ਇਸਲਾਮਾਬਾਦ: 14 ਫਰਵਰੀ 2019 ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਪਾਕਿਸਤਾਨ ਨੇ ਵੱਡਾ ਖੁਲਾਸਾ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਮੰਨਿਆ ਕਿ ਪੁਲਵਾਮਾ ਹਮਲੇ ਪਿੱਛੇ ਉਹਨਾਂ ਦਾ ਹੱਥ ਸੀ। ਇਸ ਦੇ ਸਬੂਤ ਭਾਰਤ ਕੋਲ ਪਹਿਲਾਂ ਵੀ ਸਨ ਪਰ ਪਾਕਿਸਤਾਨ ਉਦੋਂ ਮੰਨਣ ਲਈ ਤਿਆਰ ਨਹੀਂ ਸੀ। ਜਿਸ ਤੋਂ ਬਾਅਦ ਹੁਣ ਇਮਰਾਨ ਖ਼ਾਨ ਸਰਕਾਰ ‘ਚ ਮੰਤਰੀ ਫਵਾਦ ਚੌਧਰੀ ਨੇ ਸੰਸਦ ‘ਚ ਵਿੱਚ ਇਸ ਦਾ ਖੁਲਾਸਾ ਕੀਤਾ ਹੈ। ਫਵਾਦ ਚੌਧਰੀ ਨੇ ਸੰਸਦ ‘ਚ ਦੱਸਿਆ ਕਿ ਪੁਲਵਾਮਾ ਹਮਲਾ ਇਮਰਾਨ ਖ਼ਾਨ ਸਰਕਾਰ ਦੀ ਵੱਡੀ ਕਾਮਯਾਬੀ ਹੈ।
ਇਸ ਤੋਂ ਇਲਾਵਾ ਫਵਾਦ ਚੌਧਰੀ ਨੇ ਇਹ ਵੀ ਕਿਹਾ ਕਿ ਪੁਲਵਾਮਾ ਦੀ ਕਾਮਯਾਬੀ ਕੌਮ ਦੀ ਕਾਮਯਾਬੀ ਹੈ ਅਤੇ ਅਸੀਂ ਭਾਰਤ ਨੂੰ ਉਨ੍ਹਾਂ ਦੇ ਘਰ ‘ਚ ਜਾ ਕੇ ਮਾਰਿਆ ਹੈ। 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ‘ਚ 40 ਜਵਾਨ ਸ਼ਹੀਦ ਹੋਏ ਸਨ। ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ RDX ਨਾਲ ਭਰੀ ਕਾਰ ਨੂੰ ਫੌਜ ਦੇ ਕਾਫਲੇ ਨਾਲ ਟਕਰਾਅ ਦਿੱਤਾ ਸੀ।
ਪਾਕਿਸਤਾਨੀ ਮੰਤਰੀ ਫਵਾਦ ਚੌਧਰੀ ਉਹ ਲੀਡਰ ਹਨ ਜੋ ਆਪਣੇ ਬਿਆਨਾਂ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ। ਫਵਾਦ ਚੌਧਰੀ ਕਈ ਵਾਰ ਭਾਰਤ ਨੂੰ ਧਮਕੀਆਂ ਵੀ ਦਿੰਦੇ ਆ ਰਹੇ ਹਨ। ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਫਵਾਦ ਚੌਧਰੀ ਨੇ ਕਈ ਵਾਰ ਜੰਗ ਦੀ ਧਮਕੀ ਦਿੱਤੀ ਸੀ।