ਆਸਟ੍ਰੇਲੀਆ: ਇੱਕ ਸਾਲ ‘ਚ 22 ਮਰਦਾਂ ਨੇ ਦਿੱਤਾ ਬੱਚਿਆਂ ਨੂੰ ਜਨਮ

TeamGlobalPunjab
2 Min Read

ਮੈਲਬਰਨ: ਆਸਟ੍ਰੇਲੀਆ ਦੇ ਸਾਲ 2018-19 ‘ਚ 22 ਮਰਦਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਬਾਰੇ ਹਾਲ ਹੀ ‘ਚ ਜਾਰੀ ਅੰਕੜਿਆਂ ‘ਚ ਜਾਣਕਾਰੀ ਮਿਲੀ ਹੈ। ਇਕ ਰਿਪੋਰਟ ਮੁਤਾਬਕ ਡਿਪਾਰਟਮੈਂਟ ਆਫ ਹਿਊਮਨ ਸਰਵਿਸ ਨੇ ਡਾਟਾ ਜਾਰੀ ਕੀਤਾ ਹੈ, ਜਿਸ ‘ਚ ਇਹ ਦੱਸਿਆ ਗਿਆ ਹੈ ਕਿ ਜਨਮ ਦੇਣ ਵਾਲਿਆਂ ‘ਚੋਂ 22 ਟ੍ਰਾਂਸਜੈਂਡਰ ਮਰਦ ਸਨ। ਇਸ ਦੇ ਨਾਲ ਹੀ ਇਨ੍ਹਾਂ ਮਰਦਾਂ ਦਾ ਨਾਂ ਉਨ੍ਹਾਂ 228 ਮਰਦਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਪਿਛਲੇ ਦੱਸ ਸਾਲਾਂ ‘ਚ ਬੱਚਿਆਂ ਨੂੰ ਜਨਮ ਦਿੱਤਾ ਸੀ ਅਤੇ ਇਸ ਬਾਰੇ ਅਧਿਕਾਰਕ ਪੁਸ਼ਟੀ ਵੀ ਕੀਤੀ ਸੀ।

ਇਸ ਤੋਂ ਪਹਿਲਾਂ ਸਾਲ 2009 ਤਕ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਜਾਂ ਅੰਕੜਾ ਸਾਹਮਣੇ ਨਹੀਂ ਆਇਆ ਸੀ। ਹਾਲਾਂਕਿ ਇਕ ਮਾਮਲਾ ਜ਼ਰੂਰ ਹਾਈਲਾਈਟ ਹੋਇਆ ਸੀ, ਜਿਸ ਨੂੰ ਅਣਪਛਾਤਾ ਕਰਾਰ ਦਿੱਤਾ ਗਿਆ ਸੀ।

ਮਰਦਾਨਗੀ ਨੂੰ ਚੁਣੌਤੀ ਸੈਕਸ ਚੇਂਜ ਨਾਲ ਮਰਦ ਬਣਨ ਤੋਂ ਬਾਅਦ ਵੀ ਬੱਚਿਆਂ ਨੂੰ ਜਨਮ ਦੇਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਮਰਦਾਨਗੀ ‘ਤੇ ਸਵਾਲ ਕਰਾਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਮਰਦ ਬੱਚੇ ਨੂੰ ਜਨਮ ਦਿੰਦਾ ਹੈ ਤਾਂ ਉਹ ਅਸਲ ‘ਚ ਮਰਦ ਕਦੇ ਹੋ ਹੀ ਨਹੀਂ ਸਕਦਾ।

ਰਿਪੋਰਟਾਂ ਅਨੁਸਾਰ ਇਸ ਸੋਚ ਨੂੰ ਮੈਲਬਰਨ ਯੂਨੀਵਰਸਿਟੀ ਦੀ ਇਕ ਪ੍ਰੋਫੈਸਰ ਨੇ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰਦਾਨਗੀ ਦਾ ਮਤਲਬ ਹਰ ਕਿਸੇ ਲਈ ਵੱਖ ਹੁੰਦਾ ਹੈ। ਇਥੋਂ ਤੱਕ ਕਿ ਮਰਦਾਂ ਦੀ ਸੋਚ ਵੀ ਇਸ ਮਾਮਲੇ ‘ਚ ਇਕ-ਦੂਜੇ ਨਾਲੋਂ ਵੱਖ ਹੋ ਸਕਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਜੈਂਡਰ ਨੂੰ ਲੈ ਕੇ ਆਪਣੀ ਸੋਚ ਬਦਲੇ।

Share this Article
Leave a comment