ਮੈਰੀਲੈਂਡ: ਅਮਰੀਕਾ ਦੇ ਮੈਰੀਲੈਂਡ ਵਿੱਚ 27 ਸਾਲਾ ਭਾਰਤੀ ਔਰਤ ਨਿਕਿਤਾ ਗੋਦੀਸ਼ਾ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਉਸਦੇ ਸਰੀਰ ‘ਤੇ ਚਾਕੂ ਦੇ ਕਈ ਜ਼ਖ਼ਮ ਮਿਲੇ ਹਨ। ਨਿਕਿਤਾ ਪੇਸ਼ੇ ਤੋਂ ਡੇਟਾ ਅਤੇ ਰਣਨੀਤੀ ਵਿਸ਼ਲੇਸ਼ਕ ਸੀ। ਉਸਨੂੰ ਆਖਰੀ ਵਾਰ 31 ਦਸੰਬਰ ਨੂੰ ਦੇਖਿਆ ਗਿਆ ਸੀ। 2 ਜਨਵਰੀ ਨੂੰ ਪੁਲਿਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। 3 ਜਨਵਰੀ ਨੂੰ, ਪੁਲਿਸ ਨੂੰ ਨਿਕਿਤਾ ਚਾਕੂ ਦੇ ਜ਼ਖਮਾਂ ਨਾਲ ਮ੍ਰਿਤਕ ਹਾਲਤ ‘ਚ ਮਿਲੀ।
ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ ਨੇ ਇਹ ਕਤਲ ਕੀਤਾ ਅਤੇ ਫਿਰ ਭਾਰਤ ਭੱਜ ਗਿਆ। ਨਿਕਿਤਾ ਐਲੀਕੋਟ ਸਿਟੀ ਦੀ ਰਹਿਣ ਵਾਲੀ ਸੀ ਅਤੇ 2 ਜਨਵਰੀ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ। ਹਾਵਰਡ ਕਾਉਂਟੀ ਪੁਲਿਸ ਦੇ ਅਨੁਸਾਰ ਨਿਕਿਤਾ ਦੀ ਲਾਸ਼ ਕੋਲੰਬੀਆ, ਮੈਰੀਲੈਂਡ ਵਿੱਚ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਤੋਂ ਬਰਾਮਦ ਕੀਤੀ ਗਈ ਸੀ। ਉਸ ਦੇ ਸਰੀਰ ‘ਤੇ ਚਾਕੂ ਦੇ ਕਈ ਜ਼ਖ਼ਮ ਸਨ।
ਕੇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਕਿਹਾ ਕਿ ਅਰਜੁਨ ਸ਼ਰਮਾ ਹੀ ਉਹ ਵਿਅਕਤੀ ਸੀ ਜਿਸਨੇ ਸ਼ੁਰੂ ਵਿੱਚ ਨਿਕਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਉਸਨੇ ਕਿਹਾ ਕਿ ਉਸਨੇ ਆਖਰੀ ਵਾਰ ਉਸਨੂੰ 31 ਦਸੰਬਰ ਦੀ ਸ਼ਾਮ ਨੂੰ ਉਸਦੇ ਅਪਾਰਟਮੈਂਟ ਵਿੱਚ ਦੇਖਿਆ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ 2 ਜਨਵਰੀ ਨੂੰ ਰਿਪੋਰਟ ਦਰਜ ਕਰਨ ਤੋਂ ਬਾਅਦ ਪਹਿਲਾਂ ਹੀ ਸੰਯੁਕਤ ਰਾਜ ਛੱਡ ਚੁੱਕਾ ਸੀ ਅਤੇ ਭਾਰਤ ਚਲਾ ਗਿਆ ਸੀ। ਪੁਲਿਸ ਨੇ ਅਰਜੁਨ ਸ਼ਰਮਾ ਲਈ ਪਹਿਲੀ ਅਤੇ ਦੂਜੀ ਡਿਗਰੀ ਕਤਲ ਦੇ ਦੋਸ਼ਾਂ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਨਿਕਿਤਾ ਦੀ ਹੱਤਿਆ 31 ਦਸੰਬਰ ਨੂੰ ਸ਼ਾਮ 7 ਵਜੇ ਤੋਂ ਬਾਅਦ ਕੀਤੀ ਗਈ ਸੀ।
ਜਾਣਕਾਰੀ ਦਿੰਦਿਆਂ ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਉਹ ਨਿਕਿਤਾ ਦੇ ਪਰਿਵਾਰ ਨਾਲ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਕੌਂਸਲਰ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਹ ਸਥਾਨਕ ਅਮਰੀਕੀ ਅਧਿਕਾਰੀਆਂ ਨਾਲ ਵੀ ਲਗਾਤਾਰ ਸੰਪਰਕ ਵਿੱਚ ਹੈ। ਦੱਸ ਦਈਏ ਕਤਲ ਦੇ ਪਿੱਛੇ ਦਾ ਉਦੇਸ਼ ਫਿਲਹਾਲ ਸਪੱਸ਼ਟ ਨਹੀਂ ਹੈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਉਹ ਸ਼ੱਕੀ ਨੂੰ ਲੱਭਣ ਲਈ ਅਮਰੀਕੀ ਸੰਘੀ ਏਜੰਸੀਆਂ ਨਾਲ ਕੰਮ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

