ਨਿਉਜ ਡੈਸਕ : ਦੀਵਾਲੀ ਦਾ ਤਿਉਹਾਰ ਜਿਥੇ ਭਾਰਤ ਵਿਚ ਵੱਡੇ ਪੱਧਰ ਤੇ ਮਨਾਇਆ ਗਿਆ ਤਾਂ ਉੱਥੇ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਚ ਭਾਰਤੀ ਅਤੇ ਪੰਜਾਬੀ ਵੱਸਦੇ ਹਨ । ਵਿਦੇਸ਼ੀ ਧਰਤੀ ਤੇ ਵੀ ਵੱਡੇ ਪੱਧਰ ਤੇ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਗੱਲ ਕਰਦੇ ਹਾਂ ਮਿਸੀਸਾਗਾ ਦੀ ਜਿੱਥੇ ਦੀਵਾਲੀ ਦੇ ਤਿਉਹਾਰ ਮੌਕੇ 400 ਤੋਂ 500 ਲੋਕਾਂ ਦੀ ਆਪਸ ਵਿੱਚ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ।
Peel Police responded to large crowd in Mississauga last night reported as a 400-500 person fight – 📹 hurtedharry1 https://t.co/6U1biKnKkp #Mississauga pic.twitter.com/fXdKqAGMKv
— blogTO (@blogTO) October 25, 2022
ਜਾਣਕਾਰੀ ਮੁਤਾਬਕ ਇਹ ਝਗੜਾ ਉਸ ਸਮੇਂ ਹੋਇਆ ਜਦੋਂ ਲੋਕ ਇੱਥੇ ਦੀਵਾਲੀ ਦਾ ਜਸ਼ਨ ਮਨਾ ਰਹੇ ਸੀ।ਇਸ ਬਾਰੇ ਪੀਲ ਰੀਜਨਲ ਪੁਲਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਨੌਂ ਵੱਜ ਕੇ 48 ਮਿੰਟ ਤੇ ਗੋਰਵੇਅ ਅਤੇ ਐਟਿਊਡ ਡਰਾਈਵਜ਼ ‘ਤੇ ਇੱਕ ਪਾਰਕਿੰਗ ਵਿੱਚ ਵਾਪਰੀ ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਜਿਸ ਨੂੰ ਪੈਰਾਮੈਡਿਕਸ ਵੱਲੋਂ ਹਸਪਤਾਲ ਪਹੁੰਚਾਇਆ ਗਿਆ ।