ਮਹਿਲਾ ਦੀ ਆਖਿਰੀ ਇੱਛਾ ਪੂਰੀ ਕਰਨ ਲਈ ਜਾਣੋ ਕਿਉਂ ਖਤਮ ਕਰਨੀ ਪਈ ਬੇਜ਼ੁਬਾਨ ਦੀ ਜ਼ਿੰਦਗੀ

TeamGlobalPunjab
2 Min Read

ਸਭ ਨੇ ਅਕਸਰ ਪੁਰਾਣੀਆਂ ਫਿਲਮਾਂ ‘ਚ ਦੇਖਿਆ ਹੀ ਹੋਵੇਗਾ ਕਿ ਫਾਂਸੀ ਦੇਣ ਤੋਂ ਪਹਿਲਾਂ ਵਿਅਕਤੀ ਦੀ ਆਖਿਰੀ ਇੱਛਾ ਪੁੱਛੀ ਜਾਂਦੀ ਸੀ ਤੇ ਜਦੋਂ ਦੋਸ਼ੀ ਆਪਣੀ ਆਖਿਰੀ ਇੱਛਾ ਦੱਸਦਾ ਤਾਂ ਉਹ ਪੂਰੀ ਕਰ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਹੀ ਪਹਿਲੇ ਸਮੇਂ ‘ਚ ਜਦੋਂ ਕਿਸੇ ਦੀ ਮੌਤ ਹੁੰਦੀ ਸੀ ਤਾਂ ਉਸਦੀ ਜ਼ਰੂਰਤ ਦਾ ਸਮਾਨ ਉਸਦੇ ਨਾਲ ਦਫਨਾ ਦਿੱਤਾ ਜਾਂਦਾ ਸੀ ਤਾਂਕਿ ਉਹ ਉੱਪਰ ਜਾ ਕੇ ਉਨ੍ਹਾਂ ਚੀਜਾਂ ਦੀ ਵਰਤੋਂ ਕਰ ਸਕੇ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਅਸੀ ਇਹ ਸਭ ਤੁਹਾਨੂੰ ਕਿਉਂ ਦੱਸ ਰਹੇ ਹਾਂ।

ਦਰਅਸਲ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਸੁਣ ਕੇ ਤੁਸੀ ਹੈਰਾਨ ਵੀ ਹੋ ਜਾਵੋਗੇ ਜਾਂ ਸ਼ਾਇਦ ਦੁਖੀ ਵੀ ਹੋ ਸਕਦੇ ਹੋ। ਅਮਰੀਕਾ ਦੇ ਵਰਜੀਨੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤੁਹਾਨੂੰ ਜ਼ਿੰਦਗੀ, ਮੌਤ ਤੇ ਇੱਛਾਵਾਂ ਦਾ ਅਜਿਹਾ ਮੇਲ ਦੇਖਣ ਨੂੰ ਮਿਲਿਗਾ ਜਿਸ ਨਾਲ ਹਰ ਕੋਈ ਹੈਰਾਨ ਹੈ। ਇਥੇ ਇਕ ਔਰਤ ਨੇ ਅਜਿਹੀ ਆਖਰੀ ਇੱਛਾ ਜਤਾਈ, ਜਿਸ ਨੂੰ ਪੂਰਾ ਕਰਨ ਲਈ ਦੂਜੇ ਦੀ ਜ਼ਿੰਦਗੀ ਖਤਮ ਕਰਨੀ ਪਈ।

ਔਰਤ ਦੇ ਕੋਲ ਇਕ ਐਮਾ ਨਾਮ ਦਾ ਕੁੱਤਾ ਸੀ ਦੋਵੇਂ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਕੱਟ ਰਹੇ ਸਨ। ਪਰ ਜਦੋਂ ਔਰਤ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਹੀ ਸੀ ਤਾਂ ਉਸ ਨੇ ਆਪਣੀ ਆਖਰੀ ਇੱਛਾ ਜ਼ਾਹਿਰ ਕੀਤੀ ਕਿ ਉਸ ਦੇ ਕੁੱਤੇ ਨੂੰ ਵੀ ਉਸ ਦੇ ਨਾਲ ਹੀ ਦਫਨਾ ਦਿੱਤਾ ਜਾਵੇ। ਹਾਲਾਂਕਿ ਕੁੱਤਾ ਬਿਲਕੁੱਲ ਸਿਹਤਮੰਦ ਸੀ।

ਵਰਜੀਨੀਆ ਦਾ ਕਾਨੂੰਨ ਬਿਲਕੁੱਲ ਵੱਖਰਾ ਹੈ। ਇਥੇ ਕੁੱਤੇ ਨੂੰ ਨਿੱਜੀ ਜਾਇਦਾਦ ਮੰਨਿਆ ਜਾਂਦਾ ਹੈ। ਇਸ ਕਾਰਨ ਮਾਲਿਕ ਜੋ ਚਾਹੇ ਉਹ ਕੁੱਤੇ ਨਾਲ ਕਰ ਸਕਦਾ ਹੈ। ਇਸੇ ਕਾਰਨ ਕਾਨੂੰਨ ਦੇ ਮੁਤਾਬਕ ਕੁੱਤੇ ਨੂੰ ਦਫਨਾਉਣ ਤੋਂ ਪਹਿਲਾਂ ਮਾਰ ਦਿੱਤਾ ਗਿਆ ਤੇ ਫਿਰ ਉਸ ਦੀ ਮਾਲਕਣ ਦੀ ਆਖਰੀ ਇੱਛਾ ਪੂਰੀ ਕੀਤੀ ਗਈ।

Share this Article
Leave a comment