ਵਿਧਾਇਕ ਘੁਬਾਇਆ ਨੇ ਨੌਜਵਾਨਾਂ ਨੂੰ ਵੰਡੀਆਂ 221 ਟੂਲ ਕਿੱਟਾਂ

TeamGlobalPunjab
1 Min Read

ਫਾਜ਼ਿਲਕਾ : ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਅਤੇ ਇਸੇ ਤਹਿਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਟੂਲ ਕਿੱਟ ਵੰਡਣ ਲਈ ਇਕ ਲਘੂ ਸਮਾਗਮ ਅਰੋੜਵੰਸ਼ ਧਰਮਸ਼ਾਲਾ ਫਾਜ਼ਿਲਕਾ ਵਿਖੇ ਕੀਤਾ ਗਿਆ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਨੌਜਵਾਨਾਂ ਨੂੰ ਟੂਲ ਕਿੱਟਾਂ ਵੰਡੀਆਂ।

ਇਸ ਮੌਕੇ ਵਿਧਾਇਕ ਘੁਬਾਇਆ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਵਿਸੇਸ਼ ਤਰਜੀਹ ਹੈ ਕਿ ਸੂਬੇ ਵਿੱਚੋਂ ਬੇਰੁਜ਼ਗਾਰੀ ਖ਼ਤਮ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਜਾਣ। ਇਸੇ ਉਦੇਸ਼ ਨਾਲ ਜ਼ਿਲੇ ਦੇ ਨੌਜਵਾਨਾਂ ਨੂੰ ਨਿਟਕੋਟ ਦੇ ਮਾਰਫ਼ਤ ਸਿਖਲਾਈ ਕਰਵਾਈ ਗਈ ਸੀ ਅਤੇ ਉਸਤੋਂ ਬਾਅਦ ਅੱਜ ਵੱਖ ਵੱਖ ਟ੍ਰੇਡ ਦੀਆਂ 221 ਟੂਲ ਕਿੱਟਾਂ ਦੀ ਨੌਜਵਾਨਾਂ ਨੂੰ ਵੰਡ ਕੀਤੀ ਗਈ। ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਇੰਨਾਂ ਟੂਲ ਕਿੱਟਾਂ ਨਾਲ ਨੌਜਵਾਨ ਆਪਣਾ ਕੰਮਕਾਜ ਸ਼ੁਰੂ ਕਰਕੇ ਆਪਣੇ ਪੈਰਾ ਤੇ ਖੜੇ ਹੋ ਸਕਣਗੇ।

ਇਸ ਮੌਕੇ ਜ਼ਿਲਾ ਭਲਾਈ ਅਫ਼ਸਰ ਬਰਿੰਦਰ ਸਿੰਘ ਨੇ ਦੱਸਿਆ ਕਿ 111 ਇਲੈਕਟਿ੍ਰਸ਼ਨ ਕਿੱਟਾਂ, 29 ਪਲੰਬਰ ਕਿੱਟਾਂ, 72 ਸਿਲਾਈ ਅਤੇ ਟੇਲਰਿੰਗ ਕਿੱਟਾਂ, 9 ਏਸੀ ਫਿਟਿੰਗ ਕਿੱਟਾਂ ਵੰਡੀਆਂ ਗਈਆਂ ਹਨ।

Share this Article
Leave a comment