ ਬਜ਼ੁਰਗ ਸ਼ਾਮੀ ਗਰਾਊਂਡਾਂ, ਪਾਰਕਾਂ, ਅਖਾੜਿਆਂ ਵਿਖੇ ਲੈਕੇ ਜਾਂਦੇ ਸਨ। ਦੰਗਲ ਜੋਰ ਅਜਮਾਉਣ ਵਾਲੀਆਂ ਖੇਡਾਂ ਹੁੰਦੀਆਂ ਸਨ ਅਤੇ ਸੋਣ ਸਮੇਂ ਬਹਾਦਰੀ ਵਫਾਦਾਰੀ ਤਾਕਤ ਹਿੰਮਤ ਹੌਸਲੇ ਪੈਦਾ ਕਰਨ ਵਾਲੀਆਂ ਗੁਰੂਆਂ, ਅਵਤਾਰਾਂ, ਰਾਜੇ-ਰਾਣੀਆਂ, ਰਾਜਕੁਮਾਰਾਂ, ਪਰੀਆਂ, ਫੋਜੀ ਜਵਾਨਾਂ, ਸੂਰਬੀਰਾਂ ਦੀਆਂ ਕਥਾ ਕਹਾਣੀਆਂ ਸੁਣਾਇਆ ਕਰਦੇ ਸਨ। ਜਿਸ ਸਦਕਾ ਬੱਚਿਆ ਨੋਜਵਾਨਾਂ ਦੇ ਆਚਰਨ ਸਰੀਰਕ ਮਾਨਸਿਕ ਸਮਾਜਿਕ ਧਾਰਮਿਕ ਵਿਚਾਰ ਆਦਤਾਂ ਅਤੇ ਸਸਤੀਆਂ ਉਜਾਗਰ ਹੁੰਦੀਆਂ ਸਨ। ਸਵੇਰੇ ਜਲਦੀ ਜਗਾ ਕੇ ਇਸ਼ਨਾਨ ਸਫਾਈ ਕਰਕੇ ਪਾਠ ਪੂਜਾ ਕਰਵਾਇਆ ਕਰਦੇ ਅਤੇ ਬੱਚਿਆਂ ਅੰਦਰ ਕਸਰਤ ਖੇਡਾਂ ਜੋਰ ਤਾਕਤ ਹਿੰਮਤ ਦਿਖਾਉਣ ਵਾਲੇ ਜੋਸ਼ ਭਰਦੇ ਸਨ। ਵਧੀਆਂ ਤਾਕਤ ਸ਼ਕਤੀ ਵਧਾਉਣ ਵਾਲੀਆਂ ਖੁਰਾਕਾਂ ਭੋਜਨ ਤਾਕਤ ਦੀਆ ਚੀਜਾਂ ਖਾਣ ਪੀਣ ਲਈ ਦਿੱਤੀਆ ਜਾਂਦੀਆ ਸਨ ਤਾਂ ਜੋ ਬੱਚੇ ਅਤੇ ਨੋਜਵਾਨ ਚਾਹੇ ਘਰ ਜੇਬ ਤੋਂ ਕਮਜ਼ੋਰ ਹੋਣ ਪਰ ਸਰੀਰਕ ਮਾਨਸਿਕ ਧਾਰਮਿਕ ਸਮਾਜਿਕ ਆਚਰਨ ਸੰਸਕਾਰਾਂ ਪੱਖੋ ਕਮਜੋਰ ਬੇਈਮਾਨ ਲਾਲਚੀ ਨਾ ਹੋ ਜਾਣ। ਸਰਦੀਆਂ ਵਿੱਚ ਦੇਸੀ ਘਿਓ ਦੀ ਪੰਜੀਰੀਆਂ ਜਾ ਪੀਨੀਆਂ ਰਲਾਕੇ ਸਾਰੇ ਰਲਕੇ ਬੈਠਕੇ ਦੁੱਧ ਨਾਲ ਖਾਂਦੇ ਸਨ। ਘਰ-ਘਰ ਗਾਵਾਂ, ਮੱਝਾਂ ਰੱਖੀਆ ਜਾਂਦੀਆਂ ਸਨ।

ਸਰਦੀਆਂ ਵਿੱਚ ਕੁਦਰਤ ਵੀ ਵੱਧ ਫਲ ਸਬਜੀਆਂ ਦਿੰਦੀ ਹੈ ਪਰ ਅੱਜ ਬੱਚਿਆ ਨੋਜਵਾਨਾਂ ਨੂੰ ਦੇਸੀ ਘਿਓ ਪੀਨੀਆਂ ਸਾਗ ਗਾਜਰਾਂ ਦਾਲਾਂ ਸਬਜੀਆਂ ਫਲ ਡਰਾਈ ਫਰੂਟ ਅਤੇ ਘਰ ਦੇ ਖਾਣੇ ਤਾਂ ਪਸੰਦ ਹੀ ਨਹੀਂ ਹਨ ਪਰ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਬੰਦ ਲਿਫਾਫਿਆਂ ਵਾਲੇ ਸੰਵਾਦੀ ਚਟਪੱਟੇ ਭੋਜਨ ਪਸੰਦ ਹਨ, ਨੋਜਵਾਨ ਮਾਵਾਂ ਵੀ ਰਸੋਈ ਵਿੱਚ ਜਾਕੇ ਮਿਹਨਤ ਕਰਨ ਦੀ ਥਾਂ ਫੋਨ ਕਰਕੇ ਆਪਣੀ ਪਸੰਦ ਦੇ ਖਾਣੇ ਘਰ ਬੈਠੇ-ਬੈਠੇ ਹੀ ਮੰਗਵਾਕੇ ਆਰਾਮ ਪ੍ਰਸਤੀ ਵਿਚ ਜੀ ਰਹੇ ਹਨ। ਜਦਕਿ ਡਾਇਟੀਸ਼ੀਅਨਜ ਡਾਕਟਰ ਮੈਡੀਕਲ ਖੇਤਰ ਦੇ ਮਾਹਰ ਦੱਸ ਰਹੇ ਹਨ ਕਿ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਬਾਸੀ ਗਲੇ ਸੜੇ ਭੋਜਨ ਸਰੀਰਕ ਮਾਨਸਿਕ ਸਮਾਜਿਕ ਤਾਕਤ ਸਬਰ ਸਾਤੀ ਨਿਮਰਤਾ ਘਟਾਉਂਦੇ ਹਨ ਪਰ ਆਕੜ ਗੁੱਸਾ ਲਾਲਚ ਕਾਮ ਵਾਸਣਾ ਬੇਸਬਰੀ ਜਿੱਦ ਬੇਇਮਾਨੀ ਹੇਰਾਫੇਰੀ ਦੇ ਵਿਚਾਰ ਆਦਤਾਂ ਵਧਾਉਂਦੇ ਹਨ ਇਹ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਵਾਲੇ ਭੋਜਨ ਤਾਂ ਰਸਾਇਣਕ ਖਾਦਾਂ ਵਾਂਗ ਕੰਮ ਕਰਦੇ ਹੋਏ ਬੱਚਿਆਂ ਦੇ ਸਰੀਰਾਂ ਨੂੰ ਜਲਦੀ ਵਧਾਉਂਦੇ ਕਾਮ ਵਾਸਨਾ ਭੜਕਾਉਂਦੇ ਆਕੜ ਹੰਕਾਰ ਕਾਮ ਕ੍ਰੋਧ ਲੋਭ ਮੋਹ ਮਾਇਆ ਲਾਲਚ ਜਗਾ ਰਹੇ ਹਨ।

- Advertisement -

ਮੋਬਾਈਲਾਂ ਨੇ ਬੱਚਿਆਂ ਅਤੇ ਨੌਜਵਾਨਾਂ ਦੀਆਂ ਨੀਦਰਾਂ, ਆਰਾਮ, ਸਬਰ, ਸਹਿਣਸ਼ੀਲਤਾ, ਬੋਲਚਾਲ, ਖੇਡਣਾ, ਨੱਚਣਾ, ਟੱਪਣਾ ਦੋੜਣਾ, ਤੁਰਨਾ, ਕਸਰਤਾਂ ਖੇਡਾਂ ਗਲਾਂ ਬਾਤਾਂ ਕਰਨਾ ਧੁੱਪ ਵਿੱਚ ਬੈਠਣਾ ਸੱਭ ਕੁੱਝ ਖਤਮ ਕਰ ਦਿੱਤੇ ਹਨ। ਕੈਂਸਰ ਦੇ ਇਲਾਜ ਕਰਦੇ ਡਾਕਟਰ ਮੰਨਦੇ ਹਨ ਕਿ ਕੈਂਸਰ ਦੇ ਫੋੜੇ ਅਤੇ ਜੜਾਂ ਨੂੰ ਖਤਮ ਕਰਨ ਲਈ ਰਸਾਇਣਿਕ ਦਵਾਈਆਂ ਦੇ ਟੀਕੇ ਅਤੇ ਬਿਜਲੀਆਂ ਲਗਾਕੇ ਮਰੀਜਾਂ ਨੂੰ ਬਚਾਇਆ ਜਾਂਦਾ ਹੈ ਪਰ ਹੁਣ ਤਾਂ ਸਰੀਰ ਤੇ ਫੋੜੇ ਫਿੰਸੀਆ ਹੁੰਦੇ ਹੀ ਨਹੀਂ ਕਿਉਂਕਿ ਰਸਾਇਣਿਕ ਭੋਜਨਾਂ ਰਾਹੀ ਮਿਲ ਰਹੀਆਂ ਖੁਰਾਕਾਂ ਅਤੇ ਮੋਬਾਈਲਾਂ ਦੇ ਈਅਰ ਫੋਨ ਰਾਹੀ ਲਗਾਤਾਰ ਦਿਮਾਗ ਸਰੀਰ ਵਿੱਚ ਲਗ ਰਹੇ ਬਿਜਲੀ ਦੇ ਕਰੰਟ ਬੱਚਿਆਂ ਨੋਜਵਾਨਾਂ ਨੂੰ ਖੱਸੀ, ਨਾਮਰਦ, ਨਾਸਮਝ, ਭੁਲ-ਭੁਲੇਖੇ ਵਾਲਾ ਬੱਚਾ ਜਾ ਨੋਜਵਾਨ ਬਣਾ ਚੁੱਕੇ ਹਨ ਅਤੇ ਸਰੀਰਕ, ਮਾਨਸਿਕ, ਧਾਰਮਿਕ, ਸਮਾਜਿਕ ਆਚਰਨ, ਸੰਸਕਾਰਾਂ ਪੱਖੋ ਕਮਜੋਰ ਕਰ ਰਹੇ ਹਨ ਜਿਸ ਕਰਕੇ ਹੁਣ ਨੋਜਵਾਨਾਂ ਵਿੱਚ ਵਿਆਹ ਮਗਰੋਂ ਬੱਚੇ ਪੈਦਾ ਕਰਨ ਦੀ ਤਾਕਤ ਖਤਮ ਹੋ ਰਹੀ ਹੈ। ਬੱਚਿਆਂ ਨੋਜਵਾਨਾਂ ਦੇ ਦਿਲ, ਦਿਮਾਗ, ਫੇਫੜੇ, ਲੀਵਰ, ਮਾਸਪੇਸ਼ੀਆਂ ਕਿਡਨੀਆ, ਹੱਡੀਆਂ ਬਹੁਤ ਕਮਜੋਰ ਬਣ ਰਹੇ ਹਨ। ਦਿਮਾਗੀ ਸੰਤੁਲਨ ਸੋਚਣ ਸਕਤੀ ਯਾਦਾਸ਼ਤ ਸਬਰ ਚੁਸਤੀ ਚਲਕੀ ਫੁਰਤੀਲੇ ਦਿਮਾਗ ਅਮਨ ਸਾਤੀ ਸਹਿਣਸ਼ੀਲਤਾ ਸੱਭ ਖਤਮ ਹੋ ਰਹੇ ਹਨ। ਪੰਜਾਬੀ ਬੱਚਿਆਂ ਅਤੇ ਨੌਜਵਾਨਾਂ ਨੂੰ ਮੁਫਤ ਦੀਆਂ ਚੀਜਾਂ ਸਹੂਲਤਾਂ ਆਰਾਮ ਪ੍ਰਸਤੀ ਦੀਆਂ ਆਦਤਾਂ ਪਾਕੇ ਅਪਾਹਜ ਬਿਮਾਰ ਮੰਗਤੇ ਬਣਾਇਆ ਜਾ ਰਿਹਾ ਹੈ, ਹੋ ਸਕਦਾ ਰਾਜਨੀਤਕ ਪਾਰਟੀਆਂ ਦੇ ਲੀਡਰ ਗਰੀਬਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਮੋਬਾਈਲਾਂ ਦੇ ਨਾਲ ਨਾਲ ਨੈੱਟ ਸਰਵਿਸ ਵੀ ਮੁਫਤ ਦੇਣ ਦੇ ਲਾਲਚ ਦੇਣਾ ਸ਼ੁਰੂ ਕਰ ਦੇਣ ਅਤੇ ਬੱਚੇ ਨੋਜਵਾਨ ਆਪਣੇ ਬੈਡਾਂ ਸੋਫਿਆ ਪਾਰਕਾਂ ਕੰਟੀਨਾਂ ਅਤੇ ਲੈਟਰਿੰਨਾਂ ਵਿੱਚੋ ਉਠਣ ਦੇ ਵੀ ਅਸਮਰਥ ਹੋ ਰਹੇ ਹਨ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕਾਂ ਕਰਕੇ ਬੱਚੇ ਨੋਜਵਾਨ ਦੋ ਦੋ ਦਿਨ ਲੈਟਰਿੰਗ ਨਹੀਂ ਜਾਂਦੇ, ਵਾਰ-ਵਾਰ ਪਿਸ਼ਾਬ ਨਾ ਆਵੇ ਉਠਣਾ ਨਾਂ ਪਵੇ ਇਸ ਲਈ ਉਹ ਪਾਣੀ ਵੀ ਬਹੁਤ ਘੱਟ ਪੀਂਦੇ ਹਨ। ਮੋਬਾਈਲ ਨੇ ਧੁੱਪ ਵਿੱਚ ਬੈਠਕੇ ਵਿਟਾਮਿਨ ਡੀ ਲੈਣ ਦੀ ਆਦਤ ਵੀ ਖੋਹ ਲਈ ਹੈ।

ਬੱਚਿਆ ਨੋਜਵਾਨਾਂ ਵਿੱਚ ਦਿਲ, ਦਿਮਾਗ, ਪੇਟ, ਸਾਹ, ਗੋਡਿਆ, ਚਮੜੀ ਦੀਆਂ ਬਿਮਾਰੀਆਂ ਤੇਜੀ ਨਾਲ ਵੱਧ ਰਹੀਆਂ ਹਨ ਕਿਉਂਕਿ ਬੱਚੇ ਤਾਜੀ ਹਵਾ, ਪਾਣੀ, ਫਲ, ਸਬਜੀਆਂ, ਸਤੁਲਿੰਤ ਭੋਜਨ, ਕਸਰਤਾਂ, ਖੇਡਾਂ, ਸ਼ਕਤੀ ਵਧਾਉਣ ਵਾਲੀਆਂ ਕਸਰਤਾਂ, ਕਥਾ, ਕਹਾਣੀਆਂ ਦੀ ਥਾਂ ਮੋਬਾਈਲਾਂ ਅਤੇ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਆਰਾਮ ਪ੍ਰਸਤੀ ਐਸ ਪ੍ਰਸਤੀ ਵਿੱਚ ਫਸਾ ਦਿੱਤਾ ਗਿਆ ਹੈ, ਪਰ ਬਚਾਉਣ ਲਈ ਕੋਈ ਰਸਤਾ ਨਹੀਂ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਹੁਕਮ ਚਲਦੇ ਹਨ ਅਧਿਆਪਕ ਵਿਚਾਰੇ ਬੱਚਿਆਂ ਨੂੰ ਨਾ ਸਮਝਾ ਸਕਦੇ ਹਨ ਨਾ ਸਜਾ ਦੇ ਸਕਦੇ ਹਨ ਜਦਕਿ ਪ੍ਰਾਈਵੇਟ ਸਕੂਲ ਮਾਪਿਆਂ ਨੂੰ ਸਕੂਲ ਦੇ ਕਮਰਿਆਂ ਤੱਕ ਜਾਣ ਹੀ ਨਹੀਂ ਦਿੰਦੇ ਹਰੇਕ ਬੱਚੇ ਨੂੰ ਵੱਧ ਤੋਂ ਵੱਧ ਨੰਬਰ ਦੇਕੇ ਮਾਪਿਆਂ ਨੂੰ ਦਸਦੇ ਹਨ ਕਿ ਉਨ੍ਹਾਂ ਦੇ ਬੱਚੇ ਸੱਭ ਤੋਂ ਵੱਧ ਇੰਟੈਲੀਜੈਂਟ ਹਨ। ਮਾਪੇ ਤਾਂ ਕੇਵਲ ਫੀਸਾਂ ਫੰਡਜ ਦੇਣ ਵਾਲੇ ਕਰੈਡਿਟ ਕਾਰਡ ਬਣ ਗਏ ਹਨ ਬੱਚਿਆਂ ਨੂੰ ਸਲੇਬਸ ਉਹ ਫੜਾਏ ਜਾ ਰਹੇ ਹਨ ਜੋ ਜਿੰਦਗੀ ਵਿੱਚ ਕਦੇ ਕੰਮ ਹੀ ਨਹੀਂ ਆਉਂਦੇ ਅਤੇ ਹੁਣ ਬੱਚੇ ਨੋਜਵਾਨ ਆਪਣੀ ਜਿੰਦਗੀ ਆਪਣੇ ਤੋਰ ਤਰੀਕਿਆਂ ਨਾਲ ਜੀ ਰਹੇ ਹਨ ਮਾਪੇ ਵਿਚਾਰੇ ਤਾਂ ਬੱਚਿਆਂ ਦੇ ਗੁਲਾਮ ਬਣ ਚੁੱਕੇ ਹਨ ਸਰਕਾਰਾਂ ਸਲੇਬਸ ਬੱਚਿਆਂ ਨੂੰ ਨਲਾਇਕ ਨਸ਼ਈ ਨਾਸਮਝਦਾਰ ਸਰੀਰਕ ਮਾਨਸਿਕ ਧਾਰਮਿਕ ਸਮਾਜਿਕ ਤੋਰ ਤੇ ਕਮਜੋਰ ਬਣਾਕੇ ਹਰੇਕ ਨੋਜਵਾਨ ਨੂੰ ਵਿਦੇਸ਼ਾਂ ਵੱਲ ਧੱਕਿਆ ਜਾ ਰਿਹਾ ਹੈ ਜੋ ਗਰੀਬ ਨੋਜਵਾਨ ਨਹੀਂ ਜਾ ਸਕਦੇ ਵਿਦੇਸ਼ਾ ਵਿੱਚ ਉਹ ਘੱਟੀਆ ਸਿਲੇਬਸ ਸਿੱਖਿਆ ਸਰੀਰਕ ਮਾਨਸਿਕ ਕਮਜ਼ੋਰੀ ਕਰਕੇ ਦੇਸ ਰਾਜ ਵਿੱਚ ਮਜਦੂਰ ਬਣ ਰਹੇ ਹਨ ਪੰਜਾਬ ਵਿੱਚ ਉਚ ਕੋਟੀ ਦੇ ਵਿਦਵਾਨ ਅਫਸਰ ਤਾਂ ਦੂਸਰੇ ਰਾਜਾਂ ਤੋਂ ਪੰਜਾਬ ਤੇ ਰਾਜ ਕਰਨ ਆ ਰਹੇ ਹਨ ਅਤੇ ਉਨਾਂ ਨੂੰ ਪੰਜਾਬੀ ਬੱਚਿਆਂ ਨੋਜਵਾਨਾਂ ਨਾਲ ਕੋਈ ਹਮਦਰਦੀ ਪਿਆਰ ਜੁਮੇਵਾਰੀ ਨਹੀਂ ਹੈ।

Share this Article
Leave a comment