ਬੀ.ਸੀ. ਦੀ ਸਿਟੀਜ਼ਨਸ਼ਿਪ ਮਨਿਸਟਰ ਜਿੰਨੀ ਸਿਮਜ਼ ਨੇ ਕੈਬਨਿਟ ਤੋਂ ਦਿੱਤਾ ਅਸਤੀਫ਼ਾ

TeamGlobalPunjab
2 Min Read

ਬੀ.ਸੀ. ਦੀ ਸਿਟੀਜ਼ਨਸ਼ਿਪ ਮਨਿਸਟਰ ਜਿੰਨੀ ਸਿਮਜ਼ ਨੇ ਅਚਨਚੇਤ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਬਾਅਦ ਦੁਪਿਹਰ ਬੀ.ਸੀ. ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਜਾਰੀ ਕੀਤੇ ਬਿਆਨ ਵਿਚ ਅਸਤੀਫੇ ਦੀ ਪ੍ਰਵਾਨਗੀ ਦੀ ਪੁਸ਼ਟੀ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਅਸਤੀਫੇ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਏ, ਜਿੰਨੀ ਸਿਮਜ਼ ਨੇ ਜਾਰੀ ਕੀਤੈ ਇਕ ਬਿਆਨ ਵਿਚ ਕਿਹਾ ਹੈ ਕਿ ਉਸਨੂੰ ਕਿਸੇ ਕਿਸਮ ਦੇ ਦੋਸ਼ ਦੀ ਕੋਈ ਡਿਟੇਲ ਦਿੱਤੀ ਗਈ।

ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਨੂੰ ਅਟਾਰਨੀ ਜਨਰਲ ਦੁਆਰਾ ਜਿੰਨੀ ਸਿਮਜ਼ ਲਈ ਇਕ ਖਾਸ ਇਨਕੁਆਰੀ ਲਈ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਪ੍ਰੀਮੀਅਰ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਤਰਾਂ ਦੀ ਜਾਂਚ ਨੂੰ ਬਹੁਤ ਹੀ ਗੰਭੀਰਤਾ ਨਾਲ਼ ਲੈਂਦੇ ਹਨ। ਹਾਲੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਜਿੰਨੀ ਸਿਮਜ਼ ਖਿਲਾਫ ਕਿਸ ਸਬੰਧ ਵਿਚ ਇਹ ਸਪੈਸ਼ਲ ਜਾਂਚ ਬੈਠਣੀ ਹੈ।

ਜਦੋਂ ਤੱਕ ਇਹ ਜਾਂਚ ਚਲਦੀ ਹੈ ਉਦੋਂਤੱਕ ਮਿਊਂਸੀਪਲ ਅਫੇਅਰਜ਼ ਅਤੇ ਹਾਊਸਿੰਗ ਮਨਿਸਟਰ ਸੇਲੀਨਾ ਰੌਬਿਨਸਨ ਜਿੰਨੀ ਸਿਮਜ਼ ਦੀਆਂ ਕੈਬਨਿਟ ਦੀਆਂ ਜ਼ਿੰਮੇਵਾਰੀਆਂ ਦਾ ਚਾਰਜ ਲੈਣਗੇ।

ਇੱਥੇ ਜ਼ਿਕਰਯੋਗ ਹੈ ਕਿ ਜਿੰਨੀ ਸਿਮਜ਼ ਇਸ ਵੇਲੇ ਬੀ.ਸੀ. ਐੱਨ.ਡੀ.ਪੀ. ਵਲੋਂ ਐਮ.ਐਲ.ਏ. ਹਨ ਤੇ ਸਿਟੀਜ਼ਨਸ਼ਿਪ ਮਨਿਸਟਰ ਸਨ। ਜਿੰਨੀ ਸਿਮਜ਼ ਸਬੰਧੀ ਪਿਛਲੇ ਦਿਨੀ ਇਹ ਚਰਚਾ ਵੀ ਕਾਫੀ ਗਰਮ ਰਹੀ ਕਿ ਜਦੋਂ ਉਹ ਸਰੀ ਨਿਊਟਨ ਤੋਂ ਐਨ.ਡੀ.ਪੀ. ਦੇ ਮੈਂਬਰ ਪਾਰਲੀਮੈਂਟ ਸਨ ਤਾਂ ਉਸ ਵੇਲੇ ਉਹਨਾਂ ਨੇ ਅਜਿਹੇ 10 ਪਾਕਿਸਤਾਨੀ ਨਾਗਰਿਕਾਂ ਨੂੰ ਰੈਂਫਰੈਂਸ ਲੈਟਰਜ਼ ਦਿੱਤੀਆਂ ਸਨ ਜਿਹੜੇ ਪਹਿਲਾਂ ਹੀ ਅਮਰੀਕਾ ਦੀ ਸਕਿਊਰਿਟੀ ਰਿਸਕ ਦੀ ਲਿਸਟ ਉਪਰ ਸਨ।

ਇਕ ਹੋਰ ਚਰਚਾ ਉਸ ਵੇਲੇ ਸਾਹਮਣੇ ਆਈ ਸੀ ਜਿਸ ਵੇਲੇ ਜਿੰਨੀ ਸਿਮਜ਼ ਦੇ ਦਫਤਰ ਦੀ ਇਕ ਮੁਲਾਜ਼ਮ ਨੇ ਜਾਣਕਾਰੀ ਦੇ ਲੀਕ ਹੋਣ ਸਬੰਧੀ ਚਰਚਾ ਕੀਤੀ ਸੀ।

 

- Advertisement -

Share this Article
Leave a comment